ਲਾਕਡਾਊਨ ਦੇ ਮੌਕੇ ਨੌਜਵਾਨ ਹੋ ਰਹੇ ਹਨ ਇਕੱਲਪੁਣੇ ਤੋਂ ਪਰੇਸ਼ਾਨ (ਵੀਡੀਓ)
Friday, May 08, 2020 - 03:40 PM (IST)
ਜਲੰਧਰ (ਬਿਊਰੋ) - ਕੋਰੋਨਾ ਦੇ ਕਹਿਰ ਦੇ ਕਾਰਨ ਦੇਸ਼ ਭਰ ਦੇ ਲੋਕ ਘਰਾਂ ’ਚ ਰਹਿ ਰਹਿ ਕੇ ਹੁਣ ਪਰੇਸ਼ਾਨ ਹੋ ਰਹੇ ਹਨ। ਇਕ ਯੂਰਪੀਅਨ ਸਰਵੇਖਣ ਮੁਤਾਬਕ ਕੋਰੋਨਾ ਵਾਇਰਸ ਤਾਲਾਬੰਦੀ ਦੇ ਨਤੀਜੇ ਵਜੋਂ 35 ਸਾਲ ਤੋਂ ਘੱਟ ਉਮਰ ਦੇ ਲੋਕ ਬਜ਼ੁਰਗਾਂ ਨਾਲੋਂ ਵਧੇਰੇ ਉਦਾਸ ਤੇ ਇਕੱਲਪੁਣਾ ਮਹਿਸੂਸ ਕਰ ਰਹੇ ਹਨ। ਜ਼ਾਹਿਰ ਹੈ ਕਿ ਦੋਸਤਾਂ ਅਤੇ ਪਰਿਵਾਰ ਤੋਂ ਵੱਖ ਹੋਣ ਦਾ ਤਣਾਅ ਨੌਜਵਾਨਾਂ ਲਈ ਵੱਡੀ ਮੁਸ਼ਕਲ ਪੈਂਦਾ ਕਰ ਰਿਹਾ ਹੈ। ਯੂਰਪੀਅਨ ਫਾਊਡੇਸ਼ਨ ਫਾਰ ਦਾ ਇੰਪਰੂਵਮੈਂਟ ਐਂਡ ਵਰਕਿੰਗ ਕੰਡਿਸ਼ਨਸਜ਼ ਆਨਲਾਈਨ ਸਰਵੇਖਣ ਮੁਤਾਬਕ 85000 ਲੋਕਾਂ ਦੇ ਜੀਵਨ ਪੱਧਰ 'ਚ ਤਾਲਾਬੰਦੀ ਤੋਂ ਬਾਅਦ ਗਿਰਾਵਟ ਦਰਜ ਕੀਤੀ ਗਈ। ਜ਼ਿਆਦਾਤਰ ਯੂਰਪੀਅਨ ਕੋਰੋਨਾ ਪ੍ਰਕੋਪ ਦੇ ਕਾਰਨ ਆਪਮੇ ਘਰਾਂ ਤੱਕ ਸੀਮਤ ਰਹਿ ਗਏ ਹਨ।
ਤੁਹਾਨੂੰ ਦੱਸ ਦੇਈਏ ਕਿ ਲਾਕਡਾਊਨ ਦੇ ਕਾਰਨ 16 ਫੀਸਦੀ ਲੋਕ ਪਿਛਲੇ 2 ਹਫਤਿਆਂ ’ਚ ਘਰ ’ਚ ਇਕੱਲਪੁਣੇ ਵਾਲਾ ਜੀਵਨ ਬਤੀਤ ਕਰ ਰਹੇ ਹਨ। ਇਸ ਦੌਰਾਨ 6 ਫੀਸਦੀ ਲੋਕ ਅਜਿਹੇ ਵੀ ਹਨ, ਜੋ ਇਸ ਸੰਕਟ ਤੋਂ ਪਹਿਲਾਂ ਇਕੱਲੇ ਹਨ। ਇਕ ਰਿਪੋਰਟ ’ਚ ਇਹ ਗੱਲ ਸਪੱਸ਼ਟ ਕਰ ਦਿੱਤੀ ਗਈ ਹੈ ਕਿ ਇਸ ਇਕੱਲਪੁਣੇ ਦਾ ਸਭ ਤੋਂ ਵੱਧ ਪ੍ਰਭਾਵ 35 ਸਾਲ ਤੋਂ ਘੱਟ ਉਮਰ ਵਾਲਿਆਂ ’ਚ ਹੈ। ਇਸ ਦਾ ਕਾਰਨ ਸਮਾਜਿਕ ਸਮਾਗਮ ਰੱਦ ਹੋਣ ਅਤੇ ਘਰ ਤੋਂ ਬਾਹਰ ਨਿਕਲਣ ਦੀ ਮਨਾਹੀ ਹੈ, ਜਿਸ ਕਾਰਨ ਲੋਕ ਵਧੇਰੇ ਪਰੇਸ਼ਾਨ ਹੋ ਰਹੇ ਹਨ। ਇਨ੍ਹਾਂ ਸਭ ਤੋਂ ਇਲਾਵਾ ਕਿਹੜੇ ਨਾਗਰਿਕ ਅਜਿਹੀ ਸਥਿਤੀ ਦੇ ਚਲਦੇ ਵੀ ਆਸ਼ਾਵਾਦੀ ਹਨ, ਉਨ੍ਹਾਂ ਦੇ ਬਾਰੇ ਜਾਨਣ ਦੇ ਲਈ ਤੁਸੀਂ ਸੁਣੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ....
ਪੜ੍ਹੋ ਇਹ ਵੀ ਖਬਰ - ਜਾਣੋ ਖੂਨਦਾਨ ਅਤੇ ਪਲਾਜ਼ਮਾ ਦਾਨ ਵਿਚ ਆਖਰ ਕੀ ਹੈ ਅੰਤਰ (ਵੀਡੀਓ)
ਪੜ੍ਹੋ ਇਹ ਵੀ ਖਬਰ - ਵਿਸ਼ਵ ਭਰ ''ਚ 90 ਹਜ਼ਾਰ ਤੋਂ ਵਧੇਰੇ ਸਿਹਤ ਸੰਭਾਲ ਕਰਮਚਾਰੀ ਕੋਰੋਨਾ ਤੋਂ ਹੋਏ ਪ੍ਰਭਾਵਿਤ (ਵੀਡੀਓ)
ਪੜ੍ਹੋ ਇਹ ਵੀ ਖਬਰ - ਕਣਕ ਦੇ ਪਰਾਲ ਨੂੰ ਅੱਗ ਲਗਾਉਣ ਦੀਆਂ ਸਾਹਮਣੇ ਆਈਆਂ 243 ਘਟਨਾਵਾਂ
ਪੜ੍ਹੋ ਇਹ ਵੀ ਖਬਰ - ਲੋਕ ਧਾਰਾ : ਰਾਜਸਥਾਨੀ ਕਹਾਣੀ 'ਚੋਰ ਦੀ ਦਾਸਤਾਨ'