ਸੁਖਬੀਰ ਦੀ ਕੈਪਟਨ ''ਤੇ ਚੁਟਕੀ, ਦੇਖੋ ਕੀ ਦਿੱਤਾ ਬਿਆਨ
Saturday, Apr 27, 2019 - 06:57 PM (IST)
ਸੁਲਤਾਨਪੁਰ (ਰਣਜੀਤ ਸਿੰਘ) : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ 'ਤੇ ਚੁਟਕੀ ਲਈ ਹੈ। ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪੰਜਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇੰਨੀ ਕੁ ਲਹਿਰ ਹੈ ਕਿ ਉਹ ਸਾਰੀ ਕਾਂਗਰਸ ਨੂੰ ਉੜਾ ਕੇ ਹੀ ਲੈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜਿਸ ਤਰ੍ਹਾਂ ਸੂਬੇ ਨੂੰ ਚਲਾ ਰਹੇ ਹਨ, ਇਸ ਤਰ੍ਹਾਂ ਉਹ ਕਾਂਗਰਸ ਦਾ ਸਿਆਸੀ ਅੰਤ ਕਰ ਦੇਣਗੇ। ਸੁਖਬੀਰ ਨੇ ਦਾਅਵਾ ਕੀਤਾ ਕਿ ਦੇਸ਼ 'ਚ ਇਸ ਵਾਰ ਵੀ ਮੋਦੀ ਦੀ ਲਹਿਰ ਕਾਇਮ ਹੈ ਅਤੇ ਨਰਿੰਦਰ ਮੋਦੀ ਮੁੜ ਪ੍ਰਧਾਨ ਮੰਤਰੀ ਬਣਨਗੇ।
ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਦੇ ਵਾਇਰਲ ਹੋਈ ਵੀਡੀਓ 'ਤੇ ਬੋਲਦੇ ਹੋਏ ਵੜਿੰਗ ਦੀ ਉਮੀਦਵਾਰ ਰੱਦ ਕਰਨ ਦੀ ਮੰਗ ਕੀਤੀ ਹੈ।