ਜੈਤੋ ਦੇ ਪਿੰਡ ਰੋੜੀਕਪੂਰਾ ਵਿਖੇ ਬੈਂਕ ਦੀ ਸ਼ਾਖਾ ਅੱਗੇ ਖੜ੍ਹੇ ਖਾਤਾ ਧਾਰਕ
Monday, Mar 30, 2020 - 01:47 PM (IST)
ਜੈਤੋ (ਵੀਰਪਾਲ/ਗੁਰਮੀਤਪਾਲ) - ਕੋਰੋਨਾ ਵਾਇਰਸ ਦੇ ਕਾਰਨ ਪੂਰੇ ਦੇਸ਼ ਨੂੰ 21 ਦਿਨ ਦੇ ਲਈ ਲਾਕਡਾਊਨ ਕੀਤਾ ਗਿਆ ਹੈ। ਇਸ ਦੌਰਾਨ ਪੰਜਾਬ ਸਰਕਾਰ ਵਲੋਂ 30 ਅਤੇ 31 ਮਾਰਚ ਨੂੰ ਬੈਂਕ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ ਹੈ, ਜਿਸ ਦੇ ਤਹਿਤ ਬੁਢਾਪਾ ਪੈਨਸ਼ਨ ਧਾਰਕਾਂ ਅਤੇ ਬੈਂਕ ਖਾਤਾ ਧਰਕਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਇਸੇ ਤਰ੍ਹਾਂ ਜੈਤੋ ਦੇ ਪਿੰਡ ਰੋੜੀਕਪੂਰਾ ਦੀ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਅੱਗੇ ਬੁਢਾਪੇ ਪੈਨਸ਼ਨ ਧਾਰਕਾਂ ਬਜ਼ੁਰਗ ਮਰਦ, ਔਰਤਾਂ ਅਤੇ ਬੈਂਕ ਖਾਤਿਆਂ ਨਾਲ ਲੈਣ-ਦੇਣ ਵਾਲ਼ਿਆਂ ਲੋਕਾਂ ਦਾ ਭਰਵਾਂ ਇਕੱਠ ਹੋ ਗਿਆ। ਇਸ ਦੌਰਾਨ ਬੈਂਕ ਅਧਿਕਾਰੀਆਂ ਵਲੋਂ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਦੂਰ-ਦੂਰ ਰਹਿਣ ਲਈ ਦੇ ਲਈ ਚੱਕਰ ਲਗਾਏ ਗਏ ਤਾਂ ਜੋ ਭਿਆਨਕ ਬਿਮਾਰੀ ਤੋਂ ਬਚਾਅ ਹੋ ਸਕੇ।
ਪੜ੍ਹੋ ਇਹ ਵੀ - ‘ਰੱਬ ਵਰਗਾ ਹੁੰਦਾ ਹੈ ਇਕ ਦੋਸਤ ਦਾ ਸਹਾਰਾ’
ਦੱਸਣਯੋਗ ਹੈ ਕਿ ਪਿੰਡ ਰੋੜੀਕਪੂਰਾ ਦੀ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਦਾ ਏ.ਟੀ.ਐਮ.ਲੰਮੇ ਸਮੇਂ ਤੋਂ ਬੰਦ ਪਿਆ ਹੈ, ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧੀ ਭਾਰਤ ਨੌਜਵਾਨ ਸਭਾ ਦੇ ਆਗੂ ਗੁਰਪ੍ਰੀਤ ਸਿੰਘ, ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਇਸ ਸਮੱਸਿਆਵਾਂ ਦਾ ਜਲਦ ਹੱਲ ਕੀਤਾ ਜਾਵੇ।
ਪੜ੍ਹੋ ਇਹ ਵੀ - ਹੁਣ ਤੱਕ ਦੇ ਮਿਲੇ ਜੀਵਨ ਲਈ ਸ਼ੁਕਰਾਨਾ