ਅਧਿਆਪਕਾਂ ਦੀ ਦਾੜ੍ਹ ਥੱਲੇ ਸਿੱਖਿਆ ਅਧਿਕਾਰੀ, ਭੇਜੇ ਕਾਨੂੰਨੀ ਨੋਟਿਸ

Monday, Nov 12, 2018 - 03:33 PM (IST)

ਅਧਿਆਪਕਾਂ ਦੀ ਦਾੜ੍ਹ ਥੱਲੇ ਸਿੱਖਿਆ ਅਧਿਕਾਰੀ, ਭੇਜੇ ਕਾਨੂੰਨੀ ਨੋਟਿਸ

ਚੰਡੀਗੜ੍ਹ (ਰਿਸ਼ੂਰਾਜ) : ਤਨਖਾਹਾਂ 'ਚ ਕਟੌਤੀ ਖਿਲਾਫ ਕੀਤੇ ਜਾ ਰਹੇ ਸੰਘਰਸ਼ ਨੂੰ ਦਬਾਉਣ ਵਾਲੇ ਸਿੱਖਿਆ ਅਧਿਕਾਰੀ ਹੁਣ ਅਧਿਆਪਕਾਂ ਦੀ ਦਾੜ੍ਹ ਥੱਲੇ ਆ ਗਏ ਹਨ। ਸੰਘਰਸ਼ਸ਼ੀਲ ਅਧਿਆਪਕਾਂ ਨੇ ਇਨ੍ਹਾਂ ਅਧਿਕਾਰੀਆਂ ਨੂੰ ਕਾਨੂੰਨੀ ਨੋਟਿਸ ਭੇਜੇ ਹਨ ਅਤੇ ਇਨ੍ਹਾਂ ਖਿਲਾਫ ਸੰਘਰਸ਼ ਹੋਰ ਤੇਜ਼ ਕਰਨ ਦੇ ਸੰਕੇਤ ਵੀ ਦਿੱਤੇ ਹਨ। ਦੱਸ ਦੇਈਏ ਕਿ ਅਧਿਆਪਕਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਅਮਰੀਕ ਸਿੰਘ ਰਾਹੀਂ ਸਮੂਹਕ ਰੂਪ 'ਚ ਉਕਤ ਅਧਿਕਾਰੀਆਂ ਨੂੰ ਕਾਨੂੰਨੀ ਨੋਟਿਸ ਭੇਜੇ ਹਨ।


author

Babita

Content Editor

Related News