LIC ਨੇ BP ਦਾ ਬਹਾਨਾ ਬਣਾ ਕੇ ਨਹੀਂ ਦਿੱਤਾ ਕਲੇਮ, ਕੰਜ਼ਿਊਮਰ ਕੋਰਟ ਨੇ ਠੋਕਿਆ ਜੁਰਮਾਨਾ

06/27/2024 1:27:27 PM

ਸੰਗਰੂਰ: ਕੰਜ਼ਿਊਮਰ ਕੋਰਟ ਨੇ LIC ਪਾਲਿਸੀ ਹੋਲਡਰ ਨੂੰ ਬਿਮਾਰ ਹੋਣ 'ਤੇ ਕਲੇਮ ਨਾ ਦੇਣ 'ਤੇ ਜੁਰਮਾਨਾ ਠੋਕਿਆ ਹੈ। ਕੋਰਟ ਨੇ ਹਸਪਤਾਲ ਦਾ ਕਲੇਮ 7 ਫ਼ੀਸਦੀ ਵਿਆਜ ਸਮੇਤ ਪਾਲਿਸੀ ਹੋਲਡਰ ਨੂੰ ਦੇਣ ਦੇ ਹੁਕਮ ਦਿੱਤੇ ਹਨ। ਸੰਗਰੂਰ ਜ਼ਿਲ੍ਹੇ ਦੇ ਸੁਨਾਮ ਕਸਬੇ ਦੀ ਰਹਿਣ ਵਾਲੀ ਅਨਿਤਾ ਗਰਗ (60) ਨੇ LIC ਤੋਂ ਮੈਡੀਕਲ ਪਾਲਿਸੀ ਲਈ ਹੋਈ ਸੀ, ਪਰ ਬਿਮਾਰ ਹੋਣ 'ਤੇ LIC ਨੇ ਇਹ ਕਹਿ ਕੇ ਕਲੇਮ ਰਿਜੈਕਟ ਕਰ ਦਿੱਤਾ ਕਿ ਪਾਲਿਸੀ ਹੋਲਡਰ ਨੂੰ ਪਹਿਲਾਂ ਤੋਂ ਹੀ ਬੀ.ਪੀ. ਦੀ ਸਮੱਸਿਆ ਸੀ ਤੇ ਪਾਲਿਸੀ ਲੈਣ ਵੇਲੇ ਇਸ ਗੱਲ ਨੂੰ ਲੁਕਾਇਆ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵਾਪਰੀ ਸ਼ਰਮਨਾਕ ਘਟਨਾ! 2 ਨੌਜਵਾਨਾਂ ਨੇ ਰੋਲ਼ੀ 13 ਸਾਲਾ ਬੱਚੀ ਦੀ ਪੱਤ ਤੇ ਫ਼ਿਰ...

ਸ਼ਿਕਾਇਤਕਰਤਾ ਅਨਿਤਾ ਗਰਗ ਨੇ ਦੱਸਿਆ ਕਿ ਉਸ ਨੇ ਮਈ 2016 ਵਿਚ LIC ਤੋਂ ਪਾਲਿਸੀ ਲਈ ਸੀ। ਜਨਵਰੀ 2019 ਵਿਚ ਉਸ ਨੂੰ ਛਾਤੀ ਵਿਚ ਦਰਦ ਹੋਇਆ। ਉਸ ਨੇ ਸੰਗਰੂਰ ਦੇ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ ਵਿਚ ਚੈੱਕ ਕਰਵਾਉਣ ਤੋਂ ਬਾਅਦ ਡੀ.ਐੱਮ.ਸੀ. ਤੋਂ ਵੀ ਚੈੱਕ ਕਰਵਾਇਆ। ਉਸ ਨੇ 21 ਜਨਵਰੀ 2019 ਨੂੰ ਹਸਪਤਾਲ ਵਿਚ ਦਾਖ਼ਲ ਹੋ ਕੇ ਇਲਾਜ ਕਰਵਾਇਆ। ਹਸਪਤਾਲ ਦਾ ਬਿੱਲ 33,746 ਰੁਪਏ ਬਣਿਆ। ਇਸ ਦੇ ਨਾਲ ਹੀ ਉਸ ਨੂੰ ਡੇਅ ਕੇਅਰ ਦੇ 4 ਹਜ਼ਾਰ ਰੁਪਏ ਅਤੇ ਮੇਜਰ ਸਰਜੀਕਲ ਬੈਨੀਫਿਟ ਦੇ ਤਹਿਤ ਉਸ ਨੂੰ 80 ਹਜ਼ਾਰ ਰੁਪਏ ਮਿਲਣੇ ਸਨ। 

ਇਹ ਖ਼ਬਰ ਵੀ ਪੜ੍ਹੋ - ਤੜਕਸਾਰ ਹੋਈ ਬਾਰਿਸ਼ ਨਾਲ ਗਰਮੀ ਤੋਂ ਮਿਲੀ ਰਾਹਤ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ

ਅਨਿਤਾ ਮੁਤਾਬਕ LIC ਨੇ ਉਸ ਦਾ ਕਲੇਮ ਇਹ ਕਹਿ ਕੇ ਰਿਜੈਕਟ ਕਰ ਦਿੱਤਾ ਕਿ ਉਸ ਨੂੰ 9 ਸਾਲਾਂ ਤੋਂ ਹਾਈ ਬੀ.ਪੀ. ਅਤੇ 3 ਸਾਲ ਤੋਂ ਸ਼ੂਗਰ ਸੀ, ਪਰ ਪਾਲਿਸੀ ਲੈਂਦੇ ਹੋਏ ਇਸ ਗੱਲ ਨੂੰ ਲੁਕਾਇਆ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਪਾਲਿਸੀ ਲੈਂਦੇ ਹੋਏ ਨਾ ਤਾਂ ਉਸ ਨੂੰ ਬੀ.ਪੀ. ਸੀ ਤੇ ਨਾ ਹੀ ਸ਼ੂਗਰ। ਮਾਰਚ 2021 ਵਿਚ ਉਸ ਨੇ ਕੋਰਟ ਵਿਚ ਕੇਸ ਕਰ ਦਿੱਤਾ। ਹੁਣ ਇਸ 'ਤੇ ਫ਼ੈਸਲਾ ਸੁਣਾਉਂਦਿਆਂ ਕੋਰਟ ਨੇ LIC ਨੂੰ ਪਾਲਿਸੀ ਹੋਲਡਰ ਨੂੰ 37,746 ਰੁਪਏ ਮਾਰਚ 2021 ਤੋਂ ਹੁਣ ਤਕ 7 ਫ਼ੀਸਦੀ ਵਿਆਜ਼ ਦੇ ਨਾਲ ਵਾਪਸ ਦੇਣ ਨੂੰ ਕਿਹਾ ਹੈ। ਇਸ ਦੇ ਨਾਲ ਹੀ ਮਾਨਸਿਕ ਪਰੇਸ਼ਾਨੀ ਅਤੇ ਕੇਸ ਖ਼ਰਚੇ ਦੇ ਰੂਪ ਵਿਚ 6 ਹਜ਼ਾਰ ਰੁਪਏ ਦੇਣ ਦੇ ਵੀ ਹੁਕਮ ਦਿੱਤੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News