ਪੰਜਾਬ ''ਚ ਅੱਜ ਸ਼ਾਮ ਤੱਕ ਕਿਤੇ-ਕਿਤੇ ਹਲਕੀ ਵਰਖਾ ਸੰਭਵ

Saturday, May 25, 2019 - 01:33 AM (IST)

ਪੰਜਾਬ ''ਚ ਅੱਜ ਸ਼ਾਮ ਤੱਕ ਕਿਤੇ-ਕਿਤੇ ਹਲਕੀ ਵਰਖਾ ਸੰਭਵ

ਚੰਡੀਗੜ੍ਹ, (ਯੂ. ਐੱਨ. ਆਈ.)— ਪੰਜਾਬ, ਹਰਿਆਣਾ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਸ਼ਨੀਵਾਰ ਸ਼ਾਮ ਤੱਕ ਕਿਤੇ-ਕਿਤੇ ਹਲਕੀ ਵਰਖਾ ਹੋ ਸਕਦੀ ਹੈ। ਕੁਝ ਥਾਵਾਂ 'ਤੇ ਹਨੇਰੀ ਵੀ ਚੱਲ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਵੀਰਵਾਰ ਕੁਝ ਥਾਵਾਂ 'ਤੇ ਮੀਂਹ ਪੈਣ ਕਾਰਨ ਤਾਪਮਾਨ ਵਿਚ ਕੁਝ ਕਮੀ ਹੋ ਗਈ। ਚੰਡੀਗੜ੍ਹ ਵਿਚ ਸ਼ੁੱਕਰਵਾਰ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਸੀ। ਅੰਬਾਲਾ ਵਿਚ 36, ਕਰਨਾਲ ਵਿਚ 32, ਨਾਰਨੌਲ ਵਿਚ 37, ਰੋਹਤਕ 32, ਅੰਮ੍ਰਿਤਸਰ ਵਿਚ 33, ਪਟਿਆਲਾ ਵਿਚ 36, ਜਲੰਧਰ ਨੇੜੇ ਆਦਮਪੁਰ ਵਿਚ 33 ਅਤੇ ਜੰਮੂ ਵਿਚ 31 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਹਿਮਾਚਲ ਵਿਚ ਮੀਂਹ ਕਾਰਨ ਕਈ ਥਾਈਂ ਤਾਪਮਾਨ 7 ਡਿਗਰੀ ਸੈਲਸੀਅਸ ਤੱਕ ਘੱਟ ਗਿਆ। ਿਹਮਾਚਲ ਵਿਚ ਐਤਵਾਰ ਸ਼ਾਮ ਤੱਕ ਮੌਸਮ ਦੇ ਖਰਾਬ ਰਹਿਣ ਦੀ ਸੰਭਾਵਨਾ ਹੈ।


author

KamalJeet Singh

Content Editor

Related News