ਨੂੰਹ ਮਾਰ ਕੇ ਨੱਪੀ ਤੂੜੀ ਵਾਲੇ ਕੋਠੇ ’ਚ, ਵਟਸਐਪ ’ਤੇ ਪਾਇਆ ਲਾਪਤਾ ਦਾ ਸਟੇਟਸ (ਤਸਵੀਰਾਂ)

Thursday, Feb 14, 2019 - 12:40 PM (IST)

ਨੂੰਹ ਮਾਰ ਕੇ ਨੱਪੀ ਤੂੜੀ ਵਾਲੇ ਕੋਠੇ ’ਚ, ਵਟਸਐਪ ’ਤੇ ਪਾਇਆ ਲਾਪਤਾ ਦਾ ਸਟੇਟਸ (ਤਸਵੀਰਾਂ)

ਲਹਿਰਾਗਾਗਾ (ਗਰਗ) - ਪਿੰਡ ਨੰਗਲਾ ਵਿਖੇ ਆਪਣੀ ਨੂੰਹ ਨੂੰ ਮਾਰ ਕੇ ਘਰ 'ਚ ਦੱਬਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਸ ਦੀ ਗੁੰਮਸ਼ੁਦਗੀ ਦਾ ਸਟੇਟਸ ਪਾਉਣ ਵਾਲਾ ਸਹੁਰਾ ਪਰਿਵਾਰ ਆਖਰਕਾਰ ਕਾਨੂੰਨ ਦੇ ਸ਼ਿਕੰਜੇ 'ਚ ਆ ਹੀ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਪਿੰਡ ਨੰਗਲਾ ਦੀ ਨੂੰਹ ਅਤੇ ਪਿੰਡ ਭੁਟਾਲ ਦੀ ਲੜਕੀ ਦੇ ਲਾਪਤਾ ਹੋਣ ਦਾ ਪਾਇਆ ਗਿਆ ਸਟੇਟਸ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਇਸ ਮਾਮਲੇ ਦੇ ਸਬੰਧ 'ਚ ਪੁਲਸ ਨੂੰ ਉਸ ਸਮੇਂ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਪੁਲਸ ਨੇ ਆਪਣੀ ਨੂੰਹ ਦੇ ਗੁੰਮ ਹੋਣ ਦਾ ਨਾਟਕ ਰਚਣ ਵਾਲੇ ਸਹੁਰਾ ਪਰਿਵਾਰ ਦੇ ਘਰੋਂ ਤੁੜੀ ਵਾਲੀ ਜ਼ਮੀਨ 'ਚੋ ਦੱਬੀ ਹੋਈ ਲਾਸ਼ ਨੂੰ ਬਰਾਮਦ ਕਰ ਲਿਆ।

PunjabKesari

ਮੌਕੇ 'ਤੇ ਪਹੁੰਚੀ ਪੁਲਸ ਨੇ ਡਿਊਟੀ ਮਜਿਸਟ੍ਰੇਟ ਤਹਿਸੀਲਦਾਰ ਸੁਰਿੰਦਰ ਸਿੰਘ ਦੀ ਹਾਜ਼ਰੀ 'ਚ ਤੂੜੀ ਵਾਲੇ ਕੋਠੇ 'ਚ ਦੱਬੀ ਲਾਸ਼ ਨੂੰ ਬਾਹਰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕਾ ਦੇ ਭਰਾ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਸੁਖਜੀਤ ਕੌਰ ਨੂੰ ਉਸ ਦਾ ਸਹੁਰਾ ਪਰਿਵਾਰ ਹਮੇਸ਼ਾ ਤੰਗ-ਪ੍ਰੇਸ਼ਾਨ ਕਰਦਾ ਸੀ। 10 ਫਰਵਰੀ ਨੂੰ ਉਸ ਦੇ ਸਹੁਰੇ ਪਰਿਵਾਰ ਨੇ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਕਿ ਸੁਖਜੀਤ ਕੌਰ ਗੁੰਮ ਹੋ ਗਈ ਹੈ, ਜਿਸ ਕਾਰਨ ਉਨ੍ਹਾਂ ਨੇ ਪਰਿਵਾਰ ਸਮੇਤ ਉਸ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ। ਮੇਰੇ ਪਿਤਾ ਦਰਸ਼ਨ ਸਿੰਘ ਵਲੋਂ ਜਦੋਂ ਪਿੰਡ ਨੰਗਲਾ ਵਿਖੇ ਜਾ ਕੇ ਪੜਤਾਲ ਕੀਤੀ ਤਾਂ ਉਸ ਦੇ ਸਹੁਰੇ ਪਰਿਵਾਰ ਨੇ ਉਨ੍ਹਾਂ ਨੂੰ ਕੋਈ ਤਸੱਲੀ ਬਖ਼ਸ਼ ਜਵਾਬ ਨਹੀਂ ਦਿੱਤਾ। 

PunjabKesari

ਕਈ ਦਿਨ ਭਾਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਉਸ ਦੇ ਸਹੁਰੇ ਪਰਿਵਾਰ ਨੇ ਉਸ ਦਾ ਕਤਲ ਕਰਕੇ ਲਾਸ਼ ਨੂੰ ਖੁਰਦ-ਬੁਰਦ ਕੀਤਾ ਹੈ। ਪੁਲਸ ਨੇ ਉਸ ਦੇ ਸਹੁਰੇ ਪਰਿਵਾਰ ਦੇ ਘਰ ਦੀ ਤਲਾਸ਼ੀ ਲੈਂਦੇ ਸਮੇਂ ਤੂੜੀ ਵਾਲੇ ਕੋਠੇ 'ਚੋਂ ਉਸ ਦੀ ਲਾਸ਼ ਬਰਾਮਦ ਕਰ ਲਈ ਅਤੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ 'ਤੇ ਪਤੀ ਲਵਪ੍ਰੀਤ, ਦੇਵਰ ਸੁਮਨਪ੍ਰੀਤ, ਸੱਸ ਸਤਵੀਰ ਕੌਰ ਅਤੇ ਸਹੁਰਾ ਕਰਮਜੀਤ ਦੇ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਦੇ ਇੰਚਾਰਜ ਡਾ. ਜਗਬੀਰ ਸਿੰਘ ਨੇ ਕਿਹਾ ਕਿ ਉਕਤ ਦੋਸ਼ੀਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।


author

rajwinder kaur

Content Editor

Related News