ਬਾਰਿਸ਼ ਨੇ ਲੋਹੜੀ ਦਾ ਤਿਉਹਾਰ ਕੀਤਾ ਫਿੱਕਾ, ਪਤੰਗਬਾਜ਼ਾਂ ਦੇ ਮਨਸੂਬਿਆਂ ''ਤੇ ਫਿਰਿਆ ਪਾਣੀ

01/13/2020 6:43:32 PM

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)— ਸੋਮਵਾਰ ਸਵੇਰ ਆਸਮਾਨ 'ਚ ਬੱਦਲ ਛਾ ਜਾਣ ਨਾਲ ਹੋਈ ਤੇਜ਼ ਬਾਰਿਸ਼ ਨੇ ਲੋਹੜੀ ਦੇ ਤਿਉਹਾਰ ਦੀਆਂ ਰੌਣਕਾਂ ਨੂੰ ਫਿੱਕਾ ਕਰ ਦਿੱਤਾ। ਇਸ ਦੇ ਨਾਲ ਤਾਪਮਾਨ ਕਾਫੀ ਥੱਲੇ ਆ ਗਿਆ। ਮੌਸਮ ਵਿਭਾਗ ਨੇ ਪਹਿਲਾਂ ਹੀ ਅੱਜ ਉੱਚੇ ਪਹਾੜੀ ਇਲਾਕਿਆਂ 'ਚ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ 'ਚ ਬਾਰਿਸ਼ ਦੀ ਚਿਤਾਵਨੀ ਦਿੱਤੀ ਸੀ।
ਸੋਮਵਾਰ ਨੂੰ ਲੋਹੜੀ ਤਿਉਹਾਰ ਹੋਣ ਦੇ ਬਾਵਜੂਦ ਤੇਜ਼ ਬਾਰਿਸ਼ ਕਾਰਨ ਲੋਕ ਘਰਾਂ ਵਿਚ ਹੀ ਵੜੇ ਰਹੇ। ਬਾਜ਼ਾਰਾਂ 'ਚ ਰੌਣਕ ਦਿਖਾਈ ਦਿੱਤੀ। ਬਾਰਿਸ਼ ਪਤੰਗਬਾਜ਼ੀ ਦੇ ਸ਼ੌਕੀਨਾਂ ਨੂੰ ਵੀ ਮਾਯੂਸ ਹੋਣਾ ਪਿਆ। ਇਹੀ ਨਹੀਂ ਲੋਹੜੀ ਤਿਉਹਾਰ 'ਤੇ ਜਿਨ੍ਹਾਂ ਲੋਕਾਂ ਨੇ ਆਪਣੇ ਘਰਾਂ ਅਤੇ ਪਿੰਡਾਂ ਵਿਚ ਜਨਤਕ ਥਾਵਾਂ 'ਤੇ ਰੱਖੇ ਸੱਭਿਆਚਾਰਕ ਪ੍ਰੋਗਰਾਮਾਂ ਨੂੰ ਰੱਦ ਕਰਨਾ ਪਿਆ।
ਬਾਰਿਸ਼ ਕਾਰਨ ਸ਼ਹਿਰ ਦੇ ਹੇਠਲੇ ਇਲਾਕੇ ਕੋਠੀ ਰੋਡ, ਤਾਰਾ ਆਈਸ ਫੈਕਟਰੀ ਰੋਡ, ਕੁਲਾਮ ਰੋਡ, ਰਵਿਦਾਸ ਨਗਰ, ਪੰਡੋਰਾ ਮੁਹੱਲਾ ਆਦਿ ਇਲਾਕਿਆਂ ਵਿਚ ਪਾਣੀ ਜਮ੍ਹਾ ਹੋ ਗਿਆ। ਇਸ ਨਾਲ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਪੋਲ ਵੀ ਖੁੱਲ੍ਹ ਗਈ। ਬਾਰਿਸ਼ ਨਾਲ ਜਨਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਸ਼ਹਿਰ ਵਿਚ ਪਾਣੀ ਭਰਨ ਕਾਰਨ ਲੋਕਾਂ ਨੂੰ ਆਉਣ ਜਾਣ ਵਿਚ ਵੀ ਦਿੱਕਤ ਹੋਈ। ਖਾਸ ਕਰ ਕੇ ਸਕੂਲੀ ਬੱਚਿਆਂ ਨੂੰ ਆਉਣ-ਜਾਣ 'ਚ ਕਾਫੀ ਪ੍ਰੇਸ਼ਾਨੀ ਹੋਈ।

3 ਦਿਨ ਹੋਰ ਬੱਦਲ ਛਾਏ ਰਹਿਣ ਦੀ ਸੰਭਾਵਨਾ
ਮੌਸਮ ਵਿਭਾਗ ਦੇ ਮੁਤਾਬਕ ਸੋਮਵਾਰ ਲੋਹੜੀ ਦੇ ਬਾਅਦ ਤਿੰਨ ਦਿਨ ਆਸਮਾਨ ਵਿਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਅਜਿਹੇ ਇਲਾਕਿਆਂ 'ਚ ਤਾਪਮਾਨ ਵਿਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਸ਼ਹਿਰ ਦਾ ਜ਼ਿਆਦਾਤਰ ਤਾਪਮਾਨ 18 ਡਿਗਰੀ ਅਤੇ ਹੇਠਲਾ ਤਾਪਮਾਨ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਿਸ ਦੀ ਵਜ੍ਹਾ ਨਾਲ ਉਥੇ ਚੱਲ ਰਹੀ ਹਵਾ ਕਾਰਨ ਮੈਦਾਨੀ ਇਲਾਕਿਆਂ 'ਚ ਠੰਡ ਵੱਧ ਰਹੀ ਹੈ। ਮੰਗਲਵਾਰ ਤੋਂ ਵੀਰਵਾਰ ਤੱਕ ਸ਼ਹਿਰ 'ਚ ਬੱਦਲ ਛਾਏ ਰਹਿ ਸਕਦੇ ਹਨ। ਇਸ ਦੇ ਨਾਲ ਹੀ ਧੁੰਦ ਵੀ ਪਵੇਗੀ। ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਸ਼ਹਿਰ ਵਿਚ ਬੱਦਲ ਛਾਏ ਰਹਿਣ ਦੇ ਨਾਲ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ।

PunjabKesari

ਲੋਹੜੀ ਅਤੇ ਮੂੰਗਫਲੀ-ਰਿਓੜੀਆਂ ਦਾ ਕਾਰੋਬਾਰ ਹੋਇਆ ਪ੍ਰਭਾਵਿਤ
ਬਾਰਿਸ਼ ਕਾਰਨ ਮੂੰਗਫਲੀ ਅਤੇ ਰਿਓੜੀਆਂ ਦੀਆਂ ਦੁਕਾਨਾਂ ਦੇ ਕਾਰੋਬਾਰੀਆਂ 'ਤੇ ਵੀ ਪ੍ਰਭਾਵ ਦੇਖਣ ਨੂੰ ਮਿਲਿਆ। ਬੰਗਾ ਰੋਡ 'ਤੇ ਸਥਿਤ ਦੁਕਾਨਦਾਰ ਇੰਦਰਜੀਤ ਪਾਲੀ ਨੇ ਕਿਹਾ ਕਿ ਲੋਹੜੀ ਨੂੰ ਧਿਆਨ 'ਚ ਰੱਖਦੇ ਹੋਏ ਦੁਕਾਨ 'ਤੇ ਵਧੇਰੇ ਸਾਮਾਨ ਰੱਖਿਆ ਗਿਆ ਸੀ ਪਰ ਬਾਰਿਸ਼ ਕਰਕੇ ਗਾਹਕ ਬਾਹਰ ਨਹੀਂ ਨਿਕਲ ਸਕੇ।

ਬਾਰਿਸ਼ ਨੇ ਪਤੰਗਬਾਜ਼ਾਂ ਦੇ ਮਨਸੂਬਿਆਂ 'ਤੇ ਫੇਰਿਆ ਪਾਣੀ
ਲੋਹੜੀ 'ਤੇ ਨੌਜਵਾਨਾਂ ਨੂੰ ਪਤੰਗਬਾਜ਼ੀ ਕਰਨ ਦਾ ਸ਼ੌਕ ਰਹਿੰਦਾ ਹੈ। ਪਰ ਅੱਜ ਦਿਨ ਭਰ ਹੋਈ ਬਾਰਿਸ਼ ਕਾਰਣ ਪਤੰਗਬਾਜ਼ ਜਿੱਥੇ ਪਤੰਗ ਨਹੀਂ ਉਡਾ ਸਕੇ ਉੱਥੇ ਹੀ ਦੁਕਾਨਦਾਰਾਂ ਵੀ ਮੌਸਮ ਨੂੰ ਲੈ ਕੇ ਮਾਯੂਸ ਨਜ਼ਰ ਆਏ। ਪਤੰਗ ਦੇ ਸ਼ੌਕੀਨਾਂ ਅਨੰਤ ਗੌਤਮ, ਰੋਹਿਤ, ਪੰਕਜ ਅਤੇ ਹਨੀ ਨੇ ਦੱਸਿਆ ਕਿ ਲੋਹੜੀ 'ਤੇ ਪਤੰਗ ਉੱਡਾਉਣ ਦੀ ਤਮੰਨਾ ਸਾਲ ਭਰ ਰਹਿੰਦੀ ਹੈ ਜਿਸ ਕਰ ਕੇ ਇਸ ਵਾਰ ਦੀ ਲੋਹੜੀ ਦੇ ਲਈ ਵੀ ਉਨ੍ਹਾਂ ਨੇ ਤਿਆਰੀ ਕੀਤੀ ਹੋਈ ਸੀ। ਇਸ ਵਾਰ ਖਰਾਬ ਮੌਸਮ ਕਾਰਣ ਉਨ੍ਹਾਂ ਦੀਆਂ ਤਿਆਰੀਆਂ ਧਰੀਆਂ ਧਰਾਈਆਂ ਰਹਿ ਗਈਆਂ।

ਕੀ ਹੈ ਅਗਲੇ 5 ਦਿਨਾਂ ਦਾ ਮੌਸਮ

ਦਿਨ      ਘੱਟੋ-ਘੱਟ ਤਾਪਮਾਨ         ਵੱਧ ਤੋਂ ਵੱਧ ਤਾਪਮਾਨ  ਮੌਸਮ
ਮੰਗਲਵਾਰ  7  18  ਧੁੱਪ
ਬੁੱਧਵਾਰ    5 19 ਧੁੱਪ
ਵੀਰਵਾਰ  7 18 ਬਾਰਿਸ਼
ਸ਼ੁੱਕਰਵਾਰ  9 16 ਬਾਰਿਸ਼
ਸ਼ਨੀਵਾਰ  11 17 ਬਾਰਿਸ਼


    


shivani attri

Content Editor

Related News