ਸੜਕ ਹਾਦਸੇ ''ਚ ਵਕੀਲ ਦੀ ਮੌਤ

Tuesday, Oct 29, 2019 - 04:24 PM (IST)

ਸੜਕ ਹਾਦਸੇ ''ਚ ਵਕੀਲ ਦੀ ਮੌਤ

ਸਮਾਣਾ (ਦਰਦ) : ਸਮਾਣਾ ਸ਼ਹਿਰ ਦੇ ਬਾਹਰ ਪਟਿਆਲਾ ਸੜਕ 'ਤੇ ਸਥਿਤ ਆਦਰਸ਼ ਹੋਟਲ ਨੇੜੇ ਬੀਤੀ ਰਾਤ ਅਣਪਛਾਤੇ ਵਾਹਨ ਤੇ ਕਾਰ ਦਰਮਿਆਨ ਵਾਪਰੇ ਹਾਦਸੇ ਵਿਚ ਕਾਰ ਚਾਲਕ ਵਕੀਲ ਦੀ ਮੌਤ ਹੋ ਗਈ। ਮ੍ਰਿਤਕ ਐਡਵੋਕੇਟ ਸਰਬਜੀਤ ਸਿੰਘ (45) ਪੁੱਤਰ ਰਾਮ ਸਿੰਘ ਦਾ ਪੋਸਟਮਾਰਟਮ ਕਰਵਾਉਣ ਆਏ ਜਾਂਚ ਅਧਿਕਾਰੀ ਏ. ਐੱਸ. ਆਈ. ਕਸ਼ਮੀਰ ਸਿੰਘ ਨੇ ਦੱਸਿਆ ਕਿ ਸਰਬਜੀਤ ਸਿੰਘ ਸਮਾਣਾ ਅਤੇ ਪਟਿਆਲਾ ਦੀਆਂ ਅਦਾਲਤਾਂ ਵਿਚ ਵਕਾਲਤ ਕਰਦਾ ਸੀ। ਸੋਮਵਾਰ ਰਾਤ ਇਕ ਸਮਾਗਮ ਤੋਂ ਬਾਅਦ ਆਪਣੀ ਕਾਰ ਰਾਹੀਂ ਪਟਿਆਲਾ ਜਾ ਰਿਹਾ ਸੀ ਕਿ ਆਦਰਸ਼ ਪੈਲੇਸ ਨੇੜੇ ਅਣਪਛਾਤੇ ਵਾਹਨ ਨੇ ਕਾਰ ਨੂੰ ਟਕੱਰ ਮਾਰ ਦਿੱਤੀ। 

ਪੁਲਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਹਵਾਲੇ ਕਰ ਦਿੱਤਾ। ਸਰਬਜੀਤ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।


author

Gurminder Singh

Content Editor

Related News