ਲਾਕਡਾਊਨ ’ਚ ਜੇਕਰ ਤੁਸੀਂ ਜਨਮ ਦਿਨ ਮਨਾਉਣ ਦੀ ਸੋਚ ਰਹੇ ਹੋ ਤਾਂ ਸਾਵਧਾਨ, ਕੇਕ ਕੱਟਣ ’ਤੇ ਪੁੱਜ ਸਕਦੇ ਹੋ ਜੇਲ
Friday, May 21, 2021 - 06:38 PM (IST)
ਫਿਲੌਰ (ਭਾਖੜੀ) : ਲਾਕਡਾਊਨ ਦੌਰਾਨ ਜੇ ਤੁਸੀਂ ਆਪਣਾ ਜਨਮ ਦਿਨ ਮਨਾਉਣ ਦੀ ਸੋਚ ਰਹੇ ਹੋ ਤਾਂ ਸਾਵਧਾਨ ਹੋ ਜਾਵੋ। ਤੁਹਾਨੂੰ ਆਪਣੇ ਜਨਮ ਦਿਨ ਦਾ ਕੇਕ ਕੱਟਣਾ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚਾ ਸਕਦਾ ਹੈ। ਕੋਰੋਨਾ ਮਹਾਮਾਰੀ ਕਾਰਣ ਸਰਕਾਰ ਵੱਲੋਂ ਲਾਏ ਲਾਕਡਾਊਨ ਵਿਚ ਜਨਮ ਦਿਨ ਦੀਆਂ ਪਾਰਟੀਆਂ ਕਰਨੀਆਂ ਨੌਜਵਾਨਾਂ ਨੂੰ ਮਹਿੰਗੀਆਂ ਪਈਆਂ। 10 ਦਿਨਾਂ ਵਿਚ ਪੁਲਸ ਨੇ ਦੋ ਦਰਜਨ ਤੋਂ ਜ਼ਿਆਦਾ ਨੌਜਵਾਨਾਂ ਸਮੇਤ ਬਰਥਡੇ ਬੁਆਏ ’ਤੇ ਪੁਲਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਵਿਆਹ ਤੋਂ 13 ਦਿਨ ਬਾਅਦ ਲਾੜੇ ਦੀ ਮੌਤ
ਕੁਝ ਦਿਨ ਪਹਿਲਾਂ ਹੀ ਸਥਾਨਕ ਗੜ੍ਹਾ ਰੋਡ ’ਤੇ 30 ਤੋਂ 40 ਦੇ ਕਰੀਬ ਨੌਜਵਾਨਾਂ ਨੇ ਇਕੱਠੇ ਹੋ ਕੇ ਇਥੇ ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ ਕਰ ਕੇ ਪੂਰਾ ਆਨੰਦ ਲਿਆ, ਨਾਲ ਹੀ ਪਾਰਟੀ ਖ਼ਤਮ ਹੋਣ ’ਤੇ ਹਵਾਈ ਫਾਇਰ ਵੀ ਕੀਤੇ ਅਤੇ ਇਹ ਸਾਰੇ ਪ੍ਰੋਗਰਾਮ ਦੀ ਖੁਦ ਹੀ ਵੀਡੀਓ ਫਿਲਮ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ, ਜੋ ਖੂਬ ਚਰਚਾ ਵਿਚ ਰਹੀ। ਇਸ ’ਤੇ ਪੁਲਸ ਨੇ ਇਕ ਦਰਜਨ ਤੋਂ ਜ਼ਿਆਦਾ ਨੌਜਵਾਨਾਂ ’ਤੇ ਕਰਫਿਊ ਦੀ ਉਲੰਘਣਾ ਕਰਨ ਤੋਂ ਇਲਾਵਾ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਹੈ। ਉਸ ਦਿਨ ਤੋਂ ਉਹ ਸਾਰੇ ਨੌਜਵਾਨ ਘਰੋਂ ਫਰਾਰ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਫੜਨ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ ਅਤੇ ਕੁਝ ਨੇ ਤਾਂ ਪੁਲਸ ਤੋਂ ਬਚਣ ਲਈ ਅਦਾਲਤ ਵਿਚ ਜ਼ਮਾਨਤ ਦੀ ਅਰਜ਼ੀ ਵੀ ਲਗਾਈ ਹੋਈ ਹੈ।
ਇਹ ਵੀ ਪੜ੍ਹੋ : ਕੋਟਕਪੂਰਾ ਤੋਂ ਦਿਲ ਕੰਬਾਉਣ ਵਾਲੀ ਘਟਨਾ, ਪਹਿਲਾਂ ਪੁੱਤ, ਫਿਰ ਪਿਤਾ ਤੇ ਮਾਂ ਦੀ ਵੀ ਕੋਰੋਨਾ ਕਾਰਣ ਮੌਤ
ਉਕਤ ਘਟਨਾ ਤੋਂ ਸਿੱਖਿਆ ਲੈਣ ਦੀ ਜਗ੍ਹਾ ਬੀਤੇ ਦਿਨ ਫਿਰ ਕੁਝ ਨੌਜਵਾਨਾਂ ਨੇ ਸਥਾਨਕ ਇਕ ਮਾਰਕੀਟ ’ਚ ਇਕੱਠੇ ਹੋ ਕੇ ਲੱਗੇ ਕਰਫਿਊ ਦੀ ਉਲੰਘਣਾ ਕੀਤੀ ਅਤੇ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ ਉਡਾਉਂਦੇ ਹੋਏ ਬਿਨਾਂ ਮਾਸਕ ਪਹਿਨੇ ਜਨਮ ਦਿਨ ਦਾ ਕੇਕ ਕੱਟ ਕੇ ਪਾਰਟੀ ਕੀਤੀ ਅਤੇ ਪਹਿਲੀ ਘਟਨਾ ਵਾਂਗ ਖੁਦ ਹੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਕਿ ਉਨ੍ਹਾਂ ਨੂੰ ਕਾਨੂੰਨ ਦੀ ਕੋਈ ਪ੍ਰਵਾਹ ਨਹੀਂ। ਜਿਉਂ ਹੀ ਪੁਲਸ ਨੂੰ ਘਟਨਾ ਦਾ ਪਤਾ ਲੱਗਾ ਤਾਂ ਪੁਲਸ ਦੇ ਛਾਪੇ ਮਾਰਨ ਤੋਂ ਪਹਿਲਾਂ ਹੀ ਨੌਜਵਾਨ ਪਾਰਟੀ ਖ਼ਤਮ ਕਰਕੇ ਨਿਕਲ ਚੁੱਕੇ ਸਨ।
ਇਹ ਵੀ ਪੜ੍ਹੋ : ਸਿਖ਼ਰ ’ਤੇ ਪਹੁੰਚਿਆ ਪੰਜਾਬ ਕਾਂਗਰਸ ਦਾ ਕਲੇਸ਼, ਮੰਤਰੀ ਚਰਨਜੀਤ ਚੰਨੀ ਨੇ ਫੇਸਬੁੱਕ ਤੋਂ ਹਟਾਈ ਕੈਪਟਨ ਦੀ ਤਸਵੀਰ
ਪੁਲਸ ਨੇ ਵੀਡੀਓ ਫਿਲਮ ਜ਼ਰੀਏ ਨੌਜਵਾਨਾਂ ਦੀ ਪਛਾਣ ਕਰ ਕੇ ਮੁਕੇਸ਼ ਕੁਮਾਰ ਪੁੱਤਰ ਰਮੇਸ਼ ਲਾਲ, ਮਨਨਿੰਦਰਜੀਤ ਪੁੱਤਰ ਜਸਪਾਲ ਸਿੰਘ, ਬੂਟਾ ਸੁਮਨ ਪੁੱਤਰ ਸ਼ਿਵ ਦਿਆਲ ਸਾਰੇ ਵਾਸੀ ਮੁਹੱਲਾ ਰਵਿਦਾਸਪੁਰਾ, ਮਿੰਟੂ ਪੁੱਤਰ ਸਰਦਾਰ ਵਾਸੀ ਨਗਰ, ਲਖਬੀਰ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਅਕਲਪੁਰ, ਰੋਹਿਤ ਪੁੱਤਰ ਪ੍ਰੇਮ ਲਾਲ ਵਾਸੀ ਵਿਸ਼ਵਕਰਮਾ ਮੰਦਰ ਮੁਹੱਲਾ ਮਥੁਰਾਪੁਰੀ ਵਿਰੁੱਧ ਮੁਕੱਦਮਾ ਦਰਜ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਅਜੇ ਇਨ੍ਹਾਂ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ।
ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਦੀ ਕੈਪਟਨ ਨੂੰ ਚਿਤਾਵਨੀ, 45 ਦਿਨਾਂ ਦਾ ਦਿੱਤਾ ਅਲਟੀਮੇਟਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?