ਤਾਲਾਬੰਦੀ ਸਮੇਂ ਭੇਜੀ ਰਾਸ਼ੀ ''ਚ ਘਪਲੇਬਾਜ਼ੀ, ਆਰ. ਟੀ. ਆਈ. ਰਾਹੀਂ ਹੋਇਆ ਖੁਲਾਸਾ

11/18/2020 2:53:32 PM

ਤਪਾ ਮੰਡੀ (ਸ਼ਾਮ,ਗਰਗ) : ਕੋਵਿਡ–19 ਦੌਰਾਨ ਲੱਗੇ ਲਾਕਡਾਊਨ ਸਮੇਂ ਸਰਕਾਰ ਵੱਲੋਂ ਆਮ ਲੋਕਾਂ ਦੀ ਸਹਾਇਤਾ ਲਈ ਸਰਕਾਰੀ ਹਸਪਤਾਲਾਂ ਅੰਦਰ ਮਰੀਜ਼ਾਂ ਦੀਆਂ ਸਹੂਲਤਾਂ ਲਈ ਕਰੋੜਾਂ ਰੁਪਏ ਦੀ ਰਾਸ਼ੀ ਭੇਜੀ ਗਈ ਤਾਂ ਕਿ ਮਰੀਜ਼ਾਂ ਦੀ ਸਹੀ ਦੇਖਭਾਲ ਹੁੰਦੀ ਰਹੇ। ਇਸ ਤੋਂ ਉਲਟ ਸਾਡੇ ਹਸਪਤਾਲ ਦੇ ਸਟਾਫ ਨੇ ਇਸ ਦੀ ਸਹੀ ਇਸਤੇਮਾਲ ਕਰਨ ਦੀ ਬਜਾਏ ਖਾਹਮਖਾਹ ਦੇ ਬੇ-ਲੋੜੇ ਖਰਚੇ ਪਾ ਕੇ ਸਰਕਾਰ ਨੂੰ ਮੋਟਾ ਚੂਨਾ ਲਗਾਇਆ ਗਿਆ। ਇਸ ਸੰਬੰਧੀ ਸ਼ਹਿਰ ਦੇ ਇਕ ਆਰ.ਟੀ ਆਈ ਕਾਰਕੁੰਨ ਸੱਤ ਪਾਲ ਗੋਇਲ ਨੇ ਸਿਵਲ ਸਰਜਨ ਬਰਨਾਲਾ ਤੋਂ ਖਰਚੇ ਦੇ ਵੇਰਵੇ ਦੀ ਜਾਣਕਾਰੀ ਮੰਗ ਕੇ ਹੈਰਾਨੀਜਨਕ ਖੁਲਾਸਾ ਕੀਤਾ ਹੈ । ਆਰ. ਟੀ. ਆਈ. ਮੁਤਾਬਕ ਸਿਵਲ ਹਸਪਤਾਲ ਬਰਨਾਲਾ ਵੱਲੋਂ ਚਾਰ ਪੱਖੇ ਕਿਰਾਏ 'ਤੇ ਲਏ ਗਏ ਜਿਸ ਦਾ 16 ਦਿਨ ਦਾ ਕਿਰਾਇਆ ਪ੍ਰਤੀ ਪੱਖਾ 75 ਰੁਪਏ ਦੇ ਹਿਸਾਬ ਨਾਲ 4800 ਰੁਪਏ ਟੈਂਟ ਮਾਲਕ ਨੂੰ ਅਦਾ ਕੀਤਾ ਗਿਆ ਜਦ ਕਿ ਇੰਨੀ ਰਕਮ ਦੇ ਨਵੇਂ ਪੱਖੇ ਖਰੀਦ ਕੀਤੇ ਜਾ ਸਕਦੇ ਹਨ।

ਆਰ.ਟੀ ਆਈ 'ਚ ਦੱਸਿਆ ਕਿ ਕੋਵਿਡ-19 ਦੇ ਮਰੀਜ਼ਾਂ ਲਈ ਛੋਟਾ ਟੈਂਟ ਲਗਾਇਆ ਗਿਆ ਸੀ ਜਿਸ ਦਾ ਕਿਰਾਇਆ 7850 ਰੁਪਏ ਅਦਾ ਕੀਤਾ ਗਿਆ, ਜਦਕਿ ਸਮਾਨ ਦੀ ਕੀਮਤ 7850 ਰੁਪਏ ਵੀ ਨਹੀਂ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਰੀਜ਼ਾਂ ਨੂੰ ਖਾਣਾ ਦੇਣ ਲਈ ਡਿਸਲਪੋਜ਼ਲ ਪਲੇਟ, ਗਲਾਸ ਅਤੇ ਚਮਚਾ ਖਰੀਦਿਆਂ ਗਿਆ, 1.50 ਰੁਪਏ ਵਿਚ ਮਿਲਣ ਵਾਲੀ ਪਲੇਟ 6 ਰੁਪਏ, 50 ਪੈਸੇ ਵਿਚ ਮਿਲਣ ਵਾਲਾ ਚਮਚਾ 1 ਰੁਪਏ ਵਿਚ ਦਰਸਾਇਆ ਗਿਆ। ਆਰ.ਟੀ.ਆਈ 'ਚ ਇਹ ਵੀ ਖੁਲਾਸਾ ਹੋਇਆ ਕਿ 500 ਰੁਪਏ ਵਿਚ ਮੈਡੀਕਲ ਆਕਸੀਜਨ ਦੀ ਰਿਫੀਲ ਸਿਲੰਡਰ ਬਾਜ਼ਾਰ ਵਿੱਚੋਂ ਮਿਲਦਾ ਹੈ ਜਦਕਿ ਸਿਵਲ ਸਰਜਨ ਦਫਤਰ ਨੇ 1200 ਰੁਪਏ 'ਚ ਖਰੀਦ ਦਿਖਾਈ ਹੈ। ਇਕ ਟੈਕਸੀ 1200 ਦਿਹਾੜੀ ਅਤੇ 6 ਰੁਪਏ ਪ੍ਰਤੀ ਕਿਲੋਮੀਟਰ ਬਾਬਤ ਅਦਾ ਕੀਤਾ ਜਦਕਿ ਵਧੀਆ ਟੈਕਸੀ 8 ਤੋਂ 10 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਮਿਲ ਸਕਦੀ ਹੈ। ਇਸ ਢੰਗ ਨਾਲ ਜੋ ਰਕਮ ਖਰਚ ਕੀਤੀ ਗਈ ਹੈ, ਉਹ ਬਾਜ਼ਾਰੀ ਰੇਟ ਨਾਲੋਂ ਕਈ ਗੁਣਾ ਵੱਧ ਦਰਸਾਈ ਗਏ ਹਨ।

ਆਰ.ਟੀ.ਆਈ ਕਾਰਕੁੰਨ ਸੱਤਪਾਲ ਗੋਇਲ ਨੇ ਸਵਾਲ ਪੈਦਾ ਕੀਤਾ ਕਿ ਆਮ ਆਦਮੀ ਅਪਣੀ ਖੂਨ ਪਸੀਨੇ ਦੀ ਕਮਾਈ ਵਿਚੋਂ ਟੈਕਸ ਦੇ ਕੇ ਖਜ਼ਾਨਾ ਭਰ ਰਿਹਾ ਹੈ, ਦੂਜੇ ਪਾਸੇ ਸਾਡੇ ਸਰਕਾਰੀ ਅਧਿਕਾਰੀ ਪੈਸੇ ਦੀ ਦੁਰਵਰਤੋਂ ਕਰਕੇ ਸਰਕਾਰ ਨੂੰ ਮੋਟਾ ਚੂਨਾ ਲਾ ਕੇ ਅਪਣੀਆਂ ਜੇਬਾਂ ਭਰਨ 'ਚ ਲੱਗੇ ਹੋਏ ਹਨ, ਜੋ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਉਕਤ ਮਾਮਲੇ ਦੀ ਜਾਂਚ ਵਿਜੀਲੈਂਸ ਦੇ ਕਿਸੇ ਅਧਿਕਾਰੀ ਤੋਂ ਕਰਵਾਈ ਜਾਵੇ ਅਤੇ ਸੰਬੰਧਤ ਅਧਿਕਾਰੀ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ
ਕੀਤੀ ਜਾਵੇ।


Gurminder Singh

Content Editor

Related News