ਜਾਖੜ ਦਾ ਦਾਅਵਾ, ਕਾਂਗਰਸ ਵਿਚ ਸਭ ਕੁਝ ਠੀਕ-ਠਾਕ

Sunday, Apr 14, 2019 - 06:18 PM (IST)

ਜਾਖੜ ਦਾ ਦਾਅਵਾ, ਕਾਂਗਰਸ ਵਿਚ ਸਭ ਕੁਝ ਠੀਕ-ਠਾਕ

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਦਾਅਵਾ ਕੀਤਾ ਹੈ ਕਿ ਟਿਕਟਾਂ ਦੀ ਵੰਡ ਤੋਂ ਬਾਅਦ ਪਾਰਟੀ 'ਚ ਕੋਈ ਬਗਾਵਤ ਨਹੀਂ ਹੈ। ਜਾਖੜ ਨੇ ਕਿਹਾ ਕਿ ਕੁੱਝ ਲੀਡਰ ਟਿਕਟਾਂ ਦੀ ਵੰਡ ਨੂੰ ਲੈ ਕੇ ਨਾਰਾਜ਼ ਜ਼ਰੂਰ ਸਨ ਜਿਨ੍ਹਾਂ ਨੂੰ ਜਲਦੀ ਹੀ ਮਨਾ ਲਿਆ ਜਾਵੇਗਾ। ਭਾਜਪਾ 'ਤੇ ਸ਼ਬਦੀ ਹਮਲਾ ਕਰਦੇ ਹੋਏ ਜਾਖੜ ਨੇ ਕਿਹਾ ਕਿ ਪੰਜ ਸਾਲ ਦੇ ਕਾਰਜਕਾਲ ਦੌਰਾਨ ਭਾਜਪਾ ਨੇ ਦੇਸ਼ ਲਈ ਕੁਝ ਨਹੀਂ ਕੀਤਾ, ਜਿਸ ਕਾਰਨ ਅੱਜ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਭਾਜਪਾ ਕੋਲ ਨਹੀਂ ਹਨ। ਜਾਖੜ ਨੇ ਦਾਅਵਾ ਕੀਤਾ ਕਿ ਭਾਜਪਾ ਨੂੰ ਗੁਰਦਾਸਪੁਰ ਵਿਚ ਉਤਾਰਨ ਲਈ ਕੋਈ ਉਮੀਦਵਾਰ ਵੀ ਨਹੀਂ ਮਿਲ ਰਿਹਾ ਹੈ।
ਸੂਬਾ ਪ੍ਰਧਾਨ ਭਾਵੇਂ ਜੋ ਮਰਜ਼ੀ ਕਹਿਣ ਪਰ ਬਗਾਵਤ ਦੇ ਸੁਰ ਅਜੇ ਖਤਮ ਨਹੀਂ ਹੋਏ ਹਨ। ਜਲੰਧਰ ਤੋਂ ਮਹਿੰਦਰ ਕੇ.ਪੀ ਅਤੇ ਹੁਸ਼ਿਆਰਪੁਰ ਤੋਂ ਸੰਤੋਖ ਚੌਧਰੀ, ਸੀਨੀਅਰ ਲੀਡਰ ਸੁਰਜੀਤ ਧੀਮਾਨ ਦੇ ਪੁੱਤਰ ਜਸਵਿੰਦਰ ਧੀਮਾਨ, ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਵਲੋਂ ਕਾਂਗਰਸ ਤੋਂ ਨਾਰਾਜ਼ ਹੋ ਕੇ ਬਗਾਵਤੀ ਝੰਡਾ ਚੁੱਕਿਆ ਹੋਇਆ ਹੈ, ਜਿਸ ਦਾ ਨੁਕਸਾਨ ਪਾਰਟੀ ਚੋਣਾਂ ਦੌਰਾਨ ਹੋ ਸਕਦਾ ਹੈ।


author

Gurminder Singh

Content Editor

Related News