ਨਾਬਾਲਗਾ ਨੂੰ ਵਿਆਹ ਦਾ ਝਾਂਸਾ ਦੇ  ਕੇ ਨਾਜਾਇਜ਼ ਸਬੰਧ ਬਣਾਉਣ ਵਾਲੇ ’ਤੇ ਪਰਚਾ

Monday, Jul 23, 2018 - 02:51 AM (IST)

ਨਾਬਾਲਗਾ ਨੂੰ ਵਿਆਹ ਦਾ ਝਾਂਸਾ ਦੇ  ਕੇ ਨਾਜਾਇਜ਼ ਸਬੰਧ ਬਣਾਉਣ ਵਾਲੇ ’ਤੇ ਪਰਚਾ

ਜਲਾਲਾਬਾਦ, (ਬੰਟੀ)– ਪਿੰਡ ਚੱਕ ਅਰਨੀਵਾਲਾ ਉਰਫ ਕੱਟੀਆਂਵਾਲਾ ਦੇ ਇਕ ਨੌਜਵਾਨ ਵੱਲੋਂ ਨਾਬਾਲਗਾ  ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ  ਨਾਜਾਇਜ਼  ਸਬੰਧ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। 
      ਇਸ ਸਬੰਧੀ ਚੌਕੀ ਵੈਰੋ ਕੇ ਦੇ ਏ. ਐੱਸ. ਆਈ. ਮੁਖਤਿਆਰ ਸਿੰਘ ਨੇ ਦੱਸਿਆ ਕਿ ਲਡ਼ਕੀ ਦੇ ਪਿਤਾ ਵੱਲੋਂ ਦਿੱਤੇ ਬਿਆਨਾਂ  ਅਨੁਸਾਰ 10-11 ਜੁਲਾਈ ਦੀ ਦਰਮਿਆਨੀ ਰਾਤ ਨੂੰ ਬਲਜੀਤ ਸਿੰਘ ਬੱਬਲੂ ਪੁੱਤਰ ਸਵਰਨ ਸਿੰਘ ਵਾਸੀ ਚੱਕ ਅਰਨੀਵਾਲਾ ਉਰਫ ਕੱਟੀਆਂਵਾਲਾ ਉਸ ਦੀ ਨਾਬਾਲਗ ਲਡ਼ਕੀ ਨੂੰ ਵਰਗਲਾ ਕੇ ਲੈ ਗਿਆ ਸੀ ਕਿ ਉਹ ਉਸ ਨਾਲ ਵਿਆਹ ਕਰਵਾਏਗਾ, ਜਿਸ ਦੌਰਾਨ ਉਸ ਨੇ ਲਡ਼ਕੀ ਨਾਲ ਨਾਜਾਇਜ਼ ਸਬੰਧ ਵੀ ਬਣਾਏ। ਜਾਂਚ ਅਧਿਕਾਰੀ ਨੇ ਦੱਸਿਆ ਕਿ ਲਡ਼ਕੀ ਦੇ ਪਿਤਾ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਨੌਜਵਾਨ ਲੜਕੇ ਤੇ ਲਡ਼ਕੀ ਨੂੰ ਮੁਖਬਰ ਦੀ ਸੂਚਨਾ ’ਤੇ ਪੁਲਸ ਪਾਰਟੀ ਵੱਲੋਂ ਡੀ. ਏ. ਵੀ. ਕਾਲਜ ਹਾਲਟ ਤੋਂ ਕਾਬੂ ਕਰ ਲਿਆ ਗਿਆ, ਜਿਥੋਂ ਉਹ ਚੰਡੀਗਡ਼੍ਹ ਜਾਣ ਦੀ ਫਰਾਕ ’ਚ ਸਨ ਤੇ  ਨੌਜਵਾਨ ’ਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ।
 


Related News