ਰਾਹੁਲ ਗਾਂਧੀ ਦਾ ਐਲਾਨ ਵੋਟ ਲੁਭਾਊ ਨਾਅਰਾ : ਗਾਂਧੀ
Tuesday, Mar 26, 2019 - 06:14 PM (IST)

ਪਟਿਆਲਾ (ਇੰਦਰਜੀਤ ਬਖਸ਼ੀ) : ਰਾਹੁਲ ਗਾਂਧੀ ਵਲੋਂ ਅਤਿ ਗਰੀਬ ਪਰਿਵਾਰਾਂ ਦੇ ਖਾਤੇ 'ਚ ਪ੍ਰਤੀ ਮਹੀਨੇ ਛੇ ਹਜ਼ਾਰ ਰੁਪਏ ਦੇਣ ਦੇ ਐਲਾਨ ਨੂੰ ਪਟਿਆਲਾ ਤੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਨੇ ਵੋਟ ਲੁਭਾਊ ਨਾਅਰਾ ਦੱਸਿਆ ਹੈ। ਡਾ. ਗਾਂਧੀ ਦਾ ਕਹਿਣਾ ਹੈ ਕਿ ਮੋਦੀ ਵਾਂਗ ਰਾਹੁਲ ਗਾਂਧੀ ਵੀ ਜੁਮਲੇ ਮਾਰ ਰਹੇ ਹਨ।
ਡਾ ਧਰਮਵੀਰ ਗਾਂਧੀ ਦਾ ਕਹਿਣਾ ਹੈ ਕਿ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਦੇ ਲੀਡਰ ਜਨਤਾ ਨੂੰ ਲੁਭਾਵਣੇ ਵਾਅਦੇ ਕਰਕੇ ਗੁੰਮਰਾਹ ਕਰਨ ਲਈ ਐਲਾਨ ਤਾਂ ਕਰ ਦਿੰਦੇ ਹਨ ਪਰ ਇਹ ਸਾਫ ਨਹੀਂ ਕਰਦੇ ਕਿ ਇਨ੍ਹਾਂ ਕੀਤੇ ਹੋਏ ਐਲਾਨ ਨੂੰ ਅਮਲ 'ਚ ਕਿਸ ਤਰ੍ਹਾਂ ਲਿਆਉਣਗੇ ਅਤੇ ਵਾਅਦਿਆਂ ਨੂੰ ਅਮਲੀ ਜਾਮਾਂ ਪਹਿਨਾਉਣ ਲਈ ਪੈਸਾ ਕਿੱਥੋਂ ਆਵੇਗਾ।