ਲਾਕਡਾਊਨ ਵਧਣ ਦੇ ਨਾਲ ਸਿਹਤ ਦਾ ਖਿਆਲ ਰੱਖਣਾ ਵੀ ਹੈ ਜ਼ਰੂਰੀ (ਵੀਡੀਓ)

04/14/2020 4:32:45 PM

ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਦੇ ਖ਼ਿਲਾਫ਼ ਵਿਸ਼ਵ ਭਰ 'ਚ ਜੰਗ ਜਾਰੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਕਡਾਊਨ ਦੀ 3 ਮਈ ਤੱਕ ਵਧਾ ਦਿੱਤੀ ਹੈ। ਜ਼ਾਹਿਰ ਹੈ ਕਿ ਇਹ ਫੈਸਲਾ ਸਾਡੀ ਸੁਰੱਖਿਆਂ ਨੂੰ ਦੇ ਮੱਦੇਨਜ਼ਰ ਹੀ ਲਿਆ ਗਿਆ ਹੈ, ਕਿਉਂਕਿ ਕਈ ਦੇਸ਼ਾਂ ’ਚ ਲਾਕਡਾਊਨ ਨੇ ਕੋਰੋਨਾ ਦੀ ਚੈਨ ਨੂੰ ਤੋੜਨ ’ਚ ਅਹਿਮ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਦੇਸ਼ ਦੀ ਸਿਹਤ ਪ੍ਰਣਾਲੀ ਦਾ ਉੱਚਤ ਪ੍ਰਬੰਧਨ ਹੋਣਾ ਵੀ ਕਾਫੀ ਜ਼ਿਆਦਾ ਮਹੱਤਵਪੂਰਨ ਹੈ। ਲਾਕਡਾਊਨ ਦੇ ਮੌਕੇ ਘਰ ਵਿਚ ਰਹਿੰਦੇ ਹੋਏ ਸਾਨੂੰ ਆਪਣੀ ਸਿਹਤ ਦਾ ਵਿਸ਼ੇਸ਼ ਖਿਆਲ ਰੱਖਣਾ ਚਾਹੀਦਾ ਹੈ, ਕਿਉਂਕਿ ਮਾੜੀ ਤੰਤਰ ਪ੍ਰਣਾਲੀ ’ਤੇ ਇਹ ਵਾਇਰਸ ਬੜੀ ਤੇਜ਼ੀ ਨਾਲ ਹਮਲਾ ਕਰਦਾ ਹੈ। ਹੁਣ ਤੱਕ ਹੋਈਆਂ ਸੌਦਾਂ ਦੇ ਮੱਦੇਨਜ਼ਰ ਕੋਰੋਨਾ ਵਾਇਰਸ ਉਨ੍ਹਾਂ ਇਨਸਾਨਾਂ ’ਤੇ ਮਾਰ ਨਹੀਂ ਕਰਦਾ, ਜਿਨ੍ਹਾਂ ਦੀ ਰੌਂਦ ਪ੍ਰਤੀਰੋਧ ਸ਼ਕਤੀ ਵਧੇਰੇ ਮਜ਼ਬੂਤ ਹੈ ਅਤੇ ਜਿਨ੍ਹਾਂ ਲੋਕਾਂ ਦਾ ਇਮਿਊਨ ਸਿਸਟਮ ਤਕੜਾ ਹੈ।

ਪੜ੍ਹੋ ਇਹ ਵੀ ਖਬਰ - ਸੁਨਹਿਰੀ ਭਵਿੱਖ ਲਈ ਸਟੱਡੀ ਵੀਜ਼ਿਆਂ ’ਤੇ ਵਿਦੇਸ਼ ਗਏ ਨੌਜਵਾਨਾਂ ਨੂੰ ਪਈ ‘ਕੋਰੋਨਾ ਦੀ ਮਾਰ’ 

ਪੜ੍ਹੋ ਇਹ ਵੀ ਖਬਰ - ਲਾਕਡਾਊਨ : ਬੱਚਿਆਂ ਅਤੇ ਮਾਪਿਆਂ ਦੇ ਗਲੇ ਦੀ ਹੱਡੀ ਬਣੀ ਆਨ-ਲਾਈਨ ਸਿੱਖਿਆ ਪ੍ਰਣਾਲੀ      

ਜ਼ਾਹਿਰ ਹੈ ਕਿ ਇਮਿਊਨ ਸਿਸਟਮ ਨੂੰ ਸਿਹਤਮੰਦ ਰੱਖਣ ਦੇ ਲਈ ਰੋਜ਼ਾਨਾ ਸਰੀਰਕ ਕਿਰਿਆਵਾਂ, ਖਾਣ-ਪੀਣ ਦੀਆਂ ਆਦਤਾਂ ਅਤੇ ਕਸਰਤ ਆਦਿ ਕਿਰਿਆਵਾਂ ਮਜ਼ਬੂਤ ਬਣਾਉਂਦੀਆਂ ਹਨ। ਇਸ ਲਾਕਡਾਊਨ ਦੇ ਚੱਲਦਿਆਂ ਤੁਹਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਾਸ ਤੌਰ ’ਤੇ ਧਿਆਨ ਰੱਖਣਾ ਚਾਹੀਦਾ ਹੈ, ਦੇ ਬਾਰੇ ਆਓ ਜਾਣਦੇ ਹਾਂ ਡਾਕਟਰ ਨਾਜ਼ੀਆ ਤੋਂ...

ਪੜ੍ਹੋ ਇਹ ਵੀ ਖਬਰ - ਚਰਚਾ ’ਚ ਹੈ ਮੁਹੱਲੇ ’ਚ ਚੱਲ ਰਿਹਾ ਓਪਨ ਟੁਆਇਲੈਟ

ਪੜ੍ਹੋ ਇਹ ਵੀ ਖਬਰ -  ਸ਼ਰਮਨਾਕ : ਕੀਮਤੀ ਜਾਨਾਂ ਬਚਾਉਣ ਵਾਲੇ ਡਾਕਟਰਾਂ ਨੂੰ ਹੁਣ ਸ਼ੱਕੀ ਨਜ਼ਰਾਂ ਨਾਲ ਦੇਖ ਰਹੇ ਹਨ ਲੋਕ 


 


rajwinder kaur

Content Editor

Related News