ਸਾਡੇ ਹੱਥ ਵਿਧਾਨ ਸਭਾ ਦੀ ਚਾਬੀ ਦਿਓ ਤਾਂ ਅਸੀਂ 16 ਲੱਖ ਕਰੋੜ ਵਸੂਲ ਕਰਕੇ ਵਿਖਾਵਾਂਗੇ: ਸਿਮਰਜੀਤ ਬੈਂਸ

Friday, Dec 17, 2021 - 05:59 PM (IST)

ਸਾਡੇ ਹੱਥ ਵਿਧਾਨ ਸਭਾ ਦੀ ਚਾਬੀ ਦਿਓ ਤਾਂ ਅਸੀਂ 16 ਲੱਖ ਕਰੋੜ ਵਸੂਲ ਕਰਕੇ ਵਿਖਾਵਾਂਗੇ: ਸਿਮਰਜੀਤ ਬੈਂਸ

ਨੂਰਪੁਰਬੇਦੀ (ਭੰਡਾਰੀ)- ਸਾਡੇ ਹੱਥ ਵਿਧਾਨ ਸਭਾ ਦੀ ਚਾਬੀ ਦਿਓ ਤਾਂ ਅਸੀਂ 16 ਲੱਖ ਕਰੋੜ ਰੁਪਏ ਵਸੂਲ ਕਰਕੇ ਵਿਖਾਵਾਂਗੇ। ਉਕਤ ਵਿਚਾਰ ਲੋਕ ਇਨਸਾਫ਼ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਨੂਰਪੁਰਬੇਦੀ ਵਿਖੇ ਆਯੋਜਿਤ ਪਾਰਟੀ ਦੀ ਭਰਵੀਂ ਚੋਣ ਰੈਲੀ ਦੌਰਾਨ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ। ਉਨ੍ਹਾਂ ਆਖਿਆ ਕਿ ਰਾਜਸਥਾਨ ਅਤੇ ਦਿੱਲੀ ਸਮੇਤ ਹੋਰਨਾਂ ਸੂਬਿਆਂ ਨੂੰ ਦਿੱਤੇ ਜਾ ਰਹੇ ਪਾਣੀ ਦੀ ਰਾਸ਼ੀ ਵਸੂਲ ਕਰਨ ਨਾਲ ਨਾ ਕੇਵਲ ਕਿਸਾਨਾਂ ਅਤੇ ਮਜ਼ਦੂਰਾਂ ਦੇ ਸਿਰ ਚੜ੍ਹਿਆ 1 ਲੱਖ ਕਰੋੜ ਦਾ ਕਰਜ਼ਾ ਹੀ ਨਹੀਂ ਮੁਆਫ਼ ਹੋਵੇਗਾ ਸਗੋਂ ਪੰਜਾਬ ਸਿਰ ਚੜ੍ਹੇ 3 ਲੱਖ ਕਰੋੜ ਰੁਪਏ ਦਾ ਬੋਝ ਵੀ ਉਤਰ ਜਾਣ ਤੋਂ ਇਲਾਵਾ ਪੰਜਾਬ ਕੋਲ 12 ਲੱਖ ਕਰੋੜ ਰੁਪਏ ਦੀ ਰਾਸ਼ੀ ਸਰਪਲੱਸ ਹੋ ਜਾਵੇਗੀ।

ਇਹ ਵੀ ਪੜ੍ਹੋ: ਸੁਨੀਲ ਜਾਖੜ ਨੇ 'ਆਪ' 'ਤੇ ਚੁੱਕੇ ਸਵਾਲ, ਕਿਹਾ-ਕੇਜਰੀਵਾਲ ਪੰਜਾਬੀਆਂ ਨੂੰ ਬੇਵਕੂਫ਼ ਨਾ ਸਮਝਣ

PunjabKesari

ਉਨ੍ਹਾਂ ਕਿਹਾ ਕਿ ਹੁਣ ਤੱਕ ਉਨ੍ਹਾਂ ਦੀ ਪਾਰਟੀ ਵੱਲੋਂ 20 ਉਮੀਦਵਾਰ ਐਲਾਨੇ ਜਾ ਚੁੱਕੇ ਹਨ। ਇਸ ਮੌਕੇ ਰੈਲੀ ਦੌਰਾਨ ਉਨ੍ਹਾਂ ਗੁੱਜਰ ਭਾਈਚਾਰੇ ਨਾਲ ਸਬੰਧਤ ਗੁਰਮੀਤ ਸਿੰਘ ਗੋਗੀ ਨੂੰ ਰੂਪਨਗਰ ਹਲਕੇ ਦਾ ਪਾਰਟੀ ਉਮੀਦਵਾਰ ਐਲਾਨਿਆ। ਇਸ ਮੌਕੇ ਉਕਤ ਤੋਂ ਇਲਾਵਾ ਸੰਨੀ ਕੈਂਥ, ਰਣਦੀਪ ਸੀਵੀਆ, ਗੋਪਾਲ ਚੰਦ, ਮਿੰਟੂ ਟੇਡੇਵਾਲ, ਓਮ ਪ੍ਰਕਾਸ਼ , ਗੁਰਚਰਨ ਸਿੰਘ, ਜਰਨੈਲ ਨੰਗਲ, ਰਾਜਿੰਦਰ ਕੁਮਾਰ, ਬਲਵਿੰਦਰ ਮਣਕੌਲੀ, ਬਿੱਟੂ ਰਾਣਾ, ਮਨੀ ਚੌਹਾਨ, ਚੌ. ਨੰਦ ਲਾਲ, ਸ਼ਿੰਦਰਪਾਲ ਚੌਹਾਨ ਤੇ ਬਿੰਦੀ ਸਰਪੰਚ ਸਮੇਤ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ।

ਇਹ ਵੀ ਪੜ੍ਹੋ:  ਮੁੱਖ ਮੰਤਰੀ ਚੰਨੀ ਦਾ ਵੱਡਾ ਐਲਾਨ, ਜਲੰਧਰ 'ਚ ਬਣੇਗਾ ਸਪੋਰਟਸ ਹੱਬ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News