ਪੂਰਾ ਦਿਨ ਪੰਜਾਬ, ਹਰਿਆਣਾ ਤੇ ਦਿੱਲੀ ਦਰਮਿਆਨ ਚੱਲੀ ਕਾਨੂੰਨੀ ਸ਼ਹਿ-ਮਾਤ ਦੀ ਖੇਡ

Saturday, May 07, 2022 - 12:42 PM (IST)

ਪੂਰਾ ਦਿਨ ਪੰਜਾਬ, ਹਰਿਆਣਾ ਤੇ ਦਿੱਲੀ ਦਰਮਿਆਨ ਚੱਲੀ ਕਾਨੂੰਨੀ ਸ਼ਹਿ-ਮਾਤ ਦੀ ਖੇਡ

ਚੰਡੀਗੜ੍ਹ (ਬਿਊਰੋ) : ਪੰਜਾਬ ਪੁਲਸ ਵੱਲੋਂ ਦਿੱਲੀ ਭਾਜਪਾ ਦੇ ਬੁਲਾਰੇ ਤਜਿੰਦਰ ਬੱਗਾ ਨੂੰ ਸ਼ੁੱਕਰਵਾਰ ਸਵੇਰੇ ਤੜਕੇ 5 ਵਜੇ ਘਰ ’ਚੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਦਿੱਲੀ ਪੁਲਸ ਤੇ ਪੰਜਾਬ ਪੁਲਸ ਦਰਮਿਆਨ ਪੂਰਾ ਦਿਨ ਸ਼ਹਿ ਤੇ ਮਾਤ ਦੇ ਨਾਲ-ਨਾਲ ਕਾਨੂੰਨੀ ਦਾਅ-ਪੇਚ ਦੀ ਖੇਡ ਚੱਲਦੀ ਰਹੀ ਅਤੇ ਅਖੀਰ ’ਚ ਸ਼ਾਮ ਨੂੰ ਪੰਜਾਬ ਪੁਲਸ ਇਸ ਮਾਮਲੇ ’ਚ ਬੈਕਫੁੱਟ ’ਤੇ ਜਾਂਦੀ ਨਜ਼ਰ ਆਈ ਕਿਉਂਕਿ ਸਾਰੀ ਕਾਨੂੰਨੀ ਮੁਸ਼ੱਕਤ ਦੇ ਬਾਵਜੂਦ 50 ਪੁਲਸ ਮੁਲਾਜ਼ਮਾਂ ਦੀ ਟੀਮ ਵੀ ਤਜਿੰਦਰ ਬੱਗਾ ਨੂੰ ਗ੍ਰਿਫਤਾਰ ਕਰ ਕੇ ਪੰਜਾਬ ਨਹੀਂ ਲਿਆ ਸਕੀ। ਅਸਲ ’ਚ ਇਸ ਪੂਰੇ ਮਾਮਲੇ ’ਚ ਦਿੱਲੀ ਤੇ ਹਰਿਆਣਾ ਦੀ ਪੁਲਸ ਸ਼ਾਮਲ ਹੋ ਗਈ, ਜਿਸ ਨਾਲ ਮਾਮਲਾ ਪੇਚੀਦਾ ਹੁੰਦਾ ਗਿਆ।

ਪੂਰਾ ਦਿਨ ਕੀ-ਕੀ ਹੋਇਆ?
ਸਵੇਰੇ 5 ਵਜੇ – ਪੰਜਾਬ ਪੁਲਸ ਦੀ ਟੀਮ ਨੇ ਤਜਿੰਦਰ ਬੱਗਾ ਨੂੰ ਉਨ੍ਹਾਂ ਦੇ ਘਰ ’ਚੋਂ ਗ੍ਰਿਫਤਾਰ ਕੀਤਾ।

ਸਵੇਰੇ 8 ਵਜੇ – ਤਜਿੰਦਰ ਬੱਗਾ ਦੇ ਪਿਤਾ ਪ੍ਰੀਤਪਾਲ ਬੱਗਾ ਨੇ ਜਨਕਪੁਰੀ ਥਾਣੇ ਵਿਚ ਪੰਜਾਬ ਪੁਲਸ ਖਿਲਾਫ਼ ਐੱਫ. ਆਈ. ਆਰ. ਦਰਜ ਕਰਵਾਈ।

ਸਵੇਰੇ 9 ਵਜੇ - ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਮਾਮਲੇ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮਦਦ ਮੰਗੀ। 

ਸਵੇਰੇ 10 ਵਜੇ – ਤਜਿੰਦਰ ਬੱਗਾ ਦੇ ਪਿਤਾ ਪ੍ਰੀਤਪਾਲ ਬੱਗਾ ਨੇ ਜਨਕਪੁਰੀ ਪੁਲਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ।

ਸਵੇਰੇ 10.30 ਵਜੇ – ਦਿੱਲੀ ਪੁਲਸ ਨੇ ਪੰਜਾਬ ਪੁਲਸ ਖ਼ਿਲਾਫ਼ ਮਾਮਲਾ ਦਰਜ ਕੀਤਾ।

ਸਵੇਰੇ 11 ਵਜੇ - ਪੁਲਸ ਨੇ ਦੁਆਰਕਾ ਕੋਰਟ ਤੋਂ ਤਜਿੰਦਰ ਬੱਗਾ ਦੇ ਸਰਚ ਵਾਰੰਟ ਹਾਸਲ ਕੀਤੇ।

ਸਵੇਰੇ 11.30 ਵਜੇ  – ਪੁਲਸ ਨੇ ਹਰਿਆਣਾ ਪੁਲਸ ਨੂੰ ਦੁਆਰਕਾ ਕੋਰਟ ਦੇ ਹੁਕਮ ਤੋਂ ਜਾਣੂ ਕਰਵਾਇਆ।

ਸਵੇਰੇ 11.45 ਵਜੇ - ਹਰਿਆਣਾ ’ਚ ਪਿਪਲੀ ਨੇੜੇ ਪੰਜਾਬ ਪੁਲਸ ਦਾ ਕਾਫਲਾ 3 ਘੰਟੇ ਰੋਕਿਆ ਗਿਆ ਅਤੇ ਪੁਲਸ ਨੇ ਇਸ ਮਾਮਲੇ ਦੀ ਡੂੰਘੀ ਜਾਂਚ ਸ਼ੁਰੂ ਕੀਤੀ।

ਦੁਪਹਿਰ 3 ਵਜੇ – ਪੰਜਾਬ ਸਰਕਾਰ ਨੇ ਇਸ ਮਾਮਲੇ ’ਚ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ।

ਸ਼ਾਮ 4 ਵਜੇ - ਦਿੱਲੀ ਪੁਲਸ ਦੇ ਵਕੀਲ ਸੱਤਿਆਪਾਲ ਜੈਨ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਦਿੱਲੀ ਪੁਲਸ ਦਾ ਪੱਖ ਰੱਖਿਆ।

ਇਸ ਵਿਚਕਾਰ ਅਦਾਲਤ ਨੇ ਤਜਿੰਦਰ ਬੱਗਾ ਨੂੰ ਹਰਿਆਣਾ ਵਿਚ ਹੀ ਰੱਖਣ ਦੀ ਪੰਜਾਬ ਦੇ ਐਡਵੋਕੇਟ ਜਨਰਲ ਦੀ ਮੰਗ ਨੂੰ ਠੁਕਰਾਇਆ।

ਇਸ ਮਾਮਲੇ ’ਚ ਹਰਿਆਣਾ ਪੁਲਸ ਨੂੰ ਨੋਟਿਸ ਜਾਰੀ ਕਰ ਕੇ ਉਸ ਦਾ ਪੱਖ ਮੰਗਿਆ ਗਿਆ। ਮਾਮਲੇ ਦੀ ਸੁਣਵਾਈ ਸ਼ਨੀਵਾਰ 7 ਮਈ ਨੂੰ ਹੋਵੇਗੀ ।

ਇਹ ਵੀ ਪੜ੍ਹੋ :  ਨਵੀਂ ਆਬਕਾਰੀ ਨੀਤੀ ’ਤੇ ਮੰਤਰੀ ਮੰਡਲ ਦੀ ਬੈਠਕ ’ਚ ਲੱਗੀ ਮੋਹਰ, ਹਰਿਆਣਾ ’ਚ ਸਸਤੀ ਹੋਈ ਸ਼ਰਾਬ

ਪੂਰੀ ਕਹਾਣੀ
15 ਮਾਰਚ- ਤਜਿੰਦਰ ਬੱਗਾ ਦਾ ਟਵੀਟ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਫ਼ਿਲਮ ‘ਕਸ਼ਮੀਰ ਫਾਈਲਸ’ ਨੂੰ ਲੈ ਕੇ ਦਿੱਲੀ ਵਿਧਾਨ ਸਭਾ ’ਚ ਕੀਤੀ ਗਈ ਟਿੱਪਣੀ ਤੋਂ ਬਾਅਦ ਇਹ ਵਿਵਾਦ ਸ਼ੁਰੂ ਹੋਇਆ ਸੀ, ਤਜਿੰਦਰ ਬੱਗਾ ਨੇ ਟਵੀਟ ਕਰਕੇ ਅਰਵਿੰਦ ਕੇਜਰੀਵਾਲ ਖ਼ਿਲਾਫ਼ ਬਿਆਨਬਾਜ਼ੀ ਕੀਤੀਸੀ।

1 ਅਪ੍ਰੈਲ–ਤਜਿੰਦਰ ਬੱਗਾ ਖ਼ਿਲਾਫ਼ ‘ਕਸ਼ਮੀਰ ਫਾਈਲਸ’ ਫਿਲਮ ’ਤੇ ਕੀਤੇ ਗਏ ਟਵੀਟ ਉੱਤੇ ਆਮ ਆਦਮੀ ਪਾਰਟੀ ਦੇ ਵਰਕਰ ਸੰਨੀ ਆਹਲੂਵਾਲੀਆ ਦੀ ਸ਼ਿਕਾਇਤ ’ਤੇ ਮੋਹਾਲੀ ਦੇ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ’ਚ ਆਈ. ਪੀ. ਸੀ. ਦੀ ਧਾਰਾ-153ਏ, 505 ਅਤੇ 506 ਅਧੀਨ ਮਾਮਲਾ ਦਰਜ।

2 ਅਪ੍ਰੈਲ–ਤਜਿੰਦਰ ਬੱਗਾ ਦਾ ਟਵੀਟ–ਮੇਰੇ ਖਿਲਾਫ ਇਕ ਨਹੀਂ, 100 ਐੱਫ. ਆਈ. ਆਰ. ਕਰੋ ਪਰ ਜੇ ਕੇਜਰੀਵਾਲ ਕਸ਼ਮੀਰੀ ਪੰਡਿਤਾਂ ਦੇ ਕਤਲੇਆਮ ’ਤੇ ਠਹਾਕੇ ਲਾ ਕੇ ਹੱਸਿਆ ਤਾਂ ਮੈਂ ਵਿਰੋਧ ਕਰਾਂਗਾ ਭਾਵੇਂ ਉਸ ਦੇ ਲਈ ਮੈਨੂੰ ਜੋ ਵੀ ਅੰਜਾਮ ਭੁਗਤਣਾ ਪਵੇ, ਮੈਂ ਤਿਆਰ ਹਾਂ।

ਐੱਫ. ਆਈ. ਆਰ. ਤੋਂ ਬਾਅਦ ਪੁਲਸ ਨੇ 9,11,15,22 ਤੇ 28 ਅਪ੍ਰੈਲ ਨੂੰ ਤਜਿੰਦਰ ਬੱਗਾ ਨੂੰ ਨੋਟਿਸ ਭੇਜ ਕੇ ਜਾਂਚ ਵਿਚ ਸ਼ਾਮਲ ਹੋਣ ਲਈ ਤਲਬ ਕੀਤਾ।

5 ਮਈ–ਤਜਿੰਦਰ ਬੱਗਾ ਨੇ ਆਪਣੇ ਖਿਲਾਫ ਦਰਜ ਐੱਫ. ਆਈ. ਆਰ. ਰੱਦ ਕਰਨ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਪਰ ਇਸ ਦਿਨ ਸੁਣਵਾਈ ਨਹੀਂ ਹੋਈ।

ਇਹ ਵੀ ਪੜ੍ਹੋ : ਪਾਵਰਕਾਮ ਦਾ ਡਿਫ਼ਾਲਟਰਾਂ ’ਤੇ ਸ਼ਿਕੰਜਾ: ਐਕਸੀਅਨਾਂ ਨੇ ਕੱਟੇ 97 ਕੁਨੈਕਸ਼ਨ, 1.5 ਕਰੋੜ ਵਸੂਲੇ    

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News