ਚੰਡੀਗੜ੍ਹ ''ਚ ਲੱਗੀ ਲੋਕ ਅਦਾਲਤ ''ਚ 1500 ਲੋਕਾਂ ਨੇ ਕਢਵਾਏ ਚਲਾਨ

03/05/2023 10:50:01 AM

ਚੰਡੀਗੜ੍ਹ (ਸੁਸ਼ੀਲ) : ਟ੍ਰੈਫਿਕ ਚਲਾਨ ਭੁਗਤਾਉਣ ਲਈ ਸ਼ਨੀਵਾਰ ਨੂੰ ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤ ਵਿਚ ਲੱਗੀ ਲੋਕ ਅਦਾਲਤ ਵਿਚ ਲੋਕ ਸਵੇਰੇ ਹੀ ਪਹੁੰਚ ਗਏ। ਲੋਕ ਅਦਾਲਤ ਵਿਚ ਚੰਡੀਗੜ੍ਹ ਟ੍ਰੈਫਿਕ ਪੁਲਸ ਦੇ ਜਵਾਨ ਲੋਕਾਂ ਦੀ ਸਹਾਇਤਾ ਲਈ ਸਪੈਸ਼ਲ ਤਾਇਨਾਤ ਕੀਤੇ ਗਏ ਸਨ। ਚਲਾਨ ਕਢਵਾਉਣ ਆਏ ਲੋਕਾਂ ਨੂੰ ਪੁਲਸ ਜਵਾਨ ਜਾਣਕਾਰੀ ਦੇਣ ਲੱਗੇ ਹੋਏ ਸਨ। ਲੋਕ ਅਦਾਲਤ ਵਿਚ ਕਰੀਬ 1500 ਲੋਕਾਂ ਨੇ ਚਲਾਨ ਦਾ ਭੁਗਤਾਨ ਕੀਤਾ ਹੈ।

ਜ਼ਿਲ੍ਹਾ ਅਦਾਲਤ ਵਿਚ ਆਯੋਜਿਤ ਲੋਕ ਅਦਾਲਤ ਵਿਚ ਸਵੇਰੇ 9 ਵਜੇ ਤੋਂ ਦੁਪਹਿਰ ਇਕ ਵਜੇ ਤੱਕ ਲੋਕਾਂ ਦੀਆਂ ਚਲਾਨ ਸਲਿੱਪਾਂ ਜਮ੍ਹਾਂ ਕੀਤੀਆਂ ਗਈਆਂ। ਇਸ ਤੋਂ ਬਾਅਦ ਪੁਲਸ ਨੇ ਲੋਕਾਂ ਨੂੰ ਲੰਚ ਤੋਂ ਬਾਅਦ ਆਉਣ ਲਈ ਕਿਹਾ। ਲੰਚ ਤੋਂ ਬਾਅਦ ਲੋਕਾਂ ਨੂੰ ਲਾਈਨ ਵਿਚ ਖੜ੍ਹਾ ਕਰਕੇ ਅਦਾਲਤ ਦੇ ਅੰਦਰ ਭੇਜਿਆ। ਲੋਕ ਅਦਾਲਤ ਵਿਚ ਜੱਜਾਂ ਨੇ ਚਲਾਨ ਦਾ ਭੁਗਤਾਨ ਸ਼ਾਮ ਪੰਜ ਵਜੇ ਤੱਕ ਕੀਤਾ। ਪੁਲਸ ਦਾ ਕਹਿਣਾ ਹੈ ਕਿ ਲੋਕ ਅਦਾਲਤ ਵਿਚ ਲੱਖਾਂ ਰੁਪਏ ਦੇ ਚਲਾਨ ਦਾ ਭੁਗਤਾਨ ਕੀਤਾ ਗਿਆ ਹੈ।
 


Babita

Content Editor

Related News