ਫਿਰੋਜ਼ਪੁਰ ਦੇ ਸੁਖਵਿੰਦਰ ਦੀ ਲੈਬਨਾਨ 'ਚ ਮੌਤ, ਲਾਸ਼ ਭੇਜਣ ਬਦਲੇ ਮੰਗੇ 5 ਹਜ਼ਾਰ ਡਾਲਰ

Sunday, Dec 06, 2020 - 08:22 PM (IST)

ਫਿਰੋਜ਼ਪੁਰ ਦੇ ਸੁਖਵਿੰਦਰ ਦੀ ਲੈਬਨਾਨ 'ਚ ਮੌਤ, ਲਾਸ਼ ਭੇਜਣ ਬਦਲੇ ਮੰਗੇ 5 ਹਜ਼ਾਰ ਡਾਲਰ

ਫਿਰੋਜਪੁਰ (ਕੁਮਾਰ) : ਵਿਦੇਸ਼ 'ਚ ਰੋਜ਼ੀ-ਰੋਟੀ ਕਮਾਉਣ ਗਏ ਸ਼ਾਂਤੀ ਨਗਰ ਫਿਰੋਜ਼ਪੁਰ ਦੇ ਇਕ ਕਰੀਬ 43 ਸਾਲਾ ਵਿਅਕਤੀ ਸੁਖਵਿੰਦਰ ਸਿੰਘ ਪੁੱਤਰ ਚਰਨ ਸਿੰਘ ਦੀ ਲੈਬਨਾਨ 'ਚ ਮੌਤ ਹੋ ਗਈ ਹੈ। ਸੁਖਵਿੰਦਰ ਸਿੰਘ ਦੇ ਨਜ਼ਦੀਕੀ ਦੋਸਤ ਨੇ ਦੱਸਿਆ ਕਿ ਸੁਖਵਿੰਦਰ ਦੀ 24 ਨਵੰਬਰ 2020 ਨੂੰ ਲੇਬਨਾਨ ਦੇ ਹਸਪਤਾਲ ਵਿਚ ਮੌਤ ਹੋਈ ਸੀ ਅਤੇ ਉਸਦੇ ਨਾਲ ਕੰਮ ਕਰਦੇ ਲੋਕਾਂ ਨੇ 1 ਦਸੰਬਰ ਨੂੰ ਉਨ੍ਹਾਂ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੁਖਵਿੰਦਰ ਸਿੰਘ ਦੀ ਲਾਸ਼ ਭਾਰਤ ਲਿਆਉਣ ਲਈ ਉਨ੍ਹਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਕ ਵਿਅਕਤੀ ਖੁਦ ਨੂੰ ਕੰਪਨੀ ਦਾ ਵੱਡਾ ਅਧਿਕਾਰੀ ਦੱਸ ਕੇ ਉਨ੍ਹਾਂ ਤੋਂ ਕਰੀਬ 5 ਹਜ਼ਾਰ ਡਾਲਰਾਂ ਦੀ ਮੰਗ ਕਰ ਰਿਹਾ ਹੈ ਤੇ ਉਸਦਾ ਕਹਿਣਾ ਹੈ ਕਿ ਜਦ ਤੱਕ ਉਸਨੂੰ ਡਾਲਰ ਨਹੀ ਮਿਲਦੇ, ਉਦੋਂ ਤੱਕ ਉਹ ਲਾਸ਼ ਭਾਰਤ ਨਹੀਂ ਲਿਜਾਣ ਦੇਵੇਗਾ।

ਇਹ ਵੀ ਪੜ੍ਹੋ : NRI ਪਤੀ ਨੂੰ ਤਬਾਹ ਕਰਨ ਲਈ ਸ਼ਾਤਰ ਪਤਨੀ ਨੇ ਖੇਡੀ ਚਾਲ, ਕਰਤੂਤ ਖੁੱਲ੍ਹੀ ਤਾਂ ਪੁਲਸ ਵੀ ਰਹਿ ਗਈ ਹੈਰਾਨ

ਉਨ੍ਹਾਂ ਦੱਸਿਆ ਕਿ ਉਸ ਵਿਅਕਤੀ ਦਾ ਇਕ ਵਾਇਸ ਮੈਸੇਜ ਉਨ੍ਹਾਂ ਨੂੰ ਭੇਜਿਆ ਗਿਆ ਹੈ, ਜਿਸ ਵਿਚ ਲੈਬਨਾਨ ਦਾ ਉਹ ਵਿਅਕਤੀ ਇਹ ਕਹਿ ਰਿਹਾ ਹੈ ਕਿ ਉਸਨੂੰ ਰੋਜ਼ਾਨਾ ਹਸਪਤਾਲ ਵਿਚ ਲਾਸ਼ ਰੱਖਣ ਦੇ 75 ਡਾਲਰ ਦੇਣੇ ਪੈ ਰਹੇ ਹਨ ਅਤੇ ਜਦ ਤੱਕ ਉਸਨੂੰ ਉਸਦੇ ਬਣਦੇ ਡਾਲਰ ਨਹੀਂ ਮਿਲਦੇ, ਉਦੋਂ ਤੱਕ ਉਹ ਸੁਖਵਿੰਦਰ ਦੀ ਲਾਸ਼ ਫਿਰੋਜ਼ਪੁਰ ਨਹੀਂ ਜਾਣ ਦੇਵੇਗਾ।

ਇਹ ਵੀ ਪੜ੍ਹੋ : ਮਜੀਠਾ 'ਚ ਸ਼ਰਮਸਾਰ ਹੋਈ ਇਨਸਾਨੀਅਤ, ਪਿਉ ਤੇ ਦੋ ਪੁੱਤਰਾਂ ਵਲੋਂ 12 ਸਾਲਾ ਕੁੜੀ ਨਾਲ ਗੈਂਗਰੇਪ

ਸੁਖਵਿੰਦਰ ਦੇ ਦੋਸਤ ਨੇ ਦੱਸਿਆ ਕਿ ਹੁਣ ਤੱਕ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੁਖਵਿੰਦਰ ਦੀ ਮੌਤ ਦੇ ਬਾਰੇ ਵਿਚ ਨਹੀਂ ਦੱਸਿਆ ਗਿਆ, ਕਿਉਂਕਿ ਉਸਦਾ ਪਰਿਵਾਰ ਪਹਿਲਾਂ ਹੀ ਬਹੁਤ ਵੱਡੇ ਦੁੱਖ ਭਰੇ ਹਾਲਾਤ 'ਚੋਂ ਨਿਕਲ ਰਿਹਾ ਹੈ। ਉਕਤ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇ ਕਿ ਉਸਦੀ ਮੌਤ ਕਿਹੜੇ ਹਾਲਾਤ ਵਿਚ ਹੋਈ ਹੈ ਅਤੇ ਹੁਣ ਤੱਕ ਉਸਦੀ ਲਾਸ਼ ਵਾਇਸ ਮੈਸਜ ਭੇਜਣ ਵਾਲੇ ਵਿਅਕਤੀ ਨੇ ਜ਼ਬਰਦਸਤੀ ਕਿਵੇਂ ਆਪਣੇ ਕਬਜ਼ੇ ਵਿਚ ਰੱਖੀ ਹੋਈ ਹੈ।

ਇਹ ਵੀ ਪੜ੍ਹੋ : ਲੁਧਿਆਣਾ : ਕੁੜੀ 'ਤੇ ਦੇਵੀ ਦਾ ਪ੍ਰਕੋਪ ਦੱਸ ਤਾਂਤਰਿਕ ਨੇ ਖੇਡੀ ਚਾਲ, ਧੀ ਦੇ ਮੂੰਹੋਂ ਸੱਚਾਈ ਸੁਣ ਮਾਂ ਦੇ ਉੱਡੇ ਹੋਸ਼


author

Gurminder Singh

Content Editor

Related News