ਬਠਿੰਡਾ ਲੋਕ ਸਭਾ ਸੀਟ ''ਤੇ ਦੇਖੋ ਕੀ ਬੋਲੇ ਸਿਕੰਦਰ ਮਲੂਕਾ (ਵੀਡੀਓ)

Saturday, Mar 16, 2019 - 06:24 PM (IST)

ਬਠਿੰਡਾ : ਅਕਾਲੀ ਦਲ ਵਲੋਂ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਲੜਾਉਣ ਦੀ ਚਰਚਾ ਦਰਮਿਆਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਹੈ ਕਿ ਪਾਰਟੀ ਜੋ ਵੀ ਹੁਕਮ ਉਨ੍ਹਾਂ ਨੂੰ ਕਰੇਗੀ, ਉਹ ਮੰਨਣਗੇ। ਮਲੂਕਾ ਨੇ ਕਿਹਾ ਕਿ ਪਾਰਟੀ ਲੀਡਰਸ਼ਿਪ ਜਿਸ ਆਗੂ ਨੂੰ ਵੀ ਚੋਣ ਲੜਨ ਲਈ ਆਖਦੀ ਹੈ, ਉਹ ਇਨਕਾਰ ਨਹੀਂ ਕਰ ਸਕਦਾ, ਜੇਕਰ ਪਾਰਟੀ ਉਨ੍ਹਾਂ ਨੂੰ ਕੋਈ ਹੁਕਮ ਕਰਦੀ ਹੈ ਤਾਂ ਉਹ ਸਿਰ ਮੱਥੇ ਮੰਨਣਗੇ। 
ਮਲੂਕਾ ਨੇ ਆਖਿਆ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਹਲਕੇ ਦੇ ਵਿਕਾਸ ਲਈ ਜੀਅ ਤੋੜ ਮਿਹਨਤ ਕੀਤੀ ਹੈ ਅਤੇ ਜਿੰਨੇ ਵਿਕਾਸ ਕੰਮ ਬੀਬੀ ਬਾਦਲ ਨੇ ਇਥੇ ਕਰਵਾਏ ਹਨ, ਉਨੇ ਕੋਈ ਹੋਰ ਲੀਡਰ ਨਹੀਂ ਕਰਵਾ ਸਕਦਾ। ਹਾਲਾਂਕਿ ਜਿੰਨਾ ਵਿਕਾਸ ਹਰਸਿਮਰਤ ਬਾਦਲ ਨੇ ਬਠਿੰਡਾ ਦਾ ਕਰਵਾਇਆ ਹੈ, ਉਨੀ ਲੋਕਾਂ ਨੇ ਕਦਰ ਨਹੀਂ ਕੀਤੀ।


author

Gurminder Singh

Content Editor

Related News