ਅਨੋਖੇ ਵਿਆਹ: ਲਖਨਪੁਰ ''ਚ ਫਸੇ 5 ਲਾੜੇ, 5 ਘੰਟਿਆਂ ਬਾਅਦ ਲਏ ਫੇਰੇ

5/9/2020 1:34:03 PM

ਪਠਾਨਕੋਟ: ਲਾਕਡਾਊਨ 'ਚ ਅਜੀਬੋ-ਗਰੀਬ ਕੇਸ ਸਾਹਮਣੇ ਆ ਰਹੇ ਹਨ। ਅਜਿਹਾ ਦੀ ਕਿੱਸਾ ਪੰਜਾਬ ਅਤੇ ਜੇ.ਐਂਡ.ਕੇ. ਸਰਹੱਦ 'ਤੇ ਦੇਖਣ ਨੂੰ ਮਿਲਿਆ, ਜਿੱਥੇ ਪੰਜਾਬ ਅਤੇ ਹਰਿਆਣਾ ਤੋਂ ਆਏ 5 ਲਾੜਿਆਂ ਨੂੰ ਪੂਰਾ ਦਿਨ ਲਖਨਪੁਰ ਨਾਕੇ ਦੇ ਕੋਲ ਸੜਕ 'ਤੇ ਬਿਤਾਉਣਾ ਰਿਆ। ਉਨ੍ਹਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਮਿਲੀ। ਹਾਲਾਂਕਿ ਦੇਰ ਸ਼ਾਮ ਸੜਕ 'ਤੇ ਹੀ ਵਰਮਾਲਾ ਸਮੇਤ ਵਿਆਹ ਦੀਆਂ ਹੋਰ ਰਸਮਾਂ ਅਦਾ ਕਰ ਲਾੜਾ-ਲਾੜੀ ਨੂੰ ਆਪਣੇ ਘਰ ਲੈ ਗਏ। ਪਠਾਨਕੋਟ ਦੇ ਰਾਹੁਲ, ਅੰਮ੍ਰਿਤਸਰ ਦੇ ਰਿਸ਼ੂ, ਫਗਵਾੜਾ ਤੋਂ ਰੋਹਿਤ , ਬਿਆਸ ਤੋਂ ਲਾਭ ਸਿੰਘ ਅਤੇ ਹਰਿਆਣਾ ਦੇ ਪਾਣੀਪਤ ਤੋਂ ਗੌਰਵ ਫੁੱਲਾਂ ਨਾਲ ਸਜੀ ਕਾਰਾਂ ਅਤੇ ਸੀਮਤ ਬਾਰਾਤ ਲੈ ਕੇ ਜੰਮੂ-ਕਸ਼ਮੀਰ ਦੀ ਸਰਹੱਦ 'ਤੇ ਪਹੁੰਚੇ ਸਨ।

ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਤੋਂ ਬਚਾਅ ਦਾ ਸੰਦੇਸ਼ ਦੇਣ ਲਈ ਧਨੌਲਾ ਦੇ ਨੌਜਵਾਨ ਨੇ ਅਪਣਾਇਆ ਅਨੋਖਾ ਢੰਗ (ਤਸਵੀਰਾਂ)

ਹੁਣ ਫਿਰ ਤੋਂ ਨਹੀਂ ਟਾਲ ਸਕਦੇ ਵਿਆਹ
ਫਗਵਾੜਾ ਦੇ ਰੋਹਿਤ ਦੀ ਜੰਮੂ ਦੀ ਜੋਤੀ ਨਾਲ ਬੁੱਧਵਾਰ ਨੂੰ ਵਿਆਹ ਤੈਅ ਕੀਤਾ ਸੀ। ਰੋਹਿਤ ਦੇ ਪਿਤਾ ਰਣਜੀਤ ਸਿੰਘ ਦੇ ਮੁਤਾਬਕ ਉਨ੍ਹਾਂ ਦੇ ਕੋਲ ਗ੍ਰਹਿ ਜ਼ਿਲਾ ਅਧਿਕਾਰੀਆਂ ਦੀ ਇਜਾਜ਼ਤ ਸੀ ਪਰ ਉਸ ਦੇ ਬਾਵਜੂਦ ਜੰਮੂ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਰੋਹਿਤ ਅਤੇ ਜੋਤੀ ਦਾ ਵਿਆਹ ਅਪ੍ਰੈਲ 'ਚ ਤੈਅ ਸੀ ਪਰ ਲਾਕਡਾਊਨ ਦੇ ਚੱਲਦੇ ਉਹ ਰੱਦ ਹੋ ਗਈ ਅਤੇ ਫਿਰ ਮਈ 'ਚ ਤਾਰੀਖ ਨਿਕਲ ਗਈ ਸੀ।

ਇਹ ਵੀ ਪੜ੍ਹੋ:  ਮਮਤਾ ਸ਼ਰਮਸਾਰ: ਮਤਰੇਈ ਮਾਂ ਨੇ ਡੁਬੋ ਕੇ ਮਾਰਿਆ 8 ਸਾਲਾ ਬੱਚਾ

ਅੰਮ੍ਰਿਤਸਰ ਦੇ ਲਾੜੇ ਨੇ ਕਿਹਾ ਪਰੇਸ਼ਾਨੀ ਤਾਂ ਹੋਈ ਪਰ ਹਿੰਮਤ ਨਹੀਂ ਹਾਰੀ
ਅੰਮ੍ਰਿਤਸਰ ਤੋਂ ਬਾਰਾਤ ਲੈ ਕੇ ਆਏ ਲਾੜੇ ਰਿਸ਼ੂ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਜੰਮੂ ਦੇ ਪ੍ਰੀਤਨਗਰ ਜਾਣਾ ਸੀ ਪਰ ਲਖਨਪੁਰ ਤੋਂ ਅੱਗੇ ਨਹੀਂ ਜਾਣ ਦਿੱਤਾ ਗਿਆ। ਇਸ 'ਤੇ ਕੁੜੀ ਵਾਲਿਆਂ ਨੂੰ ਹੀ ਇੱਥੇ ਬੁਲਾ ਕੇ ਵਿਆਹ ਕਰ ਲਿਆ। ਕਰੀਬ 5 ਘੰਟੇ ਉੱਥੇ ਫਸੇ ਰਹੇ। ਬਾਅਦ 'ਚ ਮਨਜ਼ਰੀ ਮਿਲਣ ਦੇ ਬਾਅਦ ਹਾਈਵੇਅ ਕੰਢੇ ਟੈਂਟ ਲਗਾ ਕੇ ਵਿਆਹ ਦੀਆਂ ਰਸਮਾਂ ਨਿਭਾਈਆਂ। ਬਾਅਦ 'ਚ ਲਾੜੇ ਰਿਸ਼ੂ ਨੇ ਦੱਸਿਅ ਕਿ ਬੇਸ਼ੱਕ ਉਨ੍ਹਾਂ ਨੂੰ ਪਰੇਸ਼ਾਨੀ ਝੇਲਣੀ ਪਈ, ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੀ ਵਹੁਟੀ ਨੂੰ ਜੈਮਾਲਾ ਪੁਆ ਕੇ ਲੈ ਆਏ।

ਇਹ ਵੀ ਪੜ੍ਹੋ ਨੂਰ ਦੀ ਪ੍ਰਸਿੱਧੀ ਦਾ ਕੈਪਟਨ ਅਮਰਿੰਦਰ ਸਿੰਘ 'ਤੇ ਚੱਲਿਆ ਜਾਦੂ, ਕੀਤੀ ਟਿਕਟਾਕ ਰਾਹੀਂ ਗੱਲ

ਮਜ਼ਬੂਰੀ ਸੀ ਇਸ ਸਾਲ ਪੁੱਤਰ ਦੇ ਵਿਆਹ ਦੀ
ਪਾਣੀਪਤ (ਹਰਿਆਣਾ) ਤੋਂ ਜੰਮੂ ਵਿਆਹ ਕਰਨ ਜਾ ਰਹੇ ਗੌਰਵ ਦਾ ਰਿਸ਼ਤਾ ਭਾਰਤੀ ਕੁੜੀ ਨਾਲ ਤੈਅ ਹੋਇਆ ਸੀ। ਗੌਰਵ ਦੇ ਮੁਤਾਬਕ ਉਨ੍ਹਾਂ ਨੇ ਵਿਆਹ ਲਾਕਡਾਊਨ 'ਚ ਇਸ ਲਈ ਨਹੀਂ ਟਾਲਿਆ ਕਿਉਂਕਿ ਕੁੰਡਲੀ ਦੇ ਮੁਤਾਬਕ ਅਗਲੇ ਇਕ ਸਾਲ ਤੱਕ ਵਿਆਹ ਦਾ ਉੱਚਿਤ ਮੁਹਰਤ ਨਹੀਂ ਸੀ। ਉਹ ਜੰਮੂ ਪਹੁੰਚ ਪਾਏ। ਇਸ ਦੇ ਬਾਅਦ ਗੌਰਵ ਦੇ ਪਰਿਵਾਰ ਦੀ ਅਪੀਲ 'ਤੇ ਪ੍ਰਸ਼ਾਸਨ ਨੇ ਉਨ੍ਹਾਂ ਦਾ ਵਿਆਹ ਕਠੂਆ ਦੇ ਇਕ ਹੋਟਲ 'ਚ ਕਰਵਾਇਆ।


Shyna

Content Editor Shyna