ਚੰਡੀਗੜ੍ਹ ਦੀ ਲੋਕ ਅਦਾਲਤ ''ਚ ਚਾਲਾਨ ਭੁਗਤਾਉਣ ਪੁੱਜੇ ਹਜ਼ਾਰਾਂ ਲੋਕ, ਭਾਰੀ ਭੀੜ ਕਾਰਨ ਹੋਈ ਧੱਕਾ-ਮੁੱਕੀ
Saturday, Sep 09, 2023 - 02:29 PM (IST)
ਚੰਡੀਗੜ੍ਹ : ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ 'ਚ ਅੱਜ ਲੋਕ ਅਦਾਲਤ ਲਾਈ ਹੈ, ਜਿੱਥੇ ਲੋਕ ਚਾਲਾਨ ਭੁਗਤਾਉਣ ਲਈ ਹਜ਼ਾਰਾਂ ਦੀ ਗਿਣਤੀ 'ਚ ਪੁੱਜੇ। ਸਵੇਰੇ 8 ਵਜੇ ਤੋਂ ਹੀ ਲੋਕਾਂ ਨੇ ਲਾਈਨਾਂ 'ਚ ਲੱਗਣਾ ਸ਼ੁਰੂ ਕਰ ਦਿੱਤਾ ਅਤੇ ਦੂਰ ਤੱਕ ਇਹ ਲਾਈਨਾਂ ਦਿਖਾਈ ਦੇ ਰਹੀਆਂ ਸਨ।
ਇਹ ਵੀ ਪੜ੍ਹੋ : ਰਿਟਾਇਰਡ ਪੁਲਸ ਮੁਲਾਜ਼ਮ ਦੇ ਭਰਾ ਨੂੰ ਕੀਤਾ ਅਰਧ ਨਗਨ, ਰਗੜਨਾ ਪਿਆ ਨੱਕ, ਹੈਰਾਨ ਕਰਦਾ ਹੈ ਮਾਮਲਾ
ਭਾਰੀ ਭੀੜ ਅਤੇ ਧੱਕਾ-ਮੁੱਕੀ 'ਚ ਲੋਕ ਆਪਣੇ-ਆਪਣੇ ਫਾਰਮ ਭਰ ਚਾਲਾਨ ਭੁਗਤਣ ਲਈ ਸਖ਼ਤ ਮਿਹਨਤ ਕਰਦੇ ਹੋਏ ਦਿਖਾਈ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਚਾਲਾਨ ਭਰਨ ਵਾਲਿਆਂ ਦੀ ਭੀੜ ਨੂੰ ਦੇਖਦੇ ਹੋਏ 3 ਦਿਨ ਸਪੈਸ਼ਲ ਅਦਾਲਤ ਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਕਾਰੋਬਾਰੀਆਂ ਲਈ ਚੰਗੀ ਖ਼ਬਰ, ਸਰਕਾਰ ਕਰਨ ਜਾ ਰਹੀ ਇਹ ਕੰਮ
ਅਜਿਹੇ 'ਚ ਅੱਜ ਜਿਨ੍ਹਾਂ ਲੋਕਾਂ ਦੇ ਚਾਲਾਨ ਜਮ੍ਹਾਂ ਨਹੀਂ ਹੋਏ, ਉਹ ਹੁਣ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਆਪਣੇ ਚਾਲਾਨ ਜਮ੍ਹਾਂ ਕਰਵਾ ਸਕਣਗੇ। ਹਾਲਾਂਕਿ ਸ਼ਨੀਵਾਰ ਨੂੰ ਅਦਾਲਤ ਪੁੱਜੇ ਜਿਨ੍ਹਾਂ ਲੋਕਾਂ ਦੀ ਪਰਚੀ ਕੱਟ ਚੁੱਕੀ ਹੈ, ਉਨ੍ਹਾਂ ਨੂੰ ਹੀ ਸਪੈਸ਼ਲ ਅਦਾਲਤ 'ਚ ਚਾਲਾਨ ਜਮ੍ਹਾਂ ਕਰਾਉਣ ਦੀ ਸਹੂਲਤ ਮਿਲੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8