ਸਿਮਰਜੀਤ ਬੈਂਸ ਦੇ ਕੇਂਦਰ ਸਰਕਾਰ ''ਤੇ ਨਿਸ਼ਾਨੇ, ਕਿਹਾ-ਕਿਸਾਨਾਂ ਨਾਲ ਜਲਦ ਸ਼ੁਰੂ ਕਰੇ ਗੱਲਬਾਤ

Wednesday, Jun 30, 2021 - 05:48 PM (IST)

ਸਿਮਰਜੀਤ ਬੈਂਸ ਦੇ ਕੇਂਦਰ ਸਰਕਾਰ ''ਤੇ ਨਿਸ਼ਾਨੇ, ਕਿਹਾ-ਕਿਸਾਨਾਂ ਨਾਲ ਜਲਦ ਸ਼ੁਰੂ ਕਰੇ ਗੱਲਬਾਤ

ਫਗਵਾੜਾ (ਜਲੋਟਾ)- ਅੱਜ ਲੋਕ ਇਨਸਾਫ਼ ਪਾਰਟੀ ਵੱਲੋਂ ਫਗਵਾੜਾ ਵਿਖੇ ਪਾਰਟੀ ਦੇ ਐੱਸ. ਸੀ. ਵਿੰਗ ਦੇ ਸੂਬਾ ਪ੍ਰਧਾਨ ਅਤੇ ਦੋਆਬਾ ਜ਼ੋਨ ਇੰਚਾਰਜ ਜਰਨੈਲ ਨੰਗਲ ਦੀ ਅਗਵਾਈ ਵਿਚ ਇਕ ਭਾਰੀ ਇਕੱਠ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਪਾਰਟੀ ਦੇ ਕੌਮੀ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਬੈਂਸ ਸ਼ਾਮਲ ਹੋਏ।

ਇਸ ਮੌਕੇ ਸਿਮਰਜੀਤ ਸਿੰਘ ਬੈਂਸ ਨੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਤੋਂ ਇਕ ਸਾਲ ਪਹਿਲਾਂ ਜਦੋਂ ਕੇਂਦਰ ਦੀ ਸਰਕਾਰ ਵੱਲੋਂ ਇਹ ਖੇਤੀ ਕਾਨੂੰਨ ਲਿਆਂਦੇ ਗਏ ਸਨ, ਉਦੋਂ ਅਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਚੰਡੀਗੜ੍ਹ ਤੱਕ 300 ਕਿਲੋਮੀਟਰ ਸਾਈਕਲ ਚਲਾ ਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਇਹ ਖੇਤੀ ਕਾਨੂੰਨ ਪੰਜਾਬ ਦੇ ਲੋਕਾਂ ਦੇ ਡੈੱਥ ਵਾਰੰਟ ਹਨ। ਉਸ ਵਕਤ ਵਿਰੋਧੀ ਪਾਰਟੀਆਂ ਨੇ ਸਾਡਾ ਮਜ਼ਾਕ ਉਡਾਇਆ ਸੀ ਅਤੇ ਸਾਨੂੰ ਕਹਿੰਦੇ ਸਨ ਕਿ ਐਵੇਂ ਸਾਈਕਲ ਦੀਆਂ ਕਾਠੀਆਂ ਤੋੜਦੇ ਫਿਰਦੇ ਹਨ ਪਰ ਅੱਜ ਪੂਰੀ ਦੁਨੀਆ ਭਰ ਦੇ ਲੋਕਾਂ ਦੀਆਂ ਨਜ਼ਰਾਂ ਇਸ ਕਿਸਾਨ ਅੰਦੋਲਨ 'ਤੇ ਟਿਕੀਆਂ ਹੋਈਆਂ ਹਨ ਅਤੇ ਅੱਜ ਕੇਂਦਰ ਦੀ ਸਰਕਾਰ ਵੱਲੋਂ ਜਨਵਰੀ ਮਹੀਨੇ ਤੋਂ ਬਾਅਦ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਵੀ ਬੰਦ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ:  ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਭਰਾ ਨੂੰ ਵਟਸਐਪ 'ਤੇ ਭੇਜੀ ਸੀ ਲੋਕੇਸ਼ਨ

ਉਨ੍ਹਾਂ ਕਿਹਾ ਕਿ ਪਿਛਲੇ ਪੰਜ ਮਹੀਨਿਆਂ ਤੋਂ ਸਾਡੇ ਬਜ਼ੁਰਗ ਕਿਸਾਨ ਜਥੇਬੰਦੀਆਂ ਸਰਹੱਦਾਂ ਦੇ ਉੱਤੇ ਬੈਠੀਆਂ ਹੋਈਆਂ ਹਨ ਅਤੇ ਕੇਂਦਰ ਸਰਕਾਰ ਘੁਰਾੜੇ ਮਾਰ ਕੇ ਸੁੱਤੀ ਪਈ ਹੈ। ਉਨ੍ਹਾਂ ਕਿਹਾ ਕਿ ਅੱਜ ਕੇਂਦਰ ਦੇ ਵਿਚ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਹਲਕਾ ਹੁਸ਼ਿਆਰਪੁਰ ਤੋਂ ਮੈਂਬਰ ਸੰਸਦ ਮੈਂਬਰ ਸੋਮ ਪ੍ਰਕਾਸ਼ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਹੈ ਅਤੇ ਇਹ ਪੁਰਜ਼ੋਰ ਮੰਗ ਕੀਤੀ ਗਈ ਹੈ ਕਿ ਕੇਂਦਰ ਦੀ ਸਰਕਾਰ ਕਿਸਾਨ ਜਥੇਬੰਦੀਆਂ ਨਾਲ ਤੁਰੰਤ ਮੁੜ ਗੱਲਬਾਤ ਸ਼ੁਰੂ ਕਰਕੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰੇ।

PunjabKesari

ਇਹ ਵੀ ਪੜ੍ਹੋ: ‘ਆਕਸਫੋਰਡ’ ’ਚ ਪੜ੍ਹਨ ਵਾਲੀ ਦਿਵਿਆਂਗ ਪੰਜਾਬਣ ਨੇ ਇੰਗਲੈਂਡ ’ਚ ਵਧਾਇਆ ਮਾਣ, ਮਿਲਿਆ ਡਾਇਨਾ ਐਵਾਰਡ

ਇਸ ਮੌਕੇ ਪਾਰਟੀ ਦੇ ਆਗੂ ਜਰਨੈਲ ਨੰਗਲ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਕੋਈ ਇਕ ਲੀਡਰ, ਜਿਸ ਨੇ ਇਸ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ ਉਹ ਲੋਕ ਇਨਸਾਫ਼ ਪਾਰਟੀ ਦੇ ਕੌਮੀ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਬੈਂਸ ਹਨ, ਜਿਨ੍ਹਾਂ ਨੇ ਪਿਛਲੇ ਸਾਲ 22 ਜੂਨ ਤੋਂ 26 ਜੂਨ ਤੱਕ ਪੰਜ ਦਿਨ ਸਾਈਕਲ ਮਾਰਚ ਕੀਤਾ। ਉਸ ਤੋਂ ਬਾਅਦ ਜਦੋਂ 26 ਨਵੰਬਰ ਨੂੰ ਕਿਸਾਨ ਦਿੱਲੀ ਨੂੰ ਰਵਾਨਾ ਹੋਏ ਤਾਂ ਸਿਮਰਜੀਤ ਬੈਂਸ ਵੀ ਉਸ ਵਕਤ ਕਿਸਾਨਾਂ ਨਾਲ ਘੱਗਰ ਦਰਿਆ ਵਿਚੋਂ ਹੁੰਦਾ ਹੋਏ ਪੈਦਲ ਹਰਿਆਣੇ ਦੇ ਵਿਚਦੀ ਕਿਸਾਨਾਂ ਨਾਲ ਦਿੱਲੀ ਵੱਲ ਵਧੇ ਅਤੇ ਜਦੋਂ 26 ਜਨਵਰੀ ਨੂੰ ਕਿਸਾਨ ਅੰਦੋਲਨ ਥੋੜ੍ਹਾ ਡਗਮਗਾਇਆ ਅਤੇ ਸਰਕਾਰ ਦੀ ਸਾਜ਼ਿਸ਼ ਦਾ ਸ਼ਿਕਾਰ ਹੋਣ ਲੱਗਾ ਤਾਂ ਉਸ ਵਕਤ ਵੀ ਸਰਦਾਰ ਸਿਮਰਜੀਤ ਸਿੰਘ ਬੈਂਸ ਨੇ ਫਤਹਿਗੜ੍ਹ ਸਾਹਿਬ ਤੋਂ ਦਰਬਾਰ ਸਾਹਿਬ ਤੱਕ ਫਿਰ ਦੋਬਾਰਾ ਸਾਈਕਲ ਮਾਰਚ ਕਰਕੇ ਇਸ ਅੰਦੋਲਨ  ਨੂੰ ਮੁੜ ਤਕੜਾ ਕੀਤਾ। 

ਜਲੰਧਰ: ਸਿਵਲ ਹਸਪਤਾਲ ’ਚ ਨਵ ਜਨਮੇ ਬੱਚੇ ਨੂੰ ਲੈ ਕੇ ਔਰਤ ਵੱਲੋਂ ਹੰਗਾਮਾ, ਸਿਹਤ ਕਰਮੀ ਨੇ ਮਾੜੇ ਥੱਪੜ

ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਜਦੋਂ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ ਅਤੇ ਅਸੀਂ ਕਿਸਾਨ ਜਥੇਬੰਦੀਆਂ ਦੇ ਹਰ ਫ਼ੈਸਲੇ ਵਿੱਚ ਹਰ ਅੰਦੋਲਨ ਵਿੱਚ ਉਨ੍ਹਾਂ ਦਾ ਸਾਥ ਦੇਵਾਂਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਜੋਤ ਸਿੰਘ ਖਾਲਸਾ, ਗਗਨਦੀਪ ਸਿੰਘ ਸੰਨੀ ਕੈਂਥ, ਅਮਰੀਕ ਸਿੰਘ ਵਰਪਾਲ, ਸਰਦਾਰ ਜਸਵਿੰਦਰ ਸਿੰਘ ਖਾਲਸਾ, ਅਵਤਾਰ ਸਿੰਘ ਡਾਂਡੀਆ, ਜਸਬੀਰ ਸਿੰਘ ਬੱਗਾ, ਹਰਪ੍ਰਭ ਮਹਿਲ ਸਿੰਘ, ਟੂਰ ਸਰੂਪ ਸਿੰਘ ਕਡਿਆਣਾ, ਬਲਵੀਰ ਠਾਕੁਰ ਆਦਿ ਸਮੇਤ ਕਈ ਪਾਰਟੀ ਦੇ ਆਗੂ ਸ਼ਾਮਲ ਸਨ। 

ਇਹ ਵੀ ਪੜ੍ਹੋ: ਜਲੰਧਰ: ਕਪੂਰਥਲਾ ਚੌਕ ਨੇੜੇ 2 ਸਾਲ ਪਹਿਲਾਂ ਹੋਏ ਮਰਡਰ ਕੇਸ ਨਾਲ ਜੁੜੇ ਸੁਖਮੀਤ ਡਿਪਟੀ ਕਤਲ ਕਾਂਡ ਦੇ ਤਾਰ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News