ਲਾਕਡਾਊਨ ਕਾਰਨ ਭਾਰਤ ''ਚ ਫਸੇ ਕੈਨੇਡਾ ਦੇ 208 ਯਾਤਰੀ ਵਾਪਸ ਭੇਜੇ

Monday, Apr 20, 2020 - 10:19 AM (IST)

ਅੰਮ੍ਰਿਤਸਰ (ਇੰਦਰਜੀਤ) - ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਏਅਰਪੋਰਟ ਤੋਂ ਅੱਜ 208 ਯਾਤਰੀ ਕੈਨੇਡਾ ਭੇਜੇ ਜਾਣ ਦੀ ਸੂਚਨਾ ਮਿਲੀ ਹੈ। ਉਕਤ ਐੱਨ. ਆਰ. ਆਈ. ਕੈਨੇਡਾ ਦੇ ਸਥਾਈ ਨਾਗਰਿਕ ਹਨ ਅਤੇ ਲਾਕਡਾਉੂਨ ਅਤੇ ਕਰਫਿਊ ਤੋਂ ਪਹਿਲਾਂ ਹੀ ਭਾਰਤ ਆਏ ਹੋਏ ਸਨ ਅਤੇ ਬਾਅਦ ’ਚ ਭਾਰਤ ਤੋਂ ਉਡਾਣਾਂ ਨਾ ਜਾਣ ਕਾਰਣ ਇਥੇ ਹੀ ਫਸ ਗਏ ਸਨ। ਇਨ੍ਹਾਂ ਨੂੰ ਅੱਜ 11.15 ਵਜੇ ਅੰਮ੍ਰਿਤਸਰ ਤੋਂ ਰਵਾਨਾ ਕਰਨ ਲਈ ਏਅਰ ਇੰਡੀਆ ਏਅਰਲਾਈਨਸ ਨੇ ਇਸ ਦੀ ਵਿਵਸਥਾ ਕਰਦਿਆਂ ਏਅਰ ਇੰਡੀਆ ਦਾ ਬੰਬਾਰਡੀਅਰ ਏਅਰ ਬੱਸ ਜਹਾਜ਼ ਆਸਮਾਨ ’ਚ ਉਤਾਰਿਆ ਹੈ। ਵਿਦੇਸ਼ ਤੋਂ ਭਾਰਤ ਰੁਕੇ ਹੋਏ ਯਾਤਰੀਆਂ ਨੂੰ ਕੇਂਦਰ ਸਰਕਾਰ ਦੀ ਕੋਸ਼ਿਸ਼ ਨਾਲ ਉਨ੍ਹਾਂ ਦੇ ਆਪਣੇ ਦੇਸ਼ ਪਹੁੰਚਾਉਣ ਦਾ ਸਿਲਸਿਲਾ ਬਰਾਬਰ ਜਾਰੀ ਹੈ, ਜਿਸ ਵਿਚ ਯਾਤਰੀਆਂ ਨੂੰ ਉਨ੍ਹਾਂ ਦੇ ਦੇਸ਼ ਭੇਜਣ ਲਈ ਪੂਰੇ ਭਾਰਤ ’ਚ ਲਗਭਗ 3 ਦਰਜਨ ਤੋਂ ਵੱਧ ਉਡਾਣਾਂ ਜਾ ਚੁੱਕੀਆਂ ਹਨ ਅਤੇ ਅੰਮ੍ਰਿਤਸਰ ਏਅਰਪੋਰਟ ਤੋਂ ਲਗਭਗ 8 ਉਡਾਣਾਂ ਪਹਿਲਾਂ ਵੀ ਜਾ ਚੁੱਕੀਆਂ ਹਨ।

ਪੜ੍ਹੋ ਇਹ ਵੀ ਖਬਰ - ਵਿਦਿਆਰਥੀਆਂ ਲਈ ਖੁਸ਼ਖਬਰੀ : 9ਵੀਂ ਤੋਂ 12ਵੀਂ ਕਲਾਸ ਦਾ ਸਿਲੇਬਸ ਘੱਟ ਕਰਨ ਦੀ ਤਿਆਰੀ ’ਚ CBSE

ਪੜ੍ਹੋ ਇਹ ਵੀ ਖਬਰ - ਪਟਿਆਲਾ ਜ਼ਿਲੇ ’ਚ ਇਨ੍ਹਾਂ 3 ਥਾਵਾਂ ਨੂੰ ਐਲਾਨੀਆਂ ਹਾਟਸਪਾਟ 

ਸਬੰਧਤ ਜਾਣਕਾਰੀ ’ਚ ਏਅਰ ਇੰਡੀਆ ਦੇ ਸਥਾਨਕ ਪ੍ਰਬੰਧਕ ਆਰ. ਕੇ. ਨੇਗੀ ਦੱਸਦੇ ਹਨ ਕਿ ਇਹ ਲੋਕ ਕੈਨੇਡਾ ਦੇ ਵੈਨਕੂਵਰ, ਓਟਾਵਾ, ਕਾਲਗਿਰੀ, ਮੋਂਟਰੀਅਲ, ਕਿਊਬੈਕਸਿਟੀ, ਟੋਰਾਂਟੋ ਆਦਿ ਸ਼ਹਿਰਾਂ ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਏਅਰ ਇੰਡੀਆ ਦਾ ਜਹਾਜ਼ ਅੰਮ੍ਰਿਤਸਰ ਤੋਂ ਉਡਾਣ ਭਰ ਕੇ ਲੰਡਨ ਦੇ ਹੀਥਰੋ ਹਵਾਈ ਅੱਡੇ ’ਤੇ ਉਤਰੇਗਾ। ਇਸ ਉਪਰੰਤ ਉਥੋਂ ਕੈਨੇਡਾ ਸਰਕਾਰ ਵਲੋਂ ਏਅਰ ਕੈਨੇਡਾ ਏਅਰਲਾਈਨਸ ਦਾ ਜਹਾਜ਼ ਯਾਤਰੀਆਂ ਨੂੰ ਅੱਗੇ ਲਿਜਾਣ ਲਈ ਲੰਡਨ ਦੇ ਹੀਥਰੋ ਏਅਰਪੋਰਟ ਤੋਂ ਕੈਨੇਡਾ ਵੱਲ ਉਡਾਣ ਭਰੇਗਾ।

ਪੜ੍ਹੋ ਇਹ ਵੀ ਖਬਰ - ਕਰਫਿਊ ਦੌਰਾਨ ਅੱਜ ਦਿੱਤੀ ਜਾਣ ਵਾਲੀ ਰਾਹਤ ਕੀ ਜ਼ਿਲੇ ’ਚ ‘ਕੋਰੋਨਾ’ ਨੂੰ ਦੇਵੇਗੀ ਦਸਤਕ ਜਾਂ ਫਿਰ...? 

 


rajwinder kaur

Content Editor

Related News