ਡੀ. ਐੱਮ. ਸੀ. ਐਂਡ ਐੱਚ. ’ਚ ਮ੍ਰਿਤਕ ਵਿਅਕਤੀ ਤੋਂ ਜ਼ਿੰਦਾ ਵਿਅਕਤੀ ਨੂੰ ਕੀਤਾ ਲਿਵਰ ਟਰਾਂਸਪਲਾਂਟ
Wednesday, Feb 12, 2025 - 09:46 AM (IST)
 
            
            ਲੁਧਿਆਣਾ (ਸਹਿਗਲ) : ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀ. ਐੱਮ. ਸੀ.) ਵਿਚ ਲਿਵਰ ਟਰਾਂਸਪਲਾਂਟ ਟੀਮ ਨੇ ਇਕ ਵਿਸ਼ੇਸ਼ ਮੈਡੀਕਲ ਪ੍ਰਾਪਤੀ ਹਾਸਲ ਕਰਦੇ ਹੋਏ ਲਾਸ਼ ਦਾ ਸਫ਼ਲਤਾਪੂਰਵਕ ਲਿਵਰ ਟਰਾਂਸਪਲਾਂਟ ਕੀਤਾ, ਜਿਸ ਨਾਲ ਇਕ ਲਿਵਰ ਰੋਗੀ ਨੂੰ ਨਵਾਂ ਜੀਵਨ ਮਿਲਿਆ।
ਮੋਹਾਲੀ ਦੇ ਮੈਕਸ ਹਸਪਤਾਲ ’ਚ 70 ਸਾਲਾਂ ਇਕ ਔਰਤ ਨੂੰ ਭਰਤੀ ਕਰਵਾਇਆ ਗਿਆ, ਜਿਥੇ ਉਸ ਦਾ ਬ੍ਰੇਨ ਡੈੱਡ ਐਲਾਨ ਕਰ ਦਿੱਤਾ ਗਿਆ। ਉਸ ਦੇ ਪਰਿਵਾਰ ਦੀ ਸਹਿਮਤੀ ਨਾਲ ਉਸ ਦੇ ਅੰਗਾਂ ਨੂੰ ਸਟੇਟ ਆਰਗਨ ਟਿਸ਼ੂ ਟਰਾਂਸਪਲਾਟ ਆਰਗਨਾਈਜੇਸ਼ਨ (ਸੋਟੋ) ਦੇ ਜ਼ਰੀਏ ਦਾਨ ਲਈ ਸੂਚੀਬੱਧ ਕੀਤਾ ਗਿਆ ਸੀ। ਦਯਾਨੰਦ ਹਸਪਤਾਲ ਦੀ ਲਿਵਰ ਟਰਾਂਸਪਲਾਂਟ ਟੀਮ, ਜਿਸ ਦੀ ਅਗਵਾਈ ਚੀਫ਼ ਲਿਵਰ ਟਰਾਂਸਪਲਾਟ ਸਰਜਨ ਡਾ. ਗੁਰਸਾਗਰ ਸਿੰਘ ਸਹੋਤਾ ਨੇ ਕੀਤੀ। ਲਿਵਰ ਨੂੰ ਵਾਪਸ ਲਿਆਉਣ ਲਈ ਤੁਰੰਤ ਮੋਹਾਲੀ ਪੁੱਜੀ। ਅੰਗ ਨੂੰ ਗ੍ਰੀਨ ਕੋਰੀਡੋਰ ਜ਼ਰੀਏ ਡੀ. ਐੱਮ. ਸੀ. ਐਂਡ ਐੱਚ. ਪਹੁੰਚਾਇਆ ਗਿਆ।
ਇਹ ਵੀ ਪੜ੍ਹੋ : ਮਹਾਕੁੰਭ 'ਚ ਵੱਡਾ ਹਾਦਸਾ; ਸੰਗਮ 'ਚ ਕਿਸ਼ਤੀ ਪਲਟੀ, 2 ਸ਼ਰਧਾਲੂ ਡੁੱਬੇ, 4 ਨੂੰ ਬਚਾਇਆ ਗਿਆ
ਡੀ. ਐੱਮ. ਸੀ. ਐਂਡ ਐੱਚ. ’ਚ 66 ਸਾਲਾ ਇਕ ਮਰੀਜ਼ ’ਚ ਲਿਵਰ ਨੂੰ ਸਫ਼ਲਤਾਪੂਰਵਕ ਟਰਾਂਸਪਲਾਟ ਕੀਤਾ ਗਿਆ, ਜੋ ਗੰਭੀਰ ਲਿਵਰ ਰੋਗ ਨਾਲ ਜੂਝ ਰਿਹਾ ਸੀ। ਡਾ. ਗੁਰਸਾਗਰ ਸਿੰਘ ਸਹੋਤਾ ਨੇ ਕਿਹਾ, ਮਰੀਜ਼ ਨੂੰ ਕ੍ਰੋਨਿਕ ਲਿਵਰ ਰੋਗ ਸੀ ਅਤੇ ਉਸ ਨੂੰ ਤੁਰੰਤ ਟਰਾਂਸਪਲਾਂਟ ਦੀ ਲੋੜ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                            