ਲਾਇਸੰਸੀ ਬੰਦੂਕ ਨਾਲ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਸਿਰ ’ਤੇ ਸੀ 7 ਲੱਖ ਦਾ ਕਰਜ਼ਾ

Sunday, Jul 04, 2021 - 05:24 PM (IST)

ਲਾਇਸੰਸੀ ਬੰਦੂਕ ਨਾਲ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਸਿਰ ’ਤੇ ਸੀ 7 ਲੱਖ ਦਾ ਕਰਜ਼ਾ

ਭੀਖੀ (ਤਾਇਲ): ਨੇੜਲੇ ਪਿੰਡ ਹਮੀਰਗੜ੍ਹ ਢੈਪਈ ਵਿਖੇ ਇਕ ਵਿਅਕਤੀ ਵਲੋਂ ਆਪਣੀ ਲਾਇਸੰਸੀ ਬੰਦੂਕ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਗਿੰਘ ਪੁੱਤਰ ਹਰਮਿੰਦਰ ਸਿੰਘ (52) ਵਾਸੀ ਹਮੀਰਗੜ੍ਹ ਢੈਪਈ ਜੋ ਕਿ ਪਿਛਲੇ ਸਮੇਂ ਤੋਂ ਮਾਨਸਿਕ ਪਰੇਸ਼ਾਨੀ ਵਿਚ ਚੱਲ ਰਿਹਾ ਸੀ, ਜਿਸ ਦੇ ਸਿਰ ਤੇ ਬੈਂਕ ਅਤੇ ਸੁਸਾਇਟੀ ਦੇ ਕਰਜ਼ੇ ਸਮੇਤ ਕਰੀਬ 7 ਲੱਖ ਰੁਪਏ ਦਾ ਕਰਜ਼ਾ ਸੀ। ਉਸ ਨੇ ਆਪਣੇ ਘਰ ਦੇ ਕਮਰੇ ਵਿਚ ਆਪਣੀ ਲਾਇਸੰਸੀ ਬੰਦੂਕ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ: ਅਫ਼ਸਰ ਤੋਂ ਤੰਗ ਆ ਕੇ ਸਹਿਕਾਰਤਾ ਵਿਭਾਗ ਦੇ ਕਰਮਚਾਰੀ ਨੇ ਕੀਤੀ ਖੁਦਕੁਸ਼ੀ, ਮਿਲਿਆ ਸੁਸਾਇਡ ਨੋਟ

ਡੀ.ਐੱਸ.ਪੀ. ਗੁਰਮੀਤ ਸਿੰਘ ਬਰਾੜ ਅਤੇ ਜਸਜਯੋਤ ਸਿੰਘ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਸਹਾਇਕ ਥਾਣੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਮੁੰਡੇ ਬਲਕਾਰ ਸਿੰਘ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਲਈ ਮਾਨਸਾ ਭੇਜ ਦਿੱਤੀ ਹੈ।

ਇਹ ਵੀ ਪੜ੍ਹੋ:  ਘਰੋਂ ਲਾਪਤਾ ਹੋਏ 4 ਬੱਚਿਆਂ ਦੇ ਪਿਓ ਦੀ ਕੂੜੇ ਦੇ ਡੰਪ ਕੋਲੋਂ ਮਿਲੀ ਲਾਸ਼, ਪਰਿਵਾਰ ਦੇ ਉੱਡੇ ਹੋਸ਼


author

Shyna

Content Editor

Related News