ਪੀ. ਐੱਮ. ਮੋਦੀ 13 ਨੂੰ ਹੁਸ਼ਿਆਰਪੁਰ ''ਚ ਕਰਨਗੇ ਰੈਲੀ

Wednesday, May 01, 2019 - 01:22 PM (IST)

ਪੀ. ਐੱਮ. ਮੋਦੀ 13 ਨੂੰ ਹੁਸ਼ਿਆਰਪੁਰ ''ਚ ਕਰਨਗੇ ਰੈਲੀ

ਜਲੰਧਰ/ਹੁਸ਼ਿਆਰਪੁਰ— ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਪਾਰਟੀਆਂ ਚੋਣ ਪ੍ਰਚਾਰ 'ਚ ਜ਼ੋਰ ਲਗਾ ਰਹੀਆਂ ਹਨ, ਉਥੇ ਹੀ ਅਕਾਲੀ-ਭਾਜਪਾ ਗਠਜੋੜ ਨੇ ਵੀ ਇਸ ਦੇ ਲਈ ਵਿਸ਼ੇਸ਼ ਰਣਨੀਤੀ ਬਣਾ ਲਈ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵਿਸ਼ੇਸ਼ ਤੌਰ 'ਤੇ ਪੰਜਾਬ 'ਚ ਰੈਲੀਆਂ ਕਰਨਗੇ। ਤੈਅ ਕੀਤੇ ਗਏ ਪ੍ਰੋਗਰਾਮ ਮੁਤਾਬਕ ਨਰਿੰਦਰ ਮੋਦੀ 13 ਮਈ ਨੂੰ ਹੁਸ਼ਿਆਰਪੁਰ 'ਚ ਭਾਜਪਾ ਉਮੀਦਵਾਰ ਸੋਮ ਪ੍ਰਕਾਸ਼ ਦੀ ਚੋਣਾਵੀ ਰੈਲੀ ਨੂੰ ਸੰਬੋਧਨ ਕਰਨਗੇ। ਉਥੇ ਹੀ ਇਸ ਤੋਂ ਪਹਿਲਾਂ ਅਮਿਤ ਸ਼ਾਹ 5 ਮਈ ਨੂੰ ਅੰਮ੍ਰਿਤਸਰ 'ਚ ਚੋਣਾਵੀ ਰੈਲੀ ਨੂੰ ਸਬੰਧੋਨ ਕਰਨਗੇ। ਇਨ੍ਹਾਂ ਦੇ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਸਮੇਤ ਰੇਲਵੇ ਮੰਤਰੀ ਪਿਊਸ਼ ਗੋਇਲ ਅਤੇ ਹਰਿਆਣਾ ਅਤੇ ਹਿਮਾਚਲ ਦੇ ਮੁੱਖ ਮੰਤਰੀ ਵੱਖ-ਵੱਖ ਥਾਂ ਗਠਜੋੜ ਨੇਤਾਵਾਂ ਦੀਆਂ ਚੋਣਾਵੀ ਸਭਾਵਾਂ ਨੂੰ ਸੰਬੋਧਨ ਕਰਨਗੇ। ਇਹ ਜਾਣਕਾਰੀ ਭਾਜਪਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਅਤੇ ਗੁਰਦਾਸਪੁਰ ਲੋਕਸਭਾ ਖੇਤਰ ਦੇ ਇੰਚਾਰਜ ਕਮਲ ਸ਼ਰਮਾ ਅਤੇ ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਸੋਮ ਪ੍ਰਕਾਸ਼ ਨੇ ਦਿੱਤੀ। 
ਕਮਲ ਸ਼ਰਮਾ ਨੇ ਦੱਸਿਆ ਕਿ ਸੰਨੀ ਦਿਓਲ ਲਈ ਗੁਰਦਾਸਪੁਰ 'ਚ 2 ਮਈ ਨੂੰ ਧਰਮਿੰਦਰ ਅਤੇ ਹੇਮਾ ਮਾਲਿਨੀ ਵੀ ਚੋਣ ਪ੍ਰਚਾਰ ਕਰਨਗੇ। ਇਸ ਦੌਰਾਨ ਸੰਨੀ ਦੇ ਭਰਾ ਬੌਬੀ ਦਿਓਲ ਵੀ ਮੌਜੂਦ ਰਹਿਣਗੇ। ਗੁਰਦਾਸਪੁਰ ਦੀਆਂ ਮੁੱਖ ਮੰਗਾਂ 'ਤੇ ਉਨ੍ਹਾਂ ਨੇ ਕਿਹਾ ਕਿ ਇਲਾਕੇ 'ਚ ਸਭ ਤੋਂ ਵੱਡੀ ਸਮੱਸਿਆ ਰੋਜ਼ਗਾਰ ਅਤੇ ਇੰਡਸਟਰੀ ਦੀ ਕਮੀ ਹੈ। ਹਲਕੇ ਦੇ ਕੁਝ ਖੇਤਰ ਅਜਿਹੇ ਵੀ ਹਨ, ਜੋ ਦਰਿਆ ਪਾਰ ਹਨ ਅਤੇ ਉਹ ਦੂਜੇ ਸ਼ਹਿਰਾਂ ਨਾਲੋਂ ਕਟੇ ਹੋਏ ਹਨ। ਮਰਹੂਮ ਭਾਜਪਾ ਨੇਤਾ ਵਿਨੋਦ ਖੰਨਾ ਨੇ ਇਸ ਸਮੱਸਿਆ ਨੂੰ ਕਈ ਥਾਵਾਂ 'ਤੇ ਹਲ ਕਰ ਦਿੱਤਾ ਸੀ ਪਰ ਕੁਝ ਪੁਲ ਅਜੇ ਵੀ ਬਣਾਉਣ ਦੀ ਲੋੜ ਹੈ।


author

shivani attri

Content Editor

Related News