ਲੀਲੀ ਰਿਜ਼ਾਰਟ ''ਚ ਹੋਏ ਝਗੜੇ ਦੇ ਮਾਮਲੇ ''ਚ ਕੇਸ ਦਰਜ, 3 ਗ੍ਰਿਫਤਾਰ

Monday, Mar 25, 2019 - 10:08 AM (IST)

ਲੀਲੀ ਰਿਜ਼ਾਰਟ ''ਚ ਹੋਏ ਝਗੜੇ ਦੇ ਮਾਮਲੇ ''ਚ ਕੇਸ ਦਰਜ, 3 ਗ੍ਰਿਫਤਾਰ

ਜਲੰਧਰ (ਮਹੇਸ਼)—21 ਮਾਰਚ ਨੂੰ ਹੋਲੀ ਦੇ ਦਿਨ ਲੀਲੀ ਰਿਜ਼ਾਰਟ ਜੀ. ਟੀ. ਰੋਡ ਪਰਾਗਪੁਰ 'ਚ 2 ਧਿਰਾਂ 'ਚ ਹੋਏ ਝਗੜੇ ਦੇ ਮਾਮਲੇ 'ਚ ਥਾਣਾ ਕੈਂਟ ਦੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ ਤੇ ਪਰਾਗਪੁਰ ਪੁਲਸ ਚੌਕੀ ਦੇ ਮੁਖੀ ਨਰਿੰਦਰ ਮੋਹਨ ਵਲੋਂ 3 ਹਮਲਾਵਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹੋਲੀ ਦੇ ਦਿਨ ਰਿਜ਼ਾਰਟ 'ਚ ਕਿਸੇ ਗੱਲ 'ਤੇ ਝਗੜਾ ਕਰਨ ਵਾਲੀਆਂ 2 ਧਿਰਾਂ 'ਚ ਜਮ ਕੇ ਕੁਰਸੀਆਂ ਤੇ ਬੋਤਲਾਂ ਚੱਲੀਆਂ ਸਨ। ਏ. ਸੀ. ਪੀ. ਕੈਂਟ ਰਵਿੰਦਰ ਸਿੰਘ ਨੇ ਦੱਸਿਆ ਕਿ ਹੋਰ ਫਰਾਰ ਹਮਲਾਵਰਾਂ ਦੀ ਭਾਲ 'ਚ ਸ਼ੱਕੀ ਸਥਾਨਾਂ 'ਤੇ ਰੇਡ ਕੀਤੀ ਜਾ ਰਹੀ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਰੋਬਿਨ ਸ਼ਰਮਾ ਪੁੱਤਰ ਰਾਜ ਕੁਮਾਰ ਵਾਸੀ ਚਾਹਲ ਨਗਰ ਫਗਵਾੜਾ, ਨਵਨੀਤ ਸਿੰਘ ਪੁੱਤਰ ਬਜਿੰਦਰ ਸਿੰਘ ਵਾਸੀ ਗੋਲਡਨ ਐਵੇਨਿਊ, ਲਖਨ ਸੋਨੀ ਪੁੱਤਰ ਰਾਜਿੰਦਰ ਸਿੰਘ ਵਾਸੀ ਬਾਬਾ ਫਤਿਹ ਸਿੰਘ ਨਗਰ ਫਗਵਾੜਾ ਵਜੋਂ ਹੋਈ ਹੈ। ਪੁਲਸ ਨੇ ਫਰਾਰ ਮੁਲਜ਼ਮਾਂ ਦੀ ਪਛਾਣ ਵੀ ਕਰ ਲਈ ਹੈ।


author

Shyna

Content Editor

Related News