ਲਿਫਟ ਦੀ ਤਾਰ ਟੁੱਟਣ ਕਾਰਨ ਲੜਕੇ ਦੀ ਮੌਤ

09/13/2018 10:11:04 AM

ਕੋਟਕਪੂਰਾ (ਨਰਿੰਦਰ) - ਇਕ ਕਰਿਆਨੇ ਦੀ ਦੁਕਾਨ 'ਚ ਲਿਫਟ ਦੀ ਤਾਰ ਟੁੱਟਣ ਕਾਰਨ 17 ਸਾਲਾ ਲੜਕੇ ਦੀ ਮੌਤ ਹੋ ਗਈ। ਥਾਣਾ ਸਿਟੀ ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ 'ਤੇ ਦੁਕਾਨ ਮਾਲਕਾਂ ਖਿਲਾਫ ਮਾਮਲਾ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ, ਫਰੀਦਕੋਟ ਭੇਜ ਦਿੱਤਾ ਹੈ।

ਜਾਣਕਾਰੀ ਅਨੁਸਾਰ ਦੇਵੀਵਾਲਾ ਰੋਡ 'ਤੇ ਸਥਿਤ ਬਿਜਲੀ ਘਰ ਨੇੜੇ ਕਿਰਾਏ ਦੇ ਮਕਾਨ 'ਚ ਰਹਿੰਦੇ ਰਿਕਸ਼ਾ ਚਾਲਕ ਧਰਮਪਾਲ ਦਾ ਲੜਕਾ ਸੰਦੀਪ ਕੁਮਾਰ ਗੋਰਾ (17) ਕਰਿਆਨੇ ਦੀ ਦੁਕਾਨ 'ਤੇ ਕੰਮ ਕਰ ਰਿਹਾ ਸੀ। ਬੀਤੇ ਦਿਨ ਸਵੇਰੇ 10:00 ਵਜੇ ਦੇ ਕਰੀਬ ਸਾਮਾਨ ਲਿਫਟ 'ਚ ਰੱਖ ਕੇ ਪਹਿਲੀ ਮੰਜ਼ਿਲ 'ਤੇ ਜਾ ਕੇ ਉਤਰ ਗਿਆ ਅਤੇ ਸਾਮਾਨ ਸਮੇਤ ਲਿਫਟ ਜਦੋਂ ਦੂਜੀ ਮੰਜ਼ਿਲ 'ਤੇ ਜਾ ਰਹੀ ਸੀ ਤਾਂ ਅਚਾਨਕ ਉਸ ਦੀ ਤਾਰ ਟੁੱਟ ਗਈ, ਜਿਸ ਕਾਰਨ ਲਿਫਟ ਵਾਪਸ ਆ ਕੇ ਸੰਦੀਪ ਕੁਮਾਰ ਦੇ ਸਿਰ 'ਚ ਲੱਗ ਗਈ ਅਤੇ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਦਮ ਤੋੜ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੇ ਮਨਵਿੰਦਰਬੀਰ ਸਿੰਘ ਡੀ. ਐੱਸ. ਪੀ. ਕੋਟਕਪੂਰਾ ਨੇ ਦੱਸਿਆ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।


Related News