ਕੈਨੇਡਾ ਤੋਂ ਮੰਦਭਾਗੀ ਖ਼ਬਰ, ਨਿਆਗਰਾ ਫਾਲ 'ਚ ਡਿੱਗਣ ਕਾਰਨ ਲੋਹੀਆਂ ਖ਼ਾਸ ਦੀ ਕੁੜੀ ਦੀ ਮੌਤ

Friday, Jun 02, 2023 - 07:23 PM (IST)

ਕੈਨੇਡਾ ਤੋਂ ਮੰਦਭਾਗੀ ਖ਼ਬਰ, ਨਿਆਗਰਾ ਫਾਲ 'ਚ ਡਿੱਗਣ ਕਾਰਨ ਲੋਹੀਆਂ ਖ਼ਾਸ ਦੀ ਕੁੜੀ ਦੀ ਮੌਤ

ਲੋਹੀਆਂ ਖ਼ਾਸ/ਕੈਨੇਡਾ (ਮਨਜੀਤ)- ਕੈਨੇਡਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਨਿਆਗਰਾ ਫਾਲ ਵਿਚ ਡਿੱਗਣ ਕਾਰਨ ਜਲੰਧਰ ਦੇ ਲੋਹੀਆਂ ਖ਼ਾਸ ਦੀ ਰਹਿਣ ਵਾਲੀ 21 ਸਾਲਾ ਕੁੜੀ ਦੀ ਦਰਦਨਾਕ ਮੌਤ ਹੋ ਗਈ। ਕੂੜੀ ਦੀ ਪਛਾਣ ਪੂਨਮਦੀਪ ਕੌਰ ਵਾਸੀ ਪਿੰਡ ਫੁੱਲ ਘੁੱਦੂਵਾਲ ਲੋਹੀਆਂ ਖ਼ਾਸ ਵਜੋਂ ਹੋਈ ਹੈ। 

ਮਿਲੀ ਜਾਣਕਾਰੀ ਮੁਤਾਬਕ ਪੂਨਮਦੀਪ ਕੌਰ ਪੜ੍ਹਾਈ ਕਰਨ ਡੇਢ ਸਾਲ ਪਹਿਲਾਂ ਕੈਨੇਡਾ ਗਈ ਸੀ ਅਤੇ ਬੀਤੇ ਦਿਨ ਸਹੇਲੀਆਂ ਨਾਲ ਨਿਆਗਰਾ ਫ਼ਾਲ 'ਤੇ ਘੁੰਮਣ ਗਈ ਸੀ। ਇਸ ਦੌਰਾਨ ਅਚਾਨਕ ਉਹ ਡੂੰਘੇ ਪਾਣੀ ਵਿੱਚ ਡਿੱਗ ਗਈ। ਲੜਕੀ ਦੇ ਪਿਤਾ ਮਨੀਲਾ ਵਿੱਚ ਰੋਜ਼ੀ-ਰੋਟੀ ਕਮਾਉਣ ਲਈ ਲੰਬੇ ਸਮੇਂ ਤੋਂ ਗਏ ਹਨ। ਜਵਾਨ ਕੁੜੀ ਦੀ ਮੌਤ ਦੀ ਖ਼ਬਰ ਸੁਣਦੇ ਹੀ ਪਰਿਵਾਰ ਵਿਚ ਮਾਤਮ ਛਾ ਗਿਆ ਹੈ। 

ਇਹ ਵੀ ਪੜ੍ਹੋ-  ਜਲੰਧਰ 'ਚ ਡੀ. ਸੀ. ਦੀਪਸ਼ਿਖਾ ਨੇ ਲਗਾਈ ਧਾਰਾ-144, ਇਕ ਜਗ੍ਹਾ 'ਤੇ 5 ਤੋਂ ਵਧੇਰੇ ਲੋਕ ਨਹੀਂ ਹੋ ਸਕਣਗੇ ਇਕੱਠੇ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News