ਚੋਣ ਨਤੀਜੇ 2022 : ਸੁਜਾਨਪੁਰ ਅਤੇ ਫਾਜ਼ਿਲਕਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਅੱਗੇ
Thursday, Mar 10, 2022 - 08:48 AM (IST)
ਸੁਜਾਨਪੁਰ (ਵੈੱਬ ਡੈਸਕ) : ਭਾਜਪਾ ਦਾ ਗੜ੍ਹ ਕਹੀ ਜਾਂਦੀ ਸੁਜਾਨਪੁਰ ਦੀ ਸੀਟ 'ਤੇ ਪਿਛਲੀਆਂ 5 ਚੋਣਾਂ 'ਚੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ 'ਤੇ ਭਾਜਪਾ ਨੇ 4 ਵਾਰ ਚੋਣਾਂ ਜਿੱਤੀਆਂ ਹਨ। 2022 ਨੂੰ ਹੋਰ ਰਹੀ ਗਿਣਤੀ ’ਚ ਸੁਜ਼ਾਨਪੁਰ ਅਤੇ ਫਾਜ਼ਿਲਕਾ ਭਾਜਪਾ ਅੱਗੇ ਜਾ ਰਹੀ ਹੈ।
ਸੁਜਾਨਪੁਰ : 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਜਿੱਤ ਦੀ ਹੈਟ੍ਰਿਕ ਲਗਾ ਚੁੱਕੇ ਦਿਨੇਸ਼ ਸਿੰਘ (ਬੱਬੂ) ਨੂੰ ਮੁੜ ਸੁਜਾਨਪੁਰ ਹਲਕੇ ਤੋਂ ਉਮੀਦਵਾਰ ਐਲਾਨਿਆ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ-ਬਸਪਾ ਵੱਲੋਂ ਰਾਜ ਕੁਮਾਰ ਗੁਪਤਾ, ਕਾਂਗਰਸ ਨੇ ਨਰੇਸ਼ ਪੁਰੀ, 'ਆਪ' ਨੇ ਅਮਿਤ ਸਿੰਘ ਮੰਟੂ (ਸਾਬਕਾ ਕਾਂਗਰਸੀ ਆਗੂ, ਜੋ ਜਨਵਰੀ 2022 ਵਿੱਚ ਆਪ 'ਚ ਸ਼ਾਮਲ ਹੋਏ) ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਫਾਜ਼ਿਲਕਾ : 2022 ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੰਸ ਰਾਜ ਜੋਸਨ, ‘ਆਪ’ ਵੱਲੋਂ ਨਰਿੰਦਰਪਾਲ ਸਿੰਘ ਸਾਵਨਾ, ਕਾਂਗਰਸ ਵੱਲੋਂ ਦਵਿੰਦਰ ਸਿੰਘ ਘੁਬਾਇਆ, ਸੰਯੁਕਤ ਸਮਾਜ ਮੋਰਚਾ ਵੱਲੋਂ ਰੇਸ਼ਮ ਸਿੰਘ ਛਾਬੜਾ ਅਤੇ ਭਾਜਪਾ ਗੱਠਜੋੜ ਵੱਲੋਂ ਸੁਰਜੀਤ ਕੁਮਾਰ ਜਿਆਣੀ ਚੋਣ ਮੈਦਾਨ ’ਚ ਹਨ।
ਨੋਟ - ਵਿਧਾਨ ਸਭਾ ਚੋਣਾਂ ਦੇ ਨਤੀਜੇ ਸਭ ਤੋਂ ਪਹਿਲਾਂ ਜਾਨਣ ਲਈ ‘ਜਗ ਬਾਣੀ’ ਦੀ ਐਂਡਰਾਇਡ ਐੱਪ ਡਾਊਨ ਕਰੋ।