ਲਾਅ ਪ੍ਰੋਫੈਸਰ ਨੇ ਪੰਜਾਬ ਪੁਲਸ ਦੇ ਸਬ ਇੰਸਪੈਕਟਰ ''ਤੇ ਲਗਾਏ ਯੌਣ ਸ਼ੋਸ਼ਣ ਦੇ ਦੋਸ਼

Wednesday, Sep 18, 2019 - 06:36 PM (IST)

ਲਾਅ ਪ੍ਰੋਫੈਸਰ ਨੇ ਪੰਜਾਬ ਪੁਲਸ ਦੇ ਸਬ ਇੰਸਪੈਕਟਰ ''ਤੇ ਲਗਾਏ ਯੌਣ ਸ਼ੋਸ਼ਣ ਦੇ ਦੋਸ਼

ਹੁਸ਼ਿਆਰਪੁਰ (ਅਮਰੀਕ)— ਇਥੋਂ ਦੀ ਇਕ ਲਾਅ ਪ੍ਰੋਫੈਸਰ ਵੱਲੋਂ ਪੰਜਾਬ ਦੇ ਇਕ ਨਵੇਂ ਨਿਯੁਕਤ ਅੰਡਰ ਟ੍ਰੇਨਿੰਗ ਸਬ ਇੰਸਪੈਕਟਰ ਆਦਿਤਿਆ ਸ਼ਰਮਾ 'ਤੇ ਸਰੀਰਕ ਸ਼ੋਸ਼ਣ ਅਤੇ ਕੁੱਟਮਾਰ ਦੇ ਦੋਸ਼ ਲਗਾਏ ਹਨ। ਇਸ ਦੀ ਸ਼ਿਕਾਇਤ ਪੀੜਤਾ ਨੇ ਪੰਜਾਬ ਸਰਕਾਰ, ਡੀ. ਜੀ. ਪੀ. ਪੰਜਾਬ, ਹਿਊਮਨਰਾਈਟ ਕਮਿਸ਼ਨ ਅਤੇ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਕੀਤੀ ਹੈ। ਪ੍ਰੋਫੈਸਰ ਮੂਲ ਰੂਪ ਨਾਲ ਪਠਾਨਕੋਟ ਦੀ ਰਹਿਣ ਵਾਲੀ ਹੈ। ਉਕਤ ਪ੍ਰੋਫੈਸਰ ਨੇ ਜਿਸ ਅੰਡਰ ਟ੍ਰੇਨਿੰਗ ਇੰਸਪੈਕਟਰ 'ਤੇ ਦੋਸ਼ ਲਗਾਏ ਹਨ, ਉਹ ਪੰਜਾਬ ਪੁਲਸ 'ਚੋਂ ਸੇਵਾ ਮੁਕਤ ਏ. ਡੀ. ਜੀ. ਪੀ. ਈਸ਼ਵਰ ਚੰਦ ਸ਼ਰਮਾ ਦਾ ਬੇਟਾ ਹੈ।

ਇਸ ਦੇ ਚਲਦਿਆਂ ਪੁਲਸ ਦੇ ਆਲਾ ਅਧਿਕਾਰੀ ਜਲਦਬਾਜ਼ੀ 'ਚ ਕੋਈ ਕਦਮ ਨਹੀਂ ਚੁੱਕਣਾ ਚਾਹੁੰਦੇ। ਹੁਸ਼ਿਆਰਪੁਰ ਦੇ ਡੀ. ਸੀ. ਪੀ. ਜਗਦੀਸ਼ ਅੱਤਰੀ ਨੇ ਦੱਸਿਆ ਕਿ ਇਸ ਦੀ ਜਾਂਚ ਐੱਸ. ਪੀ. ਰੈਂਕ ਮਹਿਲਾ ਅਧਿਕਾਰੀ ਨੂੰ ਜਾਂਚ ਸੌਂਪੀ ਗਈ ਹੈ। ਉਥੇ ਹੀ ਮਿਲੀ ਜਾਣਕਾਰੀ ਮੁਤਾਬਕ ਹਿਊਮਨ ਰਾਈਟਸ ਕਮਿਸ਼ਨ ਨੇ ਵੀ ਇਸ ਕੇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਇਸ 'ਤੇ ਜਲਦ ਕਾਰਵਾਈ ਕਰਨ ਨੂੰ ਕਿਹਾ ਹੈ। ਦੱਸਣਯੋਗ ਹੈ ਕਿ ਮਹਿਲਾ ਪ੍ਰੈਫਸਰ ਪੰਜਾਬ ਯੂਨੀਵਰਸਿਟੀ ਦੇ ਸਵਾਮੀ ਸਰਵਾਨੰਦ ਗਿਰੀ ਰਿਜ਼ਨਲ ਸੈਂਟਰ 'ਚ ਤਾਇਨਾਤ ਹੈ ਜਦਕਿ ਆਦਿਤਿਆ ਸ਼ਰਮਾ ਪੰਜਾਬ ਪੁਲਸ 'ਚ ਹਾਲ ਹੀ 'ਚ ਸਬ ਇੰਸਪੈਕਟਰ ਦੇ ਤੌਰ 'ਤੇ ਫਿਲੌਰ ਅਕਾਦਮੀ 'ਚ ਟ੍ਰੇਨਿੰਗ ਕਰ ਰਿਹਾ ਹੈ। ਇਸ ਤੋਂ ਪਹਿਲਾਂ ਉਸ ਨੇ ਪੰਜਾਬ ਯੂਨੀਵਰਸਿਟੀ ਦੇ ਸਵਾਮੀ ਸਰਵਾਨੰਦ ਗਿਰੀ ਰਿਜ਼ਨਲ ਸੈਂਟਰ 'ਚ ਲਾਅ ਦੀ ਪੜ੍ਹਾਈ ਕਰ ਰਿਹਾ ਸੀ।


author

shivani attri

Content Editor

Related News