ਭਗਵੰਤ ਮਾਨ ਦੀ ਸੁਖਪਾਲ ਖਹਿਰਾ ਨੂੰ ਚੁਣੌਤੀ

Friday, Mar 15, 2019 - 06:46 PM (IST)

ਭਗਵੰਤ ਮਾਨ ਦੀ ਸੁਖਪਾਲ ਖਹਿਰਾ ਨੂੰ ਚੁਣੌਤੀ

ਬਰਨਾਲਾ (ਪੁਨੀਤ ਮਾਨ) : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਆਪਣੇ ਮੁੱਖ ਵਿਰੋਧੀ ਸੁਖਪਾਲ ਖਹਿਰਾ 'ਤੇ ਤਿੱਖਾ ਹਮਲਾ ਬੋਲਿਆ ਹੈ। ਮਾਨ ਨੇ ਖਹਿਰਾ ਦੇ ਉਸ ਬਿਆਨ 'ਤੇ ਪ੍ਰਤੀਕਰਮ ਦਿੰਦਿਆਂ ਕਿਹਾ ਜਿਸ 'ਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਭੁਲੱਥ ਸੀਟ ਆਪਣੇ ਦਮ 'ਤੇ ਜਿੱਤੀ ਸੀ। ਮਾਨ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ 'ਚ ਹਲਕਾ ਭੁਲੱਥ ਤੋਂ ਆਮ ਆਦਮੀ ਪਾਰਟੀ ਦੇ ਸਮਰਥਕਾਂ ਕਾਰਨ ਹੀ ਉਨ੍ਹਾਂ ਨੂੰ ਜਿੱਤ ਮਿਲੀ ਸੀ। ਭਗਵੰਤ ਮਾਨ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਉਸ ਜਿੱਤ 'ਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਸੀ ਤਾਂ ਖਹਿਰਾ ਉਨ੍ਹਾਂ ਨੂੰ ਉਥੇ ਵਾਰ-ਵਾਰ ਰੈਲੀਆਂ ਕਰਨ ਨੂੰ ਕਿਉਂ ਆਖਦੇ ਸਨ। ਉਨ੍ਹਾਂ ਕਿਹਾ ਕਿ ਜੇਕਰ ਖਹਿਰਾ ਨੇ ਆਪਣੇ ਦਮ 'ਤੇ ਭੁਲੱਥ ਸੀਟ ਜਿੱਤੀ ਹੈ ਤਾਂ ਉਹ ਅਸਤੀਫਾ ਦੇ ਕੇ ਮੁੜ ਉਥੋਂ ਚੋਣ ਲੜ ਕੇ ਵੇਖ ਲੈਣ। 
ਅਕਾਲੀ ਦਲ ਟਕਸਾਲੀ ਨਾਲ ਗਠਜੋੜ ਬਾਰੇ ਬੋਲਦੇ ਭਗਵੰਤ ਮਾਨ ਨੇ ਕਿਹਾ ਕਿ ਸ਼ਨੀਵਾਰ ਦੇਰ ਸ਼ਾਮ ਨੂੰ ਇਸ 'ਤੇ ਫੇਸਲਾ ਆ ਜਾਵੇਗਾ। ਇਸ ਦੇ ਨਾਲ ਕੈਪਟਨ ਸਰਕਾਰ 'ਤੇ ਹਮਲਾ ਬੋਲਦਿਆਂ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਸੱਤਾ 'ਚ ਆਏ ਦੋ ਸਾਲ ਦਾ ਸਮਾਂ ਹੋ ਗਿਆ ਹੈ ਪਰ ਬਾਵਜੂਦ ਇਸ ਦੇ ਸਰਕਾਰ ਦਾ ਕੋਈ ਵਾਅਦਾ ਵਫਾ ਨਹੀਂ ਹੋਇਆ ਹੈ।


author

Gurminder Singh

Content Editor

Related News