ਜਦੋਂ ਬਿੱਟੂ ਸਾਹਮਣੇ ਬੋਲੇ ਆਸ਼ੂ ''ਸਾਨੂੰ ਨਾ ਪਾਓ ਵੋਟ''

Friday, May 03, 2019 - 06:42 PM (IST)

ਜਦੋਂ ਬਿੱਟੂ ਸਾਹਮਣੇ ਬੋਲੇ ਆਸ਼ੂ ''ਸਾਨੂੰ ਨਾ ਪਾਓ ਵੋਟ''

ਲੁਧਿਆਣਾ : ਹਰ ਸਮੇਂ ਚਰਚਾ 'ਚ ਰਹਿਣ ਵਾਲੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਾਇਰਲ ਵੀਡੀਓ 'ਚ ਭਾਰਤ ਭੂਸ਼ਣ ਆਸ਼ੂ ਲੁਧਿਆਣਾ ਲੋਕ ਸਭਾ ਸੀਟ ਤੋਂ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ 'ਚ ਚੋਣ ਪ੍ਰਚਾਰ ਦੌਰਾਨ ਬਿੱਟੂ ਦੇ ਹੀ ਉਲਟ ਵੋਟ ਪਾਉਣ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਤੋਂ ਇੰਝ ਲੱਗ ਰਿਹਾ ਹੈ ਕਿ ਲੋਕਾਂ ਦੇ ਸਵਾਲਾਂ ਤੋਂ ਬਾਅਦ ਆਸ਼ੂ ਰੋਹ ਵਿਚ ਆ ਕੇ ਉਨ੍ਹਾਂ ਨੂੰ ਵੋਟ ਨਾ ਪਾਉਣ ਦੀ ਗੱਲ ਆਖ ਰਹੇ ਹਨ। ਆਸ਼ੂ ਵੱਲੋਂ ਜਿਵੇਂ ਹੀ ਇਹ ਸ਼ਬਦ ਕਹੇ ਤਾਂ ਨੇੜੇ ਖੜ੍ਹੇ ਬਿੱਟੂ ਵੀ ਦੰਗ ਰਹਿ ਗਏ। 
ਇਸ ਵੀਡੀਓ 'ਤੇ ਦੋਵਾਂ ਲੀਡਰਾਂ 'ਚੋਂ ਕਿਸੇ ਨਾਲ ਗੱਲਬਾਤ ਨਹੀਂ ਹੋ ਸਕੀ ਹੈ। ਇਸ 'ਤੇ ਰਵਨੀਤ ਬਿੱਟੂ ਤੇ ਭਾਰਤ ਭੂਸ਼ਣ ਆਸ਼ੂ ਦਾ ਜੋ ਵੀ ਪ੍ਰਤੀਕਰਮ ਆਵੇਗਾ 'ਜਗ ਬਾਣੀ' ਤੁਹਾਨੂੰ ਦਿਖਾਵੇਗਾ ਪਰ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।


author

Gurminder Singh

Content Editor

Related News