ਟੌਹੜਾ ਪਰਿਵਾਰ ਦੇ ਅਕਾਲੀ ਦਲ ''ਚ ਸ਼ਾਮਲ ਹੋਣ ''ਤੇ ਬੋਲੇ ਬਿੱਟੂ

Monday, Apr 22, 2019 - 05:37 PM (IST)

ਟੌਹੜਾ ਪਰਿਵਾਰ ਦੇ ਅਕਾਲੀ ਦਲ ''ਚ ਸ਼ਾਮਲ ਹੋਣ ''ਤੇ ਬੋਲੇ ਬਿੱਟੂ

ਲੁਧਿਆਣਾ (ਨਰਿੰਦਰ ਮਹਿੰਦਰੂ) : ਮਰਹੂਮ ਜਥੇਦਾਰ ਗੁਰਚਰਨ ਸਿੰਘ ਟੋਹੜਾ ਦੇ ਪਰਿਵਾਰ ਵਲੋਂ ਮੁੜ ਅਕਾਲੀ ਦਲ ਵਿਚ ਸ਼ਮੂਲੀਅਤ ਕਰਨ 'ਤੇ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਟਿੱਪਣੀ ਕੀਤੀ ਹੈ। ਬਿੱਟੂ ਨੇ ਕਿਹਾ ਕਿ ਅਕਾਲੀ ਦਲ ਵਲੋਂ ਸਿਰਫ ਚੋਣਾਂ 'ਚ ਫਾਇਦਾ ਲੈਣ ਲਈ ਟੌਹੜਾ ਪਰਿਵਾਰ ਦੀ ਪਾਰਟੀ 'ਚ ਵਾਪਸੀ ਕਰਵਾਈ ਗਈ ਹੈ। ਬਿੱਟੂ ਮੁਤਾਬਿਕ ਚੋਣਾਂ ਖਤਮ ਹੁੰਦਿਆਂ ਹੀ ਅਕਾਲੀ ਦਲ ਟੌਹੜਾ ਪਰਿਵਾਰ ਨੂੰ ਭੁੱਲ ਜਾਵੇਗਾ। 
ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਮਾੜੀਆਂ ਨੀਤੀਆਂ ਦੇ ਚੱਲਦੇ ਹੀ ਅਕਾਲੀ ਦਲ ਦੇ ਕਈ ਵੱਡੇ ਤੇ ਚੰਗੇ ਲੀਡਰ ਪਾਰਟੀ ਛੱਡ ਕੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਭਾਜਪਾ ਵਲੋਂ ਹੁਸ਼ਿਆਰਪੁਰ ਸੀਟ 'ਤੇ ਫਿਲਮੀ ਅਦਾਕਾਰ ਸੰਨੀ ਦਿਓਲ ਨੂੰ ਲੈ ਕੇ ਆਉਣ 'ਤੇ ਚਰਚਾ 'ਤੇ ਬਿੱਟੂ ਨੇ ਕਿਹਾ ਕਿ ਇਸ ਨਾਲ ਕਾਂਗਰਸ ਨੂੰ ਕੋਈ ਫਰਕ ਨਹੀਂ ਪਵੇਗਾ।


author

Gurminder Singh

Content Editor

Related News