ਨਵਜੋਤ ਸਿੱਧੂ ਦਾ ਵੱਡਾ ਬਿਆਨ, ਟਿਕਟ ਨਾ ਮਿਲਣ ਦਾ ਦੱਸਿਆ ਅਸਲ ਕਾਰਨ

05/17/2019 6:48:11 PM

ਅੰਮ੍ਰਿਤਸਰ : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਅੰਮ੍ਰਿਤਸਰ ਤੋਂ ਲੋਕ ਸਭਾ ਟਿਕਟ ਨਾ ਮਿਲਣ ਦੇ ਮੁੱਦੇ 'ਤੇ ਆਪਣਾ ਪੱਖ ਰੱਖਦੇ ਹੋਏ ਵੱਡਾ ਬਿਆਨ ਦਿੱਤਾ ਹੈ। ਬੀਬੀ ਸਿੱਧੂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅੰਮ੍ਰਿਤਸਰ ਤੋਂ ਇਲਾਵਾ ਕਿਸੇ ਵੀ ਦੂਜੀ ਸੀਟ ਦੇ ਬਾਰੇ ਗੱਲ ਨਹੀਂ ਸੀ ਕੀਤੀ। ਮੈਨੂੰ ਮੁੱਖ ਮੰਤਰੀ ਤੇ ਆਸ਼ਾ ਕੁਮਾਰੀ ਨੇ ਅੰਮ੍ਰਿਤਸਰ ਤੋਂ ਟਿਕਟ ਨਹੀਂ ਦਿੱਤੀ ਕਿਉਂਕਿ ਉਨ੍ਹਾਂ ਦਾ ਕਹਿਣਾ ਸੀ ਕਿ ਦੁਸਹਿਰਾ ਮੌਕੇ ਵਾਪਰੀ ਘਟਨਾ ਨਾਲ ਮੇਰਾ ਅਕਸ ਖਰਾਬ ਹੋਇਆ ਹੈ। ਅੰਮ੍ਰਿਤਸਰ ਮੇਰੀ ਘਰੇਲੂ ਸੀਟ ਹੈ ਜਦਕਿ ਮੈਨੂੰ ਬਠਿੰਡਾ ਵਿਚ ਕੋਈ ਜਾਣਦਾ ਹੀ ਨਹੀਂ ਹੈ ਤਾਂ ਮੈਂ ਉਥੇ ਚੋਣਾਂ ਕਿਉਂ ਲੜਾਂ। 
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਨਵਜੋਤ ਕੌਰ ਸਿੱਧੂ ਨੇ ਦੋਸ਼ ਲਗਾਇਆ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਨੇ ਉਨ੍ਹਾਂ ਦੀ ਟਿਕਟ ਕਟਵਾਈ ਹੈ। ਨਵਜੋਤ ਸਿੰਘ ਸਿੱਧੂ ਨੇ ਵੀ ਇਨ੍ਹਾਂ ਦੋਸ਼ਾਂ ਦਾ ਸਮਰਥਨ ਕੀਤਾ ਸੀ ਅਤੇ ਕਿਹਾ ਸੀ ਕਿ ਮੇਰੀ ਪਤਨੀ 'ਚ ਇੰਨਾ ਦਮ ਹੈ, ਨੈਤਿਕਤਾ ਹੈ ਕਿ ਉਹ ਝੂਠ ਨਹੀਂ ਬੋਲ ਸਕਦੀ। ਉਹ ਜੋ ਕਹਿ ਰਹੀ ਹੈ ਠੀਕ ਹੀ ਹੋਵੇਗਾ। 


Gurminder Singh

Content Editor

Related News