ਲਾਕਡਾਊਨ ਦੌਰਾਨ ਪਠਾਨਕੋਟ ’ਚ ਵੱਡੀ ਵਾਰਦਾਤ, ਗੈਂਗਸਟਰਾਂ ਨੇ ਨਾਕੇ ’ਤੇ ਥਾਣਾ ਮੁਖੀ ’ਤੇ ਚਲਾਈਆਂ ਗੋਲ਼ੀਆਂ
Sunday, Apr 25, 2021 - 06:25 PM (IST)
ਪਠਾਨਕੋਟ (ਰਾਜਨ ਆਦਿੱਤਿਆ) : ਅੱਜ ਪਠਾਨਕੋਟ-ਅੰਮ੍ਰਿਤਸਰ ਹਾਵੀਏ ’ਤੇ ਪੈਂਦੇ ਬਲਸੂਆ ਅੱਡੇ ਕੋਲ ਕੋਰੋਨਾ ਮਹਾਮਾਰੀ ਨੂੰ ਲੈ ਕੇ ਸੂਬਾ ਸਰਕਾਰ ਵਲੋਂ ਲਗਾਏ ਗਏ ਐਤਵਾਰ ਦੇ ਲਾਕਡਾਊਨ ਦੇ ਚੱਲਦੇ ਸੀ. ਆਈ. ਏ. ਸਟਾਫ਼ ਮੁਖੀ ਨਵਦੀਪ ਸਿੰਘ ਨੇ ਪੁਲਸ ਪਾਰਟੀ ਸਮੇਤ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਉਨ੍ਹਾਂ ਨੇ ਸੜਕ ਤੋਂ ਲੰਘ ਰਹੀ ਇਕ ਬਿਨਾਂ ਨੰਬਰੀ ਆਈ-20 ਕਾਰ ਆਉਂਦੀ ਦਿਖਾਈ ਦਿੱਤੀ। ਜਿਸ ਵਿਚ ਤਿੰਨ ਨੌਜਵਾਨ ਸਵਾਰ ਸਨ, ਜਿਸ ਨੂੰ ਥਾਣਾ ਮੁਖੀ ਨਵਦੀਪ ਸਿੰਘ ਨੇ ਸ਼ੱਕ ਦੇ ਆਧਾਰ ’ਤੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਕਤ ਗੱਡੀ ਸਵਾਰ ਤਿੰਨ ਨੌਜਵਾਨਾਂ ’ਚੋਂ ਇਕ ਨੌਜਵਾਨ ਨੇ ਸ਼ੀਸ਼ਾ ਹੇਠਾਂ ਕਰਕੇ ਨਵਦੀਪ ਸਿੰਘ ’ਤੇ ਗੋਲ਼ੀ ਚਲਾ ਦਿੱਤੀ, ਜਿਸ ਤੋਂ ਥਾਣਾ ਮੁਖੀ ਨੇ ਫੁਰਤੀ ਨਾਲ ਬਚਾਅ ਕੀਤਾ।
ਇਹ ਵੀ ਪੜ੍ਹੋ : ਐੱਸ. ਆਈ. ਟੀ. ’ਤੇ ਆਏ ਹਾਈਕੋਰਟ ਦੇ ਫ਼ੈਸਲੇ ’ਤੇ ਸਿੱਧੂ ਨੇ ਤੋੜੀ ਚੁੱਪ, ਬਾਦਲਾਂ ਵਿਰੁੱਧ ਆਖੀ ਵੱਡੀ ਗੱਲ
ਇਸ ਦੌਰਾਨ ਨੌਜਵਾਨਾਂ ਨੇ ਇਕ ਹੋਰ ਗੋਲ਼ੀ ਚਲਾਈ, ਜੋ ਨਵਦੀਪ ਸਿੰਘ ਦੇ ਮੋਢੇ ਦੇ ਉਪਰੋਂ ਗੁਜ਼ਰ ਗਈ ਅਤੇ ਇਸ ਦੌਰਾਨ ਉਨ੍ਹਾਂ ਪੂਰੇ ਯੋਜਨਾਬੱਧ ਢੰਗ ਨਾਲ ਤਿੰਨਾਂ ਗੈਂਗਸਟਰਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਕੋਲੋਂ ਪੁਲਸ ਨੇ ਦੋ ਕਾਰਤੂਸ, ਦੋ ਖੋਲ 265 ਗ੍ਰਾਮ ਹੈਰੋਇਨ ਅਤੇ ਅਮਰੀਕਨ ਪਿਸਟਲ ਬਰਾਮਦ ਕੀਤੀ ਹੈ। ਉਕਤ ਤਿੰਨੇ ਮੁਲਜ਼ਮ ਬਟਾਲਾ ਦੇ ਰਹਿਣ ਵਾਲੇ ਹਨ ਅਤੇ ਗ੍ਰੇਡ (ਬੀ) ਕੈਟਾਗਿਰੀ ਦੇ ਗੈਂਗਸਟਰ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ : ਮੱਥਾ ਟੇਕਣ ਜਾ ਰਹੇ ਨਵ-ਵਿਆਹੇ ਜੋੜੇ ਨਾਲ ਵਾਪਰਿਆ ਵੱਡਾ ਹਾਦਸਾ, ਕੁੜੀ ਦੇ ਸਿਰ ਉਪਰੋਂ ਲੰਘ ਗਿਆ ਟਰੱਕ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?