ਵਿਜੀਲੈਂਸ ਨੇ ਤਿਆਰ ਕੀਤੀ ਠੇਕੇਦਾਰਾਂ ਦੀ ਸੂਚੀ, ਪੋਪਲੀ ਦੇ ਕਾਰਜਕਾਲ ਦੌਰਾਨ ਅਲਾਟ ਹੋਏ ਸਨ ਕੰਮ

Saturday, Jun 25, 2022 - 01:23 PM (IST)

ਚੰਡੀਗੜ੍ਹ (ਰਮਨਜੀਤ ਸਿੰਘ): ਪੰਜਾਬ ਵਿਜੀਲੈਂਸ ਵਲੋਂ ਭ੍ਰਿਸ਼ਟਾਚਾਰ ਅਤੇ ਕਮਿਸ਼ਨਖ਼ੋਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ ਆਈ. ਏ. ਐੱਸ. ਅਧਿਕਾਰੀ ਸੰਜੇ ਪੋਪਲੀ ਦੇ ਕਾਰਜਕਾਲ ਦੌਰਾਨ ਸੀਵਰੇਜ ਬੋਰਡ ਵਲੋਂ ਅਲਾਟ ਕੀਤੇ ਗਏ ਸਾਰੇ ਕੰਮਾਂ ਦੇ ਟੈਂਡਰਾਂ ਦੀ ਛਾਣਬੀਣ ਕੀਤੀ ਜਾ ਰਹੀ ਹੈ। ਵਿਜੀਲੈਂਸ ਬਿਊਰੋ ਵਲੋਂ ਸਾਰੇ ਵੱਡੇ ਟੈਂਡਰਾਂ ਦੀ ਸੂਚੀ ਤਿਆਰ ਕੀਤੀ ਗਈ ਹੈ, ਜਿਸ ਦੇ ਆਧਾਰ ’ਤੇ ਕਰੀਬ 400-500 ਕਰੋੜ ਰੁਪਏ ਦੇ ਟੈਂਡਰਾਂ ਦੇ ਕੰਮ ਕਰਨ ਵਾਲੇ ਠੇਕੇਦਾਰਾਂ ਤੇ ਫ਼ਰਮਾਂ ਦੀ ਸਕਰੂਟਨੀ ਕੀਤੀ ਗਈ ੲੈ। ਧਿਆਨ ਰਹੇ ਕਿ ਸੰਜੇ ਪੋਪਲੀ ਨੂੰ ਵਿਜੀਲੈਂਸ ਬਿਊਰੋ ਵਲੋਂ ਸ਼ਨੀਵਾਰ ਨੂੰ ਪੁਲਸ ਰਿਮਾਂਡ ਖ਼ਤਮ ਹੋਣ ’ਤੇ ਫਿਰ ਤੋਂ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਵਿਜੀਲੈਂਸ ਉਸ ਦਾ ਹੋਰ ਪੁਲਸ ਰਿਮਾਂਡ ਲੈਣ ਦੇ ਯਤਨ ’ਚ ਹੈ।

ਇਹ  ਵੀ ਪੜ੍ਹੋ : ਦੁਖੀ ਔਰਤ ਨੇ ਚੁੱਕਿਆ ਖ਼ੌਫ਼ਨਾਕ ਕਦਮ, ਪਿੱਛੇ ਵਿਲਕਦੇ ਛੱਡ ਗਈ 4 ਧੀਆਂ ਅਤੇ ਪੁੱਤਰ

ਵਿਜੀਲੈਂਸ ਸੂਤਰਾਂ ਮੁਤਾਬਕ ਉਕਤ ਸਕਰੂਟਨੀ ’ਚ ਸਾਹਮਣੇ ਆਏ ਠੇਕੇਦਾਰਾਂ ਤੇ ਫ਼ਰਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਆਈ. ਏ. ਐੱਸ. ਸੰਜੇ ਪੋਪਲੀ ਨੂੰ ਅਦਾਲਤ ’ਚ ਦੁਬਾਰਾ ਪੇਸ਼ ਕਰਕੇ ਰਿਮਾਂਡ ਲੈਣ ਦਾ ਆਧਾਰ ਤਿਆਰ ਕੀਤਾ ਜਾ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅਦਾਲਤ ਤੋਂ ਦੁਬਾਰਾ ਪੁਲਸ ਰਿਮਾਂਡ ਹਾਸਲ ਹੋਣ ਤੋਂ ਬਾਅਦ ਭ੍ਰਿਸ਼ਟਾਚਾਰ ਦੇ ਮੁਲਜ਼ਮ ਸੰਜੇ ਪੋਪਲੀ ਤੋਂ ਕਈ ਤਰ੍ਹਾਂ ਦੇ ਦਸਤਾਵੇਜ਼ ਬਰਾਮਦ ਕਰਵਾਏ ਜਾਣਗੇ, ਜਿਸ ਨਾਲ ਭ੍ਰਿਸ਼ਟਾਚਾਰ ਦੇ ਅੰਕੜਿਆਂ ’ਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।ਧਿਆਨ ਰਹੇ ਕਿ ਵਿਜੀਲੈਂਸ ਬਿਊਰੋ ਵਲੋਂ ਆਈ. ਏ. ਐੱਸ. ਅਧਿਕਾਰੀ ਸੰਜੇ ਪੋਪਲੀ ਨੂੰ ਨਵਾਂਸ਼ਹਿਰ ’ਚ ਸੀਵਰੇਜ ਪਾਈਪ ਲਾਈਨ ਪਾਉਣ ਦੇ ਟੈਂਡਰਾਂ ਨੂੰ ਮਨਜ਼ੂਰੀ ਦੇਣ ਲਈ ਕਥਿਤ ਤੌਰ ’ਤੇ ਰਿਸ਼ਵਤ ਦੇ ਤੌਰ ’ਤੇ 1 ਫ਼ੀਸਦੀ ਕਮਿਸ਼ਨਦੀ ਮੰਗ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਕਤ ਅਧਿਕਾਰੀ ਦੇ ਸਾਥੀ ਸੰਦੀਪ ਵਤਸ ਨੂੰ ਵੀ ਜਲੰਧਰ ਤੋਂ ਕਾਬੂ ਕੀਤਾ ਗਿਆ ਸੀ।

ਇਹ  ਵੀ ਪੜ੍ਹੋ : ਪਤੀ ਨਾਲ ਤਲਾਕ ਦੀਆਂ ਖ਼ਬਰਾਂ ਵਿਚਾਲੇ ਚਾਰੂ ਨੇ ਕਿਹਾ- ‘ਰਿਸ਼ਤੇ ਦੂਰੀ ਨਾਲ ਨਹੀਂ ਘੱਟ ਗੱਲਬਾਤ ਨਾਲ ਖ਼ਤਮ ਹੁੰਦੇ ਹਨ’

ਸ਼ਿਕਾਇਤਕਰਤਾ ਹਰਿਆਣਾ ਦੇ ਕਰਨਾਲ ਨਿਵਾਸੀ ਸੰਜੇ ਕੁਮਾਰ, ਜੋ ਕਿ ਦਿਖਾਦਲਾ ਕੋ ਆਪਰੇਟਿਵ ਸੁਸਾਇਟੀ ਲਿਮਟਿਡ ਨਾਮ ਨਾਲ ਇਕ ਫ਼ਰਮ ਦੇ ਨਾਲ ਇਕ ਸਰਕਾਰੀ ਠੇਕੇਦਾਰ ਹਨ,  ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਰਾਹੀਂ ਦਰਜ ਕਰਵਾਈ ਸ਼ਿਕਾਇਤ ’ਚ ਕਿਹਾ ਸੀ ਕਿ ਸੰਜੇ ਪੋਪਲੀ ਸੀ. ਈ. ਓ. ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਤੌਰ ’ਤੇ ਤਾਇਨਾਤ ਸਨ, ਨੇ ਆਪਣੇ ਸਹਾਇਕ ਸਕੱਤਰ ਸੰਦੀਪ ਵਤਸ ਦੀ ਮਿਲੀਭੁਗਤ ਨਾਲ 7.30 ਕਰੋੜ ਰੁਪਏ ਦੇ ਟੈਂਡਰ ਕਲੀਅਰ ਕਰਨ ਲਈ ਰਿਸ਼ਵਤ ਦੀ ਮੰਗ ਕੀਤੀ ਸੀ।

ਸ਼ਿਕਾਇਤਕਰਤਾ ਨੇ ਦੱਸਿਆ ਕਿ 12 ਜਨਵਰੀ, 2022 ਨੂੰ ਸੰਦੀਪ ਦੇ ਵਟਸਐੱਪ ਤੋਂ ਉਸ ਨੂੰ ਕਾਲ ਆਈ ਸੀ, ਜਿਸ ’ਚ ਸੰਜੇ ਪੋਪਲੀ ਵਲੋਂ ਟੈਂਡਰ ਅਲਾਟਮੈਂਟ ਲਈ 7 ਲੱਖ ਰੁਪਏ ( 7 ਕਰੋੜ ਰੁਪਏ ਦੇ ਪ੍ਰਾਜੈਕਟ ਦਾ 1 ਫੀਸਦੀ) ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਉਸ ਨੇ ਡਰ ਕੇ ਆਪਣੇ ਪੀ. ਐੱਨ. ਬੀ. ਖ਼ਾਤੇ ’ਚੋਂ 3.5 ਲੱਖ ਰੁਪਏ ਕਢਵਾ ਕੇ ਸੈਕਟਰ-20 ਚੰਡੀਗੜ੍ਹ ’ਚ ਇਕ ਕਾਰ ’ਚ ਸੰਦੀਪ ਵਤਸ ਨੂੰ ਦੇ ਦਿੱਤੇ। ਉਸ ਨੇ ਦੱਸਿਆ ਕਿ ਰਕਮ ਪ੍ਰਾਪਤ ਕਰਨ ਤੋਂ ਬਾਅਦ ਸੰਦੀਪ ਵਤਸ ਨੇ ਸੰਜੇ ਪੋਪਲੀ ਨੂੰ ਉਸ ਦੇ ਵਟਸਐੱਪ ਨੰਬਰ ’ਤੇ ਕਾਲ ਕਰਕੇ ਪੁਸ਼ਟੀ ਵੀ ਕੀਤੀ ਤੇ ਆਪਣੇ ਲਈ 5000 ਰੁਪਏ ਲਏ ਸਨ।

ਇਹ  ਵੀ ਪੜ੍ਹੋ : ਦੀਪਿਕਾ ਪਾਦੁਕੋਣ ਦੇ ਗੀਤ ਘੂਮਰ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ,12 ਕਰੋੜ ਰੁਪਏ ਸੀ ਇਸ ਗੀਤ ਦਾ ਬਜਟ

ਹਾਲਾਂਕਿ ਸ਼ਿਕਾਇਤਕਰਤਾ ਨੇ ਸੰਜੇ ਪੋਪਲੀ ਦੇ ਨਾਮ ’ਤੇ ਸੰਦੀਪ ਵਤਸ ਵਲੋਂ ਵਾਰ-ਵਾਰ ਮੰਗੇ ਜਾ ਰਹੇ ਬਕਾਇਆ 3.5 ਲੱਖ ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸ਼ਿਕਾਇਤਕਰਤਾ ਨੇ ਸਾਰੀ ਗੱਲਬਾਤ ਦੀ ਵੀਡੀਓ ਰਿਕਾਰਡਿੰਗ ਵੀ ਬਣਾ ਕੇ ਵਿਜੀਲੈਂਸ ਬਿਊਰੋ ਨੂੰ ਸੌਂਪੀ ਹੈ। ਇਸ ਤੋਂ ਬਾਅਦ ਆਈ. ਏ. ਐੱਸ. ਅਧਿਕਾਰ ਸੰਜੇ ਪੋਪਲੀ ਦੇ ਚੰਡੀਗੜ੍ਹ ਸਥਿਤ ਘਰ ਦੀ ਤਲਾਸ਼ੀ ਲੈਣ ’ਤੇ ਵਿਜੀਲੈਂਸ ਬਿਊਰੋ ਦੀ ਟੀਮ ਨੂੰ ਨਾਜਾਇਜ਼ ਤੌਰ ’ਤੇ ਰੱਖੇ ਹੋਏ 73 ਕਾਰਤੂਸ ਵੀ ਬਰਾਮਦ ਹੋਏ ਸਨ, ਜਿਸ ਤੋਂ ਬਾਅਦ ਸੰਜੇ ਪੋਪਲੀ ਖ਼ਿਲਾਫ਼ ਚੰਡੀਗੜ੍ਹ ਪੁਲਸ ਵਲੋਂ ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼ ’ਚ ਪੁਲਸ ਸਟੇਸ਼ਨ 11 ’ਚ ਮਾਮਲਾ ਦਰਜ ਕੀਤਾ ਗਿਆ ਹੈ।


Anuradha

Content Editor

Related News