ਪੰਜਾਬ 'ਚ ਟਰੈਕਟਰ-ਟਰਾਲੀ ਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ, ਵਕੀਲ ਦੀ ਦਰਦਨਾਕ ਮੌਤ
Friday, Jan 10, 2025 - 11:46 AM (IST)
ਲੋਹੀਆਂ (ਸੱਦੀ, ਮਨਜੀਤ)-ਲੋਹੀਆਂ ਦੇ ਨੇੜਲੇ ਪਿੰਡ ਸਿੱਧੂਪੁਰ ਦੇ ਨੇੜੇ ਟਰੈਕਟਰ-ਟਰਾਲੀ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ’ਚ ਮੋਟਰਸਾਈਕਲ ਸਵਾਰ 24 ਸਾਲਾ ਨੌਜਵਾਨ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ। ਨੌਜਵਾਨ ਦੀ ਪਛਾਣ ਐਡਵੋਕੇਟ ਸੰਜੀਵ ਕੁਮਾਰ ਪੁਤਰ ਨਿਰਮਲ ਚੰਦ ਵਾਸੀ ਕੰਗ ਖ਼ੁਰਦ ਥਾਣਾ ਲੋਹੀਆਂ ਵਜੋਂ ਹੋਈ, ਜੋ ਨਕੋਦਰ ਦੀਆਂ ਕਚਹਿਰੀਆਂ ’ਚ ਜੂਨੀਅਰ ਵਕੀਲ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਸਨ।
ਬੀਤੀ ਰਾਤ ਜਦੋਂ ਐਡਵੋਕੇਟ ਸੰਜੀਵ ਕੁਮਾਰ ਆਪਣਾ ਕੰਮ ਖ਼ਤਮ ਕਰਕੇ ਨਕੋਦਰ ਤੋਂ ਆਪਣੇ ਪਿੰਡ ਕੰਗ ਖ਼ੁਰਦ ਮੋਟਰਸਾਈਕਲ ’ਤੇ ਸਵਾਰ ਹੋ ਕੇ ਵਾਪਸ ਜਾ ਰਹੇ ਸਨ ਤਾਂ ਲੋਹੀਆਂ ਤੋਂ ਦੋ ਕਿਲੋਮੀਟਰ ਅੱਗੇ ਜਾ ਕੇ ਪਿੰਡ ਸਿੱਧੂਪੁਰ ਕੋਲ ਇਕ ਤੇਜ਼ ਟਰੈਕਟਰ-ਟਰਾਲੀ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ’ਤੇ ਵਕੀਲ ਸੰਜੀਵ ਕੁਮਾਰ ਸਿਰ ’ਚ ਭਾਰੀ ਸੱਟ ਕਾਰਨ ਥਾਂ ’ਤੇ ਹੀ ਡਿੱਗ ਗਿਆ ਪਰ ਟਰੈਕਟਰ-ਟਰਾਲੀ ਡਰਾਈਵਰ ਐਕਸਡੈਂਟ ਤੋਂ ਬਾਅਦ ਭੱਜਣ ’ਚ ਕਾਮਯਾਬ ਰਿਹਾ।
ਇਹ ਵੀ ਪੜ੍ਹੋ : ਲਿਫ਼ਾਫ਼ੇ ’ਚ ਬੰਦ ਹੋ ਚੁੱਕਿਐ ਜਲੰਧਰ ਦੇ ਮੇਅਰ ਦਾ ਨਾਂ, ਜਲਦ ਹੋਵੇਗਾ ਸਿਆਸਤ 'ਚ ਧਮਾਕਾ
ਬਾਅਦ ‘ਚ ਨੇੜਲੇ ਲੋਕਾਂ ਨੇ ਐਡਵੋਕੇਟ ਸੰਜੀਵ ਕੁਮਾਰ ਨੂੰ ਚੁੱਕ ਕੇ ਸਿਵਲ ਹਸਪਤਾਲ ਲੋਹੀਆਂ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਲੋਹੀਆਂ ਪੁਲਸ ਵੱਲੋਂ ਕਾਰਵਾਈ ਕਰਦੇ ਹੋਏ ਡਰਾਈਵਰ ਲਵਦੀਪ ਸਿੰਘ ਪੁੱਤਰ ਪੁੱਤਰ ਬਲਵਿੰਦਰ ਸਿੰਘ ਵਾਸੀ ਕੋਟ ਈਸੇ ਖ਼ਾਨ ਨੂੰ ਰਾਤ ਨੂੰ ਹੀ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਗਿਆ।
ਇਹ ਵੀ ਪੜ੍ਹੋ : ਸ਼ਗਨਾਂ ਵਾਲੇ ਘਰ ਗੂੰਜੇ ਮੌਤ ਦੇ ਵੈਣ, ਮਾਪਿਆਂ ਲਈ ਦਵਾਈ ਲੈਣ ਜਾ ਰਹੇ ਵਿਆਹ ਵਾਲੇ ਮੁੰਡੇ ਦੀ ਮੌਤ
ਇਸ ਮੌਕੇ ਐੱਸ. ਐੱਚ. ਓ. ਜੈਪਾਲ ਨੇ ਮ੍ਰਿਤਕ ਦੇ ਪਰਿਵਾਰ, ਪਿੰਡ ਵਾਸੀਆਂ ਅਤੇ ਵਕੀਲਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪੂਰਾ ਇਨਸਾਫ ਮਿਲੇਗਾ ਜਦਕਿ ਪੁਲਸ ਨੇ ਟਰੈਕਟਰ ਨੂੰ ਵੀ ਆਪਣੇ ਕਬਜ਼ੇ ’ਚ ਲੈ ਲਿਆ ਹੈ। ਬਾਰ ਐਸੋਸੀਏਸ਼ਨ ਨਕੋਦਰ ਦੇ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਯਕੋਪੁਰ ਅਤੇ ਐਡਵੋਕੇਟ ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੰਜੀਵ ਕੁਮਾਰ ਸਾਡਾ ਜੂਨੀਅਰ ਸਾਥੀ ਸੀ ਅਤੇ ਬਹੁਤ ਹੀ ਇਮਾਨਦਾਰ ਸੀ। ਉਨ੍ਹਾਂ ਦਸਿਆ ਕਿ ਐਡਵੋਕੇਟ ਸੰਜੀਵ ਕੁਮਾਰ ਦੀ ਦੁਖ਼ਦਾਈ ਮੌਤ ਕਾਰਨ ਬਾਰ ਐਸੋਸੀਏਸ਼ਨ ਨਕੋਦਰ ਨੇ ਸੰਵੇਦਨਾ ਵਜੋਂ ਬੀਤੇ ਦਿਨ ਕੋਈ ਕੰਮ ਨਹੀਂ ਕੀਤਾ ਅਤੇ ਸ਼ੁੱਕਰਵਾਰ ਨੂੰ ਵੀ ਸਮੂਹ ਵਕੀਲਾਂ ਵੱਲੋਂ ਕੰਮ ਬੰਦ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ : ਵਿਆਹ ਦੇ 11 ਦਿਨਾਂ ਬਾਅਦ ਲਾੜੀ ਨੇ ਚਾੜ੍ਹ 'ਤਾ ਚੰਨ੍ਹ, ਚੱਕਰਾਂ 'ਚ ਪਿਆ NRI ਪਤੀ, ਹੈਰਾਨ ਕਰੇਗਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e