ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਨੂੰ ਚੋਣ ਕਮਿਸ਼ਨ ਨੇ ਭੇਜਿਆ ਨੋਟਿਸ

Friday, Apr 19, 2019 - 06:22 PM (IST)

ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਨੂੰ ਚੋਣ ਕਮਿਸ਼ਨ ਨੇ ਭੇਜਿਆ ਨੋਟਿਸ

ਮੋਗਾ (ਗੋਪੀ ਰਾਊਕੇ) : ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਵਲੋਂ ਬੀਤੇ ਦਿਨੀਂ ਵਿਧਾਨ ਸਭਾ ਹਲਕਾ ਮੋਗਾ ਦੇ ਪਿੰਡਾਂ ਵਿਚ ਬਿਨਾਂ ਇਜਾਜ਼ਤ ਰੈਲੀਆਂ ਕਰਨ ਦੇ ਮਾਮਲੇ 'ਤੇ ਸਹਾਇਕ ਰਿਟਰਨਿੰਗ ਅਫ਼ਸਰ ਗੁਰਵਿੰਦਰ ਸਿੰਘ ਜੌਹਲ ਨੇ ਕਾਂਗਰਸੀ ਉਮੀਦਵਾਰ ਨੂੰ ਨੋਟਿਸ ਭੇਜ ਕੇ ਇਸ ਮਾਮਲੇ 'ਤੇ 24 ਘੰਟਿਆ ਦੇ ਅੰਦਰ-ਅੰਦਰ ਜਵਾਬ ਮੰਗਿਆ ਹੈ। ਨੋਟਿਸ ਵਿਚ ਲਿਖਿਆ ਗਿਆ ਹੈ ਕਿ ਕਾਂਗਰਸੀ ਉਮੀਦਵਾਰ ਵਲੋਂ ਮੋਗਾ ਹਲਕੇ ਦੇ ਪਿੰਡਾਂ ਡਰੋਲੀ ਭਾਈ, ਸਿੰਘਾਵਾਲਾ, ਬੁੱਕਣਵਾਲਾ, ਘੱਲ ਕਲਾਂ, ਝੰਡੇਆਣਾ, ਦਾਰਾਪੁਰ, ਖੁਖਰਾਣਾ, ਮਹੇਸ਼ਰੀ, ਸੱਦਾ ਸਿੰਘ ਵਾਲਾ, ਨਿਧਾਵਾਲਾ, ਸਲੀਣਾ, ਖੋਸਾ ਪਾਡੋਂ, ਧੱਲੇਕੇ, ਲੰਢੇਕੇ ਅਤੇ ਮੋਗਾ ਸ਼ਹਿਰ ਦੇ ਵਾਰਡ ਨੰਬਰ-25 ਅਤੇ ਪ੍ਰਤਾਪ ਚੌਕ ਵਿਚ ਬਿਨਾਂ ਇਜਾਜ਼ਤ ਰੈਲੀਆ ਕੀਤੀਆਂ ਗਈਆਂ ਹਨ।

PunjabKesari
ਨੋਟਿਸ ਵਿਚ ਦਰਸਾਇਆ ਗਿਆ ਹੈ ਕਿ ਬਿਨਾਂ ਮੰਨਜ਼ੂਰੀ ਰੈਲੀਆ ਕਰਨ ਸਬੰਧੀ ਮੀਡੀਆਂ ਵਿਚ ਆਈਆਂ ਖ਼ਬਰਾਂ ਮਗਰੋਂ ਹੀ ਚੋਣ ਕਮਿਸ਼ਨ ਨੂੰ ਇਸ ਸਬੰਧੀ ਪਤਾ ਲੱਗਾ ਹੈ। ਨੋਟਿਸ ਰਾਹੀਂ ਕਾਂਗਰਸੀ ਉਮੀਦਵਾਰ ਨੂੰ 24 ਘੰਟੇ ਦਾ ਸਮਾਂ ਜਵਾਬ ਦੇਣ ਲਈ ਦਿੱਤਾ ਗਿਆ ਹੈ।


author

Gurminder Singh

Content Editor

Related News