ਔਰਤਾਂ ਨੂੰ ਅਦਾਲਤਾਂ ਤੋਂ ਤਾਲਾਕ ਲੈਣਾ ਆਸਮਾਨ ਨੂੰ ਛੂਹਣ ਦੇ ਸਾਮਾਨ ਹੈ

Thursday, Jul 06, 2017 - 03:34 PM (IST)

ਗੁਰਦਾਸਪੁਰ - ਅਦਾਲਤਾਂ 'ਚ ਲੱਖਾਂ ਕੇਸ ਚਲ ਰਹੇ ਹਨ ਅਤੇ ਜ਼ਿਆਦਾਤਰ ਕੇਸ ਪਰਿਵਾਰਕ ਵਿਵਾਦ ਦੇ ਹੁੰਦੇ ਹਨ। ਪੁਲਸ ਅਤੇ ਅਦਾਲਤਾਂ 'ਚ ਤਾਲਾਕ ਪ੍ਰਾਪਤ ਕਰਨ ਦੇ ਲਈ ਆਉਣ ਵਾਲੀਆਂ ਜ਼ਿਆਦਾਤਰ ਔਰਤਾਂ ਦਾ ਮੰਨਣਾ ਹੈ ਕਿ ਉਹ ਆਪਣੇ ਪਰਿਵਾਰਾਂ ਤੇ ਸਮਾਜ ਦੇ ਬਹਿਕਾਵੇ 'ਚ ਆ ਕੇ ਆਪਣਾ ਜੀਵਨ ਬਰਬਾਦ ਕਰ ਰਹੀਆਂ ਹਨ। ਹੁਣ ਨਾ ਤਾਂ ਸਾਨੂੰ ਪੁਲਸ ਤੇ ਅਦਾਲਤਾਂ ਤੋਂ ਤਾਲਾਕ ਮਿਲ ਰਿਹਾ ਹੈ ਅਤੇ ਨਾ ਹੀ ਅਸੀਂ ਆਪਣੇ ਸਹੁਰੇ ਵਾਪਸ ਜਾਣ ਯੋਗ ਰਹਿ ਗਈਆਂ ਹਨ। ਜਦ ਸਮਾਂ ਰਹਿੰਦੇ ਸਾਨੂੰ ਇਹ ਪਤਾ ਚੱਲ ਜਾਂਦਾ ਕਿ ਸਾਡੇ ਨਾਲ ਅਦਾਲਤਾਂ ਅਤੇ ਪੁਲਸ ਸਟੇਸ਼ਨਾਂ 'ਚ ਇਸ ਤਰ੍ਹਾਂ ਨਾਲ ਵਿਵਹਾਰ ਹੋਵੇਗਾ ਤਾਂ ਸ਼ਾਇਦ ਅਸੀਂ ਤਾਲਾਕ ਨਾਮ ਦਾ ਸ਼ਬਦ ਨਾ ਸੁਣਦੀਆਂ ਅਤੇ ਨਾ ਹੀ ਇਸ ਦੀ ਮੰਗ ਕਰਦੀਆਂ। ਜ਼ਿਆਦਾਤਰ ਔਰਤਾਂ ਦਾ ਮੰਨਣਾ ਹੈ ਕਿ ਔਰਤਾਂ ਦੇ ਕੇਸਾਂ ਸੰਬੰਧੀ ਮਹਿਲਾ ਅਦਾਲਤ ਅਲੱਗ ਤੋਂ ਬਣਨੀ ਚਾਹੀਦੀ ਅਤੇ ਔਰਤਾਂ ਦੇ ਕੇਸਾਂ ਦੇ ਨਿਪਟਾਰੇ ਦੇ ਲਈ ਮਹਿਲਾ ਜੱਜ ਹੀ ਤੈਨਾਤ ਕੀਤੀ ਜਾਣੀ ਚਾਹੀਦੀ ਹੈ। ਤਾਲਾਕ ਕੇਸਾਂ ਦਾ ਨਿਪਟਾਰਾ ਨਿਰਧਾਰਿਤ ਸਮੇਂ 'ਚ ਕੀਤਾ ਜਾਣਾ ਚਾਹੀਦਾ ਹੈ।
ਕੀ ਹੈ ਸਥਿਤੀ ਅਦਾਲਤਾਂ ਦੀ।
ਹਰ ਜ਼ਿਲੇ 'ਚ ਵਕੀਲਾਂ ਦੇ ਦੁਆਰਾ ਸਮੇਂ-ਸਮੇਂ ਉੱਤੇ ਕਿਸੇ ਨਾ ਕਿਸੇ ਮੰਗ ਨੂੰ ਲੈ ਕੇ ਅਦਾਲਤਾਂ ਦਾ ਬਾਈਕਾਟ ਕੀਤਾ ਜਾਂਦਾ ਹੈ ਜਾਂ ਮਾਨਯੋਗ ਜੱਜ ਛੁੱਟੀ ਤੇ ਹੁੰਦੇ ਹਨ, ਜਿਸ ਕਾਰਨ ਅਦਾਲਤਾਂ ਦਾ ਕੰਮਕਾਜ ਪ੍ਰਭਾਵਿਤ ਹੋ ਕੇ ਰਹਿ ਜਾਂਦਾ ਹੈ, ਪਰ ਅਦਾਲਤਾਂ ਵਿਚ ਪੇਸ਼ੀ ਲਈ ਸ਼ਿਕਾਇਤਕਰਤਾਂ ਤੇ ਜਿਸ ਦੇ ਵਿਰੁੱਧ ਸ਼ਿਕਾਇਤ ਕੀਤੀ ਗਈ ਹੁੰਦੀ ਹੈ ਦਾ ਆਉਣਾ ਤਾਂ ਜਾਰੀ ਹੈ। ਅਦਾਲਤਾਂ ਵਿਚ ਤਾਲਾਕ ਲੈਣ ਸੰਬੰਧੀ ਵੱਡੀ ਗਿਣਤੀ ਵਿਚ ਕੇਸ ਚਲ ਰਹੇ ਹਨ, ਪਰ ਜ਼ਿਆਦਾ ਮਾਮਲਿਆਂ ਵਿਚ ਔਰਤਾਂ ਵਲੋਂ ਹੀ ਤਾਲਾਕ ਲੈਣ ਦੇ ਕੇਸ ਦਾਇਰ ਕੀਤੇ ਗਏ ਹਨ, ਜਦਕਿ ਮਰਦਾਂ ਵਲੋਂ ਆਪਣੀ ਪਤਨੀ ਤੋਂ ਤਲਾਕ ਲੈਣ ਦੇ ਕੇਸਾਂ ਦਾ ਪ੍ਰਤੀਸ਼ਤ ਬਹੁਤ ਘੱਟ ਹੈ। ਇਸ ਸੰਬੰਧੀ ਕੁਝ ਕੇਸਾਂ ਵਿਚ ਔਰਤਾਂ ਵਲੋਂ ਤਾਲਾਕ ਪ੍ਰਾਪਤ ਕਰਨ ਦੇ ਨਾਲ ਨਾਲ ਆਪਣੇ ਛੋਟੇ ਬੱਚੇ ਨੂੰ ਪ੍ਰਾਪਤ ਕਰਨ ਸੰਬੰਧੀ ਵੀ ਕੇਸ ਵੀ ਚਲ ਰਹੇ ਹਨ।
ਜ਼ਿਲਾ ਕਚਹਿਰੀ ਵਿਚ ਜਾ ਕੇ ਜਦ ਇਸ ਸੰਬੰਧੀ ਜਾਣਕਾਰੀ ਇਕੱਠੀ ਕੀਤੀ ਜਾਵੇ ਤਾਂ ਪਤਾ ਚਲਦਾ ਹੈ ਕਿ ਅਦਾਲਤ ਤੋਂ ਤਾਲਾਕ ਲੈਣਾ ਨਾਂ ਤਾਂ ਪੁਰਸ਼ ਦੇ ਲਈ ਆਸਾਨ ਹੈ ਅਤੇ ਨਾ ਹੀ ਮਹਿਲਾ ਦੇ ਲਈ। ਕਈ ਤਰ੍ਹਾਂ ਦੇ ਇਕ ਦੂਜੇ ਉੱਤੇ ਅਦਾਲਤ ਵਿਚ ਦੋਸ਼ ਦਿੱਤੇ ਜਾਣ ਦੇ ਕਾਰਨ ਦੋਵੇ ਹੀ ਪੱਖ ਇਕ ਦੂਜੇ ਨੂੰ ਨੀਚਾ ਦਿਖਾਉਣ ਅਤੇ ਜ਼ਿਆਦਾ ਤੋਂ ਜ਼ਿਆਦਾ ਸਮਾਂ ਨਸ਼ਟ ਕਰਨ ਦੀ ਕੋਸ਼ਿਸ਼ ਵਿਚ ਰਹਿੰਦੇ ਹਨ। ਜਦਕਿ ਇਨਸਾਫ ਨਾ ਮਿਲਣ ਦੇ ਕਾਰਨ ਜ਼ਿਆਦਾਤਰ ਪ੍ਰੇਸ਼ਾਨੀ ਦਾ ਸਾਹਮਣਾ ਔਰਤਾਂ ਨੂੰ ਹੀ ਕਰਨਾ ਪੈਦਾ ਹੈ।
ਕੀ ਕਹਿੰਦੀਆਂ ਹਨ ਔਰਤਾਂ ਜੋ ਅਦਾਲਤ ਵਿਚ ਤਾਲਾਕ ਦੇ ਕੇਸ ਸੰਬੰਧੀ ਆਉਂਦੀਆਂ ਹਨ।
ਇਕ ਔਰਤ ਨੇ ਆਪਣਾ ਨਾਮ ਗੁਪਤ ਰੱਖਣ ਦੇ ਭਰੋਸੇ ਤੇ ਦੱਸਿਆ ਕਿ ਜਦ ਅਦਾਲਤ ਵਿਚ ਤਾਲਾਕ ਦਾ ਕੇਸ ਦਾਇਰ ਕੀਤਾ ਗਿਆ ਸੀ ਤਾਂ ਸ਼ੁਰੂ ਸ਼ੁਰੂ 'ਚ ਮੇਰੇ ਪੇਕੇ ਵਾਲੇ ਵੀ ਨਾਲ ਆਉਂਦੇ ਸੀ, ਪਰ ਸਮੇਂ ਦੇ ਨਾਲ ਨਾਲ ਛੱਡ ਗਏ ਅਤੇ ਹੁਣ ਮੈਨੂੰ ਇਕੱਲੇ ਹੀ ਅਦਾਲਤ ਵਿਚ ਆਉਣਾ ਪੈਂਦਾ ਹੈ। ਅਦਾਲਤ ਵਿਚ ਸਹੁਰੇ ਵਾਲਿਆਂ ਦੇ ਹਮਲੇ ਦਾ ਡਰ ਅਤੇ ਕਈ ਤਰ੍ਹਾਂ ਦੇ ਕਟਾਸ ਦੇ ਵਿਚ ਅਦਾਲਤ ਵਿਚ ਆਪਣੇ ਕੇਸ ਦੀ ਪੈਰਵੀ ਕਰਨਾ ਇਨ੍ਹਾਂ ਆਸਾਨ ਨਹੀਂ ਹੈ। ਇਸ ਔਰਤ ਦੇ ਅਨੁਸਾਰ ਅਦਾਲਤ ਵਿਚ ਆਪਣੇ ਕੇਸ ਦੀ ਪੈਰਵੀ ਕਰਨ ਦੇ ਲਈ ਆਉਣ ਵਾਲੀ ਜ਼ਿਆਦਾਤਰ ਔਰਤਾਂ ਨੂੰ ਲੋਕ ਅਜਿਹਾ ਵੇਖਦੇ ਹਨ ਕਿ ਅਸੀਂ ਕੋਈ ਬਹੁਤ ਵੱਡਾ ਜ਼ੁਰਮ ਕਰ ਦਿੱਤਾ ਹੋਵੇ।
ਇਕ ਹੋਰ ਔਰਤ ਜੋ ਗ੍ਰਾਂਮੀਨ ਖੇਤਰ ਦੀ ਰਹਿਣ ਵਾਲੀ ਹੈ ਦਾ ਕਹਿਣਾ ਹੈ ਕਿ ਮੈਂ ਬੀਤੇ ਚਾਰ ਸਾਲ ਤੋਂ ਤਾਲਾਕ ਲੈਣ ਅਤੇ ਆਪਣੇ ਲੜਕੇ ਨੂੰ ਪ੍ਰਾਪਤ ਕਰਨ ਦੇ ਲਈ ਅਦਾਲਤਾਂ ਦਾ ਚੱਕਰ ਲਗਾ ਰਹੀ ਹਾਂ। ਮੈਂ ਅਦਾਲਤ ਦੇ ਬਾਹਰ ਵੀ ਸਮਝੌਤਾ ਕਰਨ ਦੀ ਕੌਸ਼ਿਸ਼ ਕੀਤੀ ਸੀ। ਸਹੁਰੇ ਵਾਲੇ ਮਾਰਕੁੱਟ ਦੇ ਇਲਾਵਾ ਕੁਝ ਨਹੀਂ ਕਰਦੇ ਸੀ ਅਤੇ ਜ਼ਬਰਦਸਤੀ ਘਰ ਤੋਂ ਕੱਢ ਦਿੱਤਾ। 
ਮੇਰਾ ਲੜਕਾ ਉਦੋਂ ਮਾਤਰ 8 ਮਹੀਨੇ ਦਾ ਸੀ, ਜਿਸ ਨੂੰ ਸਹੁਰੇ ਵਾਲਿਆਂ ਨੇ ਆਪਣੇ ਕੋਲ ਰੱਖ ਲਿਆ। ਇਕ ਸਾਲ ਤਾਂ ਸਮਝੌਤਾ ਕਰਨ ਦੀ ਕੌਸ਼ਿਸ ਵਿਚ ਨਿਕਲ ਗਿਆ। ਆਖਿਰ ਅਦਾਲਤ ਦਾ ਦਰਵਾਜ਼ਾ ਖਟਕਾਉਣਾ ਪਿਆ। ਵਕੀਲ ਦਾ ਤਾਂ ਕਹਿਣਾ ਸੀ ਕਿ ਇਕ ਸਾਲ ਵਿਚ ਕੇਸ ਦਾ ਫੈਸਲਾ ਹੋ ਜਾਵੇਗਾ, ਪਰ ਅੱਜ ਤੱਕ ਕੁਝ ਨਹੀਂ ਹੋਇਆ। ਇਸ ਔਰਤ ਦੇ ਅਨੁਸਾਰ ਮੈਂਨੂੰ ਇਸ ਗੱਲ ਨੂੰ ਲੈ ਕੇ ਦੁੱਖ ਪਹੁੰਚਦਾ ਹੈ ਕਿ ਉਸ ਦਾ ਲੜਕਾ ਅਦਾਲਤ ਵਿਚ ਕ੍ਰਿਮਨਲ ਦੇ ਨਾਲ ਬੈਠ ਕੇ ਕਿਤੇ ਕ੍ਰਿਮਨਲ ਨਾ ਬਣ ਜਾਵੇ। ਹੱਥਕੜੀ ਲੱਗੇ ਲੋਕਾਂ ਨੂੰ ਵੇਖ ਕੇ ਬੱਚਿਆਂ ਦੀ ਸੋਚਣ ਦੀ ਪ੍ਰਵਰਤੀ ਜ਼ਰੂਰ ਬਦਲ ਜਾਂਦੀ ਹੈ। 
ਇਕ ਹੋਰ ਔਰਤ ਦੇ ਅਨੁਸਾਰ ਪ੍ਰਤੀਦਿਨ ਜ਼ਿਲਾ ਕਚਹਿਰੀ ਵਿਚ ਲਗਭਗ 40 ਤੋਂ 50 ਔਰਤਾਂ ਅਜਿਹੀਆਂ ਆਉਂਦੀਆਂ ਹਨ ਜੋ ਆਪਣੇ ਆਪਣੇ ਪਤੀ ਤੋਂ ਤਾਲਾਕ ਲੈਣਾ ਚਾਹੁੰਦੀਆਂ ਹਨ। ਸਾਰਾ ਦਿਨ ਅਦਾਲਤਾਂ ਵਿਚ ਬੈਠ ਕੇ ਸ਼ਾਮ ਨੂੰ ਅਗਲੀ ਮਿਤੀ ਦੀ ਜਾਣਕਾਰੀ ਪ੍ਰਾਪਤ ਕਰਕੇ ਵਾਪਸ ਘਰ ਜਾਂਦੀਆਂ ਹਨ। ਘਰ ਜਾਂਦੇ ਹੀ ਪੇਕੇ ਵਾਲਿਆਂ ਦੇ ਕਈ ਕਈ ਸਵਾਲਾਂ ਦਾ ਜਵਾਬ ਦੇਣਾ ਪੈਂਦਾ ਹੈ। ਅਦਾਲਤ ਵਿਚ ਕੀ ਕਾਰਵਾਈ ਹੋਈ, ਵਕੀਲ ਨੇ ਕੀ ਕਿਹਾ, ਸਹੁਰੇ ਪੱਖ ਵਿਚੋਂ ਕੌਣ ਕੌਣ ਆਇਆ ਹੋਇਆ ਸੀ, ਸਹੁਰਾ ਵਾਲਿਆਂ ਨਾਲ ਕੋਈ ਗੱਲ ਹੋਈ ਆਦਿ ਦੇ ਸਵਾਲ ਦਾ ਜਵਾਬ ਦੇਣਾ ਪੈਦਾ ਹੈ। ਇਹੀ ਕਾਰਨ ਹੈ ਕਿ ਔਰਤਾਂ ਨੂੰ ਇਨਸਾਫ ਪ੍ਰਾਪਤ ਕਰਨ ਦੇ ਲਈ ਕਈ ਕਈ ਸਾਲ ਅਦਾਲਤਾਂ ਵਿਚ ਚੱਕਰ ਕੱਟਣੇ ਪੈਦੇ ਹਨ।


Related News