ਲੋਕ ਸਭਾ ਚੋਣਾਂ: ਮੁੱਖ ਚੋਣ ਅਧਿਕਾਰੀ ਨੇ ਵੀਡੀਓ ਕਾਨਫਰੰਸ ਰਾਹੀਂ ਏ. ਆਰ. ਓਜ਼ ਨੂੰ ਦਿੱਤੀ ਫਾਈਨਲ ਬ੍ਰੀਫਿੰਗ

05/16/2019 11:42:16 AM

ਜਲੰਧਰ (ਪੁਨੀਤ)— ਵੋਟਿੰਗ ਕਾਊਂਟ-ਡਾਊਨ 'ਚ ਸਿਰਫ 4 ਦਿਨ ਬਾਕੀ ਹਨ, ਜਿਸ ਕਾਰਨ ਫਾਈਨਲ ਬ੍ਰੀਫਿੰਗ ਚੱਲ ਰਹੀ ਹੈ। ਇਸੇ ਸੰਦਰਭ 'ਚ ਬੀਤੇ ਦਿਨ ਚੀਫ ਇਲੈਕਸ਼ਨ ਅਫਸਰ ਪੰਜਾਬ ਐੱਸ. ਕਰੁਣਾ ਰਾਜੂ, ਅਡੀਸ਼ਨਲ ਚੀਫ ਇਲੈਕਸ਼ਨ ਅਫਸਰ ਕਵਿਤਾ ਸਿੰਘ ਨੇ ਚੋਣ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਵੋਟਾਂ 'ਚ ਪੂਰੀ ਅਹਿਤਿਆਤ ਵਰਤਣ ਦੇ ਹੁਕਮ ਦਿੱਤੇ ਹਨ। ਫਾਈਨਲ ਬ੍ਰੀਫਿੰਗ 'ਚ ਵੋਟਿੰਗ ਦੌਰਾਨ ਆਉਣ ਵਾਲੀ ਕਿਸੇ ਵੀ ਸਮੱਸਿਆ ਨਾਲ ਨਿਪਟਣ, ਈ. ਵੀ. ਐੱਮ. 'ਚ ਖਰਾਬੀ ਆਉਣ ਕਾਰਨ ਉੁਸ ਵਿਚ ਬਦਲਾਅ ਕਰਨ ਸਮੇਤ ਕਈ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਪਿਛਲੇ 2 ਦਿਨ ਤੋਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਵੀਡੀਓ ਕਾਨਫਰੰਸ ਕੀਤੀ ਜਾ ਰਹੀ ਹੈ ਜਦਕਿ ਬੀਤੇ ਦਿਨ ਏ. ਆਰ. ਓਜ਼ ਨਾਲ ਹੋਈ ਇਸ ਕਾਨਫਰੰਸ 'ਚ ਅਧਿਕਾਰੀਆਂ ਨੇ ਕਿਹਾ ਕਿ ਏ. ਆਰ. ਓ. ਵੋਟਿੰਗ ਵਿਚ ਆਪਣੇ ਵਿਧਾਨ ਸਭਾ ਹਲਕਿਆਂ 'ਚ ਪੂਰੀ ਤਰ੍ਹਾਂ ਨਜ਼ਰ ਰੱਖਣ। ਉਥੇ ਹੀ ਇਸ ਕ੍ਰਮ ਵਿਚ ਜਨਰਲ ਆਬਰਜ਼ਰਵਰ ਆਈ. ਸੈਮੁਅਲ ਆਨੰਦ ਕੁਮਾਰ, ਖਰਚਾ ਆਬਜ਼ਰਵਰ ਪ੍ਰੀਤੀ ਚੌਧਰੀ, ਅਮਿਤ ਸ਼ੁਕਲਾ, ਪੁਲਸ ਆਬਜ਼ਰਵਰ ਰਾਜੀਵ ਜੈਨ, ਜ਼ਿਲਾ ਚੋਣ ਅਧਿਕਾਰੀ ਵਰਿੰਦਰ ਸ਼ਰਮਾ, ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਸੀਨੀਅਰ ਸੁਪਰਡੈਂਟ ਨਵਜੋਤ ਸਿੰਘ ਮਾਹਲ ਨੇ ਚੋਣ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਚੋਣਾਂ ਵਿਚ ਅਹਿਤਿਆਤ ਵਰਤਣ ਦੇ ਆਦੇਸ਼ ਦਿੱਤੇ। 
ਅਧਿਕਾਰੀਆਂ ਨੇ ਕਿਹਾ ਕਿ ਸੰਵੇਦਨਸ਼ੀਲ ਇਲਾਕਿਆਂ 'ਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਨਾਲ ਨਿਪਟਣ ਲਈ ਸਰਵਿਲਾਂਸ ਲਈ ਫਲਾਇੰਗ ਸਕੁਐਡ 24 ਘੰਟੇ ਨਜ਼ਰ ਰੱਖਣਗੇ, ਇਸ ਦੇ ਨਾਲ-ਨਾਲ ਸੁਰੱਖਿਆ ਬਲ ਵੀ ਉਥੇ ਤਾਇਨਾਤ ਰਹਿਣਗੇ। ਇਸ ਮੌਕੇ ਪੁਲਸ ਅਧਿਕਾਰੀਆਂ ਨੂੰ ਫਲੈਗ ਮਾਰਚ ਕੱਢਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ। ਉਥੇ ਇਹ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਚੋਣ ਅਧਿਕਾਰੀ ਪ੍ਰਸ਼ਾਸਨ ਵੱਲੋਂ ਮੁਹੱਈਆ ਵਾਹਨਾਂ 'ਚ ਹੀ ਈ. ਵੀ. ਐੱਮ. ਮਸ਼ੀਨਾਂ ਸਣੇ ਹੋਣ ਚੋਣ ਸਮੱਗਰੀ ਲੈ ਕੇ ਜਾਣਗੇ। ਵੀਡੀਓ ਕਾਨਫਰੰਸ 'ਚ ਜ਼ਿਲਾ ਸੂਚਨਾ ਅਧਿਕਾਰੀ ਅਮੋਲਕ ਸਿੰਘ ਕਲਸੀ, ਇਲੈਕਸ਼ਨ ਤਹਿਸੀਲਦਾਰ ਮਨਜੀਤ ਸਿੰਘ, ਇਲੈਕਸ਼ਨ ਅਧਿਕਾਰੀ ਰਕੇਸ਼ ਕੁਮਾਰ 'ਤੇ ਹੋਰ ਮੌਜੂਦ ਸਨ।
ਅੱਜ ਹੋਵੇਗਾ ਅਟਵਾਲ ਦੇ ਖਰਚ 19 ਲੱਖ ਦੇ ਫਰਕ ਦਾ ਫੈਸਲਾਅਕਾਲੀ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੇ ਚੋਣ ਖਰਚ 'ਤੇ ਚੋਣ ਕਮਿਸ਼ਨ ਦੇ ਸ਼ੈਡੋ ਰਜਿਸਟਰ 'ਚ 19 ਲੱਖ ਦਾ ਜੋ ਫਰਕ ਆਇਆ ਹੈ ਉਸ 'ਤੇ ਵੀਰਵਾਰ ਨੂੰ ਫੈਸਲਾ ਹੋਵੇਗਾ। ਮੰਗਲਵਾਰ ਨੂੰ ਹੋਏ ਸ਼ੈਡੋ ਰਜਿਸਟਰ ਦੇ ਮਿਲਾਣ ਦੌਰਾਨ ਅਟਵਾਲ ਨੇ 13 ਲੱਖ ਦੇ ਕਰੀਬ ਆਪਣਾ ਚੋਣ ਖਰਚ ਦਿਖਾਇਆ ਜਦਕਿ ਸ਼ੈਡੋ ਰਜਿਸਟਰ ਵਿਚ ਇਹ ਖਰਚ 31 ਲੱਖ ਦੇ ਕਰੀਬ ਦੱਸਿਆ ਗਿਆ ਹੈ। ਇਸ ਕਾਰਨ ਅਟਵਾਲ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਕੇਸ ਦਾ ਫੈਸਲਾ ਡਿਸਟ੍ਰਿਕ ਐਕਸਪੈਂਡੇਚਰ ਮੋਨੀਟਰਿੰਗ ਸੈੱਲ (ਡੀ. ਈ. ਐੱਮ. ਸੀ.) ਵੱਲੋਂ ਬੁੱਧਵਾਰ ਨੂੰ ਲਿਆ ਜਾਣਾ ਸੀ ਪਰ ਕੁਝ ਕਾਰਨਾਂ ਕਾਰਨ ਇਸ 'ਤੇ ਫੈਸਲਾ ਹੁਣ ਵੀਰਵਾਰ ਨੂੰ ਹੋਵੇਗਾ।
12 ਪਛਾਣ ਪੱਤਰਾਂ ਰਾਹੀਂ ਪਾਈ ਜਾ ਸਕੇਗੀ ਵੋਟ
ਚੋਣ ਅਧਿਕਾਰੀਆਂ ਨੇ ਕਿਹਾ ਕਿ ਵੋਟਰ ਆਈ ਕਾਰਡ ਦੇ ਇਲਾਵਾ ਆਧਾਰ ਕਾਰਡ, ਪਾਸਪੋਰਟ, ਡਰਾਈਵਿੰਗ ਲਾਇਸੈਂਸ, ਕੇਂਦਰ ਜਾਂ ਸੂਬਾ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਸਰਵਿਸ ਆਈ ਕਾਰਡ (ਫੋਟੋ ਵਾਲਾ), ਫੋਟੋ ਵਾਲੀ ਪੋਸਟ ਆਫਿਸ ਪਾਸਬੁੱਕ, ਪੈਨ ਕਾਰਡ, ਮਨਰੇਗਾ ਜਾਬ ਕਾਰਡ, ਹੈਲਥ ਇੰਸ਼ੋਰੈਂਸ ਸਮਾਰਟ ਕਾਰਡ। ਅਧਿਕਾਰੀਆਂ ਨੇ ਕਿਹਾ ਕਿ ਵੋਟਰ ਇਸ 'ਚੋਂ ਕਿਸੇ ਵੀ ਆਈ ਕਾਰਡ ਦੇ ਨਾਲ ਆਪਣੀ ਵੋਟਰ ਸਲਿੱਪ ਵੀ ਲੈ ਕੇ ਆਉਣ ਤਾਂ ਕਿ ਵੋਟਿੰਗ ਕਰਵਾਉਣ 'ਚ ਅਧਿਕਾਰੀਆਂ ਨੂੰ ਦਿੱਕਤ ਪੇਸ਼ ਨਾ ਆਏ। ਉਥੇ ਹੀ ਇਸ ਜਾਣਕਾਰੀ ਨੂੰ ਦਰਸਾਉਂਦਾ ਕੈਲੰਡਰ ਜ਼ਿਲੇ ਦੇ ਸਾਰੇ 1863 ਪੋਲਿੰਗ ਬੂਥਾਂ 'ਤੇ ਲਗਾਇਆ ਜਾ ਰਿਹਾ ਹੈ। ਇਸ 'ਚ ਪੰਜਾਬੀ, ਹਿੰਦੀ ਅਤੇ ਇੰਗਲਿਸ਼ 'ਚ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ।
ਇਨ੍ਹਾਂ 9 ਏ. ਆਰ. ਓਜ਼ ਦੇ ਮੋਢਿਆਂ 'ਤੇ ਹੋਵੇਗੀ ਵੋਟਿੰਗ ਦੀ ਅਹਿਮ ਜ਼ਿੰਮੇਵਾਰੀ
ਪੰਜਾਬ ਦੇ 117 ਵਿਧਾਨ ਸਭਾ ਹਲਕੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਚ ਵੰਡੇ ਹਨ, ਇਨ੍ਹਾਂ ਵਿਚ ਜਲੰਧਰ ਲੋਕ ਸਭਾ ਸੀਟ ਦੇ ਅਧੀਨ 9 ਵਿਧਾਨ ਸਭਾ ਹਲਕੇ ਹਨ। ਹਰੇਕ ਹਲਕੇ ਵਿਚ 1 ਏ. ਆਰ. ਓ. (ਅਸਿਸਟੈਂਟ ਰਿਟਰਨਿੰਗ ਅਫਸਰ) ਲਗਾਇਆ ਜਾਂਦਾ ਹੈ। ਐੱਸ. ਡੀ. ਐੱਮ. ਰੈਂਕ ਦੇ ਉਕਤ ਅਧਿਕਾਰੀ ਦੇ ਅਧੀਨ 2 ਗਜ਼ਟਿਡ ਰੈਂਕ ਦੇ ਅਧਿਕਾਰੀ ਹੁੰਦੇ ਹਨ। ਹਲਕੇ 'ਚ ਚੋਣ ਕਰਵਾਉਣ ਦੀ ਅਹਿਮ ਜ਼ਿੰਮੇਵਾਰੀ ਏ. ਆਰ. ਓ. ਦੀ ਹੁੰਦੀ ਹੈ। ਚੋਣਾਂ ਤੋਂ ਲੈ ਕੇ ਵਿਧਾਨ ਸਭਾ ਹਲਕੇ ਵਿਚ ਕਿਸੇ ਤਰ੍ਹਾਂ ਦੀ ਜਾਣਕਾਰੀ ਲਈ ਏ. ਆਰ. ਓ. ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਹਲਕਾ ਨੰਬਰ ਅਧਿਕਾਰੀ ਫੋਨ ਨੰਬਰ
30-ਫਿਲੌਰ ਰਜਤ ਸ਼ਰਮਾ ਐੱਸ. ਡੀ. ਐੱਮ. ਫਿਲੌਰ 01826-222600
31 ਨਕੋਦਰ ਅਮਿਤ ਕੁਮਾਰ ਪੰਚਾਲ ਐੱਸ. ਡੀ. ਐੱਮ. ਨਕੋਦਰ 01821-220042
32 ਸ਼ਾਹਕੋਟ ਕੁਮਾਰੀ ਚਾਰੂਮਿਤਾ ਐੱਸ. ਡੀ. ਐੱਮ. ਸ਼ਾਹਕੋਟ 01821-260991
33 ਕਰਤਾਰਪੁਰ ਪਰਮਵੀਰ ਸਿੰਘ ਐੱਸ. ਡੀ. ਐੱਮ. ਜਲੰਧਰ-2 0181-2235115
34 ਜਲੰਧਰ ਵੈਸਟ ਰਣਦੀਪ ਸਿੰਘ ਗਿੱਲ ਐਸਟੇਟ ਅਫਸਰ, ਪੁੱਡਾ 0181-5040752
35 ਜਲੰਧਰ ਸੈਂਟਰਲ ਡਾ. ਸੰਜੀਵ ਸ਼ਰਮਾ ਐੱਸ. ਡੀ. ਐੱਮ., ਜਲੰਧਰ-1 0181-2225007
36 ਜਲੰਧਰ ਨਾਰਥ ਕੰਵਲਜੀਤ ਸਿੰਘ ਐਡੀਸ਼ਨ ਚੀਫ ਐਡਮਿਨ, ਪੁੱਡਾ 0181-5040732
37 ਜਲੰਧਰ ਕੈਂਟ ਡਾ. ਨਯਨ ਜੱਸਲ ਆਰ. ਟੀ. ਏ. ਸਕੱਤਰ, ਜਲੰਧਰ 0181-2225887
38 ਆਦਮਪੁਰ ਆਸ਼ਿਕਾ ਜੈਨ ਜੁਆਇੰਟ ਕਮਿਸ਼ਨ, ਨਗਰ ਨਿਗਮ ਜਲੰਧਰ। 0181-2223559

 







 


shivani attri

Content Editor

Related News