ਕਰਜ਼ੇ ਦੀ ਬਲੀ ਚੜਿਆ ਇਕ ਹੋਰ ਕਿਸਾਨ (ਵੀਡੀਓ)

Thursday, Nov 09, 2017 - 05:53 PM (IST)

ਮਾਨਸਾ (ਅਮਰਜੀਤ ਸਿੰਘ) - ਮਾਨਸਾ ਦੇ ਪਿੰਡ ਕੋਟ ਧਰਮ 'ਚ ਕਰਜ਼ੇ ਤੋਂ ਦੁਖੀ ਇਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਬਲਕਰਨ ਸਿੰਘ 'ਤੇ ਕਰੀਬ ਦੋ ਲੱਖ ਰੁਪਏ ਦਾ ਕਰਜ਼ਾ ਸੀ ਜਦਕਿ ਉਸ ਕੋਲ ਸਿਰਫ 7 ਕਨਾਲ ਜ਼ਮੀਨ ਸੀ, ਜਿਸ ਦੇ ਚੱਲਦੇ ਘਰ ਦਾ ਗੁਜ਼ਾਰਾ ਵੀ ਬਹੁਤ ਮੁਸ਼ਕਿਲ ਨਾਲ ਚੱਲਦਾ ਸੀ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬਲਕਰਨ ਸਿੰਘ ਇਕ ਮਿਹਨਤੀ ਤੇ ਗਰੀਬ ਕਿਸਾਨ ਸੀ। ਉਸ ਨੇ ਆਪਣੀ ਭੈਣ ਦਾ ਵਿਆਹ ਕਰਨਾ ਸੀ ਪਰ ਉਸ ਦੇ ਸਿਰ 'ਤੇ ਪਹਿਲਾ ਤੋਂ ਕਰੀਬ ਦੋ ਲੱਖ ਰੁਪਏ ਦਾ ਕਰਜ਼ਾ ਸੀ, ਇਸ ਪਰੇਸ਼ਾਨੀ ਦੇ ਚਲਦਿਆ ਅੱਜ ਉਸ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਾਂਚ ਅਧਿਕਾਰੀ ਤਰਸੇਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ।


Related News