ਐੱਲ. ਈ. ਡੀ. ਲਾਈਟਾਂ ਨਾਲ ਜਗਮਗਾਉਣਗੀਆਂ ਸੜਕਾਂ, ਸੈਕਟਰ-7 ਤੋਂ ਹੋਈ ਸ਼ੁਰੂਆਤ

Sunday, Jul 30, 2017 - 08:07 AM (IST)

ਐੱਲ. ਈ. ਡੀ. ਲਾਈਟਾਂ ਨਾਲ ਜਗਮਗਾਉਣਗੀਆਂ ਸੜਕਾਂ, ਸੈਕਟਰ-7 ਤੋਂ ਹੋਈ ਸ਼ੁਰੂਆਤ

ਚੰਡੀਗੜ੍ਹ  (ਰਾਏ) - ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਸ਼ਨੀਵਾਰ ਨੂੰ ਸੁਖਨਾ ਲੇਕ ਨੂੰ ਜਾਣ ਵਾਲੀ ਸੈਕਟਰ-7 ਤੇ ਸੈਕਟਰ-26 ਦੀ ਸੜਕ 'ਤੇ ਐੱਲ. ਈ. ਡੀ. ਲਾਈਟ ਪ੍ਰਾਜੈਕਟ ਨੂੰ ਲਾਂਚ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰਸ਼ਾਸਕ ਦੇ ਸਲਾਹਕਾਰ ਪਰਿਮਲ ਰਾਏ, ਮੇਅਰ ਆਸ਼ਾ ਜਾਇਸਵਾਲ, ਨਗਰ ਨਿਗਮ ਕਮਿਸ਼ਨਰ ਬੀ. ਪੁਰੂਸ਼ਾਰਥ, ਐੱਨ. ਪੀ. ਚੀਫ ਇੰਜੀਨੀਅਰ, ਐੱਨ. ਪੀ. ਸ਼ਰਮਾ ਤੇ ਨਗਰ ਨਿਗਮ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।ਪੁਰਸ਼ਾਰਥ ਨੇ ਯੋਜਨਾ ਬਾਰੇ ਦੱਸਦਿਆਂ ਕਿਹਾ ਕਿ ਪੁਰਾਣੀਆਂ ਲਾਈਟਾਂ ਦੀ ਥਾਂ ਇਨ੍ਹਾਂ ਐੱਲ. ਈ. ਡੀ. ਲਾਈਟਾਂ ਨੂੰ ਲਾਉਣਾ ਇਕ ਕ੍ਰਾਂਤੀਕਾਰੀ ਕਦਮ ਹੋਵੇਗਾ। ਇਸ ਨਾਲ ਬਿਜਲੀ ਦੀ ਬੱਚਤ ਵੀ ਹੋਵੇਗੀ। ਲਾਈਟਾਂ ਨੂੰ ਬਦਲਣ ਦਾ ਕੰਮ 18 ਅਕਤੂਬਰ ਤੱਕ ਪੂਰਾ ਕਰ ਲਿਆ ਜਾਏਗਾ। ਇਸ ਤੋਂ ਇਲਾਵਾ ਸ਼ਹਿਰ 'ਚ ਸਾਰੇ ਡਾਰਕ ਸਪਾਟ ਨੂੰ ਇਸ ਸਾਲ ਦੇ ਆਖਿਰ ਤੱਕ ਖਤਮ ਕਰ ਦਿੱਤਾ ਜਾਏਗਾ। ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਪ੍ਰਸ਼ਾਸਨ ਵੀ ਨਗਰ ਨਿਗਮ ਨੂੰ ਸਹਿਯੋਗ ਦੇ ਰਿਹਾ ਹੈ। ਉਥੇ ਹੀ ਸ਼ਨੀਵਾਰ ਨੂੰ ਇਸ ਪ੍ਰਾਜੈਕਟ ਲਾਂਚ ਕਰਨ ਦੇ ਨਾਲ ਸ਼ਹਿਰ 'ਚ 500 ਐੱਲ. ਈ. ਡੀ. ਲਾਈਟਾਂ ਕੰਮ ਕਰਨਾ ਸ਼ੁਰੂ ਕਰ ਦੇਣਗੀਆਂ।


Related News