ਬੂਟਾ ਪਿੰਡ ਵਿਚ ਸ਼ਰਾਬ ਵੇਚਦਾ ਅੜਿੱਕੇ, 5 ਪੇਟੀਆਂ ਬਰਾਮਦ

06/30/2018 7:04:58 AM

ਜਲੰਧਰ, (ਵਰੁਣ)- ਥਾਣਾ ਨੰ. 6 ਦੀ ਪੁਲਸ ਨੇ ਬੂਟਾ ਪਿੰਡ ਸਥਿਤ ਇਕ ਖਾਲੀ ਪਲਾਟ ਅੰਦਰ ਸ਼ਰਾਬ ਵੇਚ ਰਹੇ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਸ ਨੇ ਫੜੇ ਗਏ ਵਿਅਕਤੀ ਤੋਂ 5 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ। ਮੁਲਜ਼ਮ ਦੀ ਪਛਾਣ ਸੋਫੀ ਰਾਮ ਵਾਸੀ ਬੂਟਾ ਪਿੰਡ ਵਜੋਂ ਹੋਈ ਹੈ। ਥਾਣਾ ਨੰ. 6 ਦੇ ਮੁਖੀ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਏ. ਐੱਸ. ਆਈ. ਰਾਕੇਸ਼ ਕੁਮਾਰ ਨੇ ਪੁਲਸ ਟੀਮ ਸਮੇਤ ਗੁਪਤ ਸੂਚਨਾ ਦੇ ਆਧਾਰ 'ਤੇ ਬੂਟਾ ਪਿੰਡ ਵਿਚ ਖਾਲੀ ਪਲਾਟ ਅੰਦਰ ਛਾਪੇਮਾਰੀ ਕੀਤੀ ਸੀ। ਜਿਸ ਦੌਰਾਨ ਨਾਜਾਇਜ਼ ਤੌਰ 'ਤੇ ਸ਼ਰਾਬ ਵੇਚ ਰਹੇ ਸੋਫੀ ਰਾਮ ਨੂੰ ਕਾਬੂ ਕਰ ਕੇ ਪੁਲਸ ਨੇ ਉਸ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਸੋਫੀ ਰਾਮ ਖਿਲਾਫ ਪਹਿਲਾਂ ਵੀ ਨਾਜਾਇਜ਼ ਤਰੀਕੇ ਨਾਲ ਸ਼ਰਾਬ ਵੇਚਣ ਦੇ ਕੇਸ ਦਰਜ ਹਨ।


Related News