ਲੱਖਾਂ ਦੀ ਸਾਈਬਰ ਠੱਗੀ ਦਾ ਸ਼ਿਕਾਰ ਹੋਇਆ ਵਿਅਕਤੀ
Thursday, Feb 05, 2026 - 03:34 AM (IST)
ਫਗਵਾੜਾ (ਜਲੋਟਾ) - ਫਗਵਾੜਾ ਦੇ ਖਲਵਾੜਾ ਗੇਟ ਇਲਾਕੇ ’ਚ ਰਹਿਣ ਵਾਲਾ ਇਕ ਵਿਅਕਤੀ ਸ਼ਾਤਰ ਸਾਈਬਰ ਠਗਾਂ ਦਾ ਸ਼ਿਕਾਰ ਹੋਣ ਦੀ ਸਨਸਨੀਖੇਜ ਸੂਚਨਾ ਮਿਲੀ ਹੈ। ਸਾਈਬਰ ਕ੍ਰਾਈਮ ਜ਼ਿਲਾ ਕਪੂਰਥਲਾ ਦੀ ਪੁਲਸ ਵੱਲੋਂ ਦਰਜ ਕੀਤੇ ਗਏ ਪੁਲਸ ਕੇਸ ’ਚ ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਏ ਬਲਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਮਾਤਾ ਸ਼ੀਤਲਾ ਮੰਦਰ ਕਾਲੋਨੀ ਖਲਵਾੜਾ ਗੇਟ ਫਗਵਾੜਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਹੈ ਕਿ ਅਣਪਛਾਤੇ ਸਾਈਬਰ ਠੱਗਾਂ ਨੇ ਉਸ ਦੇ ਮੋਬਾਈਲ ’ਤੇ ਏ. ਪੀ.ਕੇ. ਫਾਈਲ ਡਾਊਨਲੋਡ ਕਰਵਾ ਕੇ ਉਸਦੇ ਬੈਂਕ ਦੀ ਜਾਣਕਾਰੀ ਹਾਸਲ ਕਰ ਕਰੀਬ 10 ਲੱਖ 51 ਹਜ਼ਾਰ 241 ਦੀ ਆਨਲਾਈਨ ਸਾਈਬਰ ਠੱਗੀ ਕੀਤੀ ਹੈ।
ਸਾਈਬਰ ਕ੍ਰਾਈਮ ਦੀ ਪੁਲਸ ਨੇ ਅਣਪਛਾਤੇ ਠੱਗਾਂ ਖਿਲਾਫ ਧੋਖਾਦੇਹੀ ਸਮੇਤ 66 ਡੀ 66 ਸੀ. ਆਈ. ਟੀ. ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖਬਰ ਲਿਖੇ ਜਾਣ ਤੱਕ ਪੁਲਸ ਜਾਂਚ ਦਾ ਦੌਰ ਜਾਰੀ ਹੈ।
