ਰੱਬ ਅਜਿਹੀ ਕਲਯੁਗੀ ਮਾਂ ਕਿਸੇ ਬੱਚੇ ਨੂੰ ਨਾ ਦੇਵੇ, ਇਸ ਮਾਸੂਮ ਨਾਲ ਜੋ ਹੋਇਆ, ਸੁਣ ਯਕੀਨ ਨਹੀਂ ਕਰ ਸਕੋਗੇ

Tuesday, Apr 05, 2022 - 10:28 AM (IST)

ਰੱਬ ਅਜਿਹੀ ਕਲਯੁਗੀ ਮਾਂ ਕਿਸੇ ਬੱਚੇ ਨੂੰ ਨਾ ਦੇਵੇ, ਇਸ ਮਾਸੂਮ ਨਾਲ ਜੋ ਹੋਇਆ, ਸੁਣ ਯਕੀਨ ਨਹੀਂ ਕਰ ਸਕੋਗੇ

ਲੁਧਿਆਣਾ (ਅਨਿਲ) : ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਇਕ ਅਣਪਛਾਤੀ ਕਲਯੁਗੀ ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਰਮਨਦੀਪ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਪੁਲਸ ਨੂੰ ਦਾਣਾ ਮੰਡੀ ਦੇ ਰਹਿਣ ਵਾਲੇ ਐਡਵੋਕੇਟ ਨਰਿੰਦਰ ਆਦੀਆ ਪੁੱਤਰ ਦੇਸ ਰਾਜ ਨੇ ਸੂਚਨਾ ਦਿੱਤੀ ਕਿ ਮਸਕੀਨ ਨਗਰ ਦੇ ਇਕ ਖ਼ਾਲੀ ਪਲਾਟ ’ਚ ਇਕ ਬੱਚੇ ਦੇ ਰੋਣ ਦੀ ਆਵਾਜ਼ ਆ ਰਹੀ ਸੀ। ਜਦੋਂ ਉਹ ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਖ਼ਾਲੀ ਪਲਾਟ ਕੋਲ ਪੁੱਜਾ ਤਾਂ ਦੇਖਿਆ ਕਿ ਪਲਾਟ ਦੇ ਅੰਦਰ ਇਕ 7 ਮਹੀਨੇ ਦੀ ਕੁੜੀ ਪਈ ਹੋਈ ਸੀ, ਜੋ ਕਿ ਰੋ ਰਹੀ ਸੀ ਪਰ ਅਚਾਨਕ ਬੱਚੀ ਨੇ ਰੋਣਾ ਬੰਦ ਕਰ ਦਿੱਤਾ।

ਇਹ ਵੀ ਪੜ੍ਹੋ : ਸੁਨਾਮ ਦੇ ਨੌਜਵਾਨ ਨੇ ਨਸ਼ਾ ਛੱਡਣ ਦੀ ਠਾਣੀ ਤਾਂ ਉਲਟ ਪੈ ਗਈ ਸਾਰੀ ਕਹਾਣੀ, ਮਾਂ ਨੇ ਬਿਆਨ ਕੀਤਾ ਦਰਦ

ਜਦੋਂ ਨਰਿੰਦਰ ਆਦੀਆ ਨੇ ਬੱਚੀ ਨੂੰ ਚੁੱਕ ਕੇ ਦੇਖਿਆ ਤਾਂ ਬੱਚੀ ਦੀ ਮੌਤ ਹੋ ਚੁੱਕੀ ਸੀ। ਥਾਣਾ ਮੁਖੀ ਨੇ ਦੱਸਿਆ ਕਿ ਕਿਸੇ ਕਲਯੁਗੀ ਮਾਂ ਨੇ ਆਪਣੇ ਪਾਪ ਨੂੰ ਲੁਕਾਉਣ ਲਈ ਮਾਸੂਮ ਬੱਚੀ ਨੂੰ ਪਲਾਟ ’ਚ ਸੁੱਟ ਦਿੱਤਾ ਹੈ। ਇੱਥੇ ਬੱਚੀ ਦੀ ਮੌਤ ਹੋ ਜਾਣ ਤੋਂ ਬਾਅਦ ਪੁਲਸ ਨੇ ਵਕੀਲ ਨਰਿੰਦਰ ਆਦੀਆ ਦੀ ਸ਼ਿਕਾਇਤ ’ਤੇ ਅਣਪਛਾਤੀ ਕਲਯੁਗੀ ਜਨਾਨੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਚਿੱਟੇ ਨੇ ਇਕ ਹੋਰ ਮਾਂ ਦੀ ਗੋਦ ਉਜਾੜੀ, ਦੋਸਤਾਂ ਨੇ ਨਸ਼ੇ ਦੀ ਓਵਰਡੋਜ਼ ਦੇ ਕੇ ਮਾਰਿਆ 2 ਭੈਣਾਂ ਦਾ ਇਕਲੌਤਾ ਭਰਾ

ਹੁਣ ਤੱਕ ਬੱਚੀ ਦੀ ਕੋਈ ਪਛਾਣ ਨਹੀਂ ਹੋ ਸਕੀ। ਪੁਲਸ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੀ ਹੈ। ਜਲਦ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਸਲਾਖ਼ਾਂ ਪਿੱਛੇ ਪਾਇਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News