ਬਠਿੰਡਾ 'ਚ ਮਿਸ਼ਨ 'ਨਿਗਰਾਨੀ' ਪਹਿਲ ਕਦਮੀ ਦੀ ਸ਼ੁਰੂਆਤ, DGP ਪੰਜਾਬ ਨੇ ਕੀਤਾ ਟਵੀਟ (ਵੀਡੀਓ)
Saturday, Jul 27, 2024 - 02:50 PM (IST)
ਬਠਿੰਡਾ : ਬਠਿੰਡਾ 'ਚ ਮਿਸ਼ਨ 'ਨਿਗਰਾਨੀ' ਪਹਿਲ ਕਦਮੀ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਡੀ. ਜੀ. ਪੀ. ਪੰਜਾਬ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਅਸੀਂ ਬਠਿੰਡਾ 'ਚ ਮਿਸ਼ਨ 'ਨਿਗਰਾਨੀ' ਪਹਿਲ ਕਦਮੀ ਦੀ ਸ਼ੁਰੂਆਤ ਦਾ ਐਲਾਨ ਕਰਦੇ ਹੋਏ ਮਾਣ ਮਹਿਸੂਸ ਕਰ ਰਹੇ ਹਾਂ।
ਇਹ ਵੀ ਪੜ੍ਹੋ : CM ਮਾਨ ਮਾਲਵਾ ਨਹਿਰ ਬਣਾਉਣ ਵਾਲੀ ਥਾਂ ਦਾ ਕਰਨਗੇ ਮੁਆਇਨਾ, ਕਿਸਾਨਾਂ ਨੂੰ ਮਿਲੇਗਾ ਵੱਡਾ ਲਾਭ (ਵੀਡੀਓ)
ਉਨ੍ਹਾਂ ਲਿਖਿਆ ਕਿ ਅਸੀਂ ਨਸ਼ਿਆਂ ਦਾ ਮੁਕਾਬਲਾ ਕਰਨ ਲਈ ਆਪਣੇ ਪਿੰਡਾਂ ਦੇ ਚੌਂਕੀਦਾਰਾਂ ਨਾਲ ਦੁਬਾਰਾ ਜੁੜ ਰਹੇ ਹਾਂ। ਇਹ ਰਵਾਇਤੀ ਪੁਲਿਸਿੰਗ ਤਰੀਕਿਆਂ ਨੂੰ ਮੁੜ ਸੁਰਜੀਤ ਕਰਨ ਵੱਲ ਇਕ ਕਦਮ ਹੈ। ਡੀ. ਜੀ. ਪੀ. ਨੇ ਕਿਹਾ ਕਿ ਆਓ, ਅਸੀਂ ਇਕੱਠੇ ਮਿਲ ਕੇ ਕਮਿਊਨਿਟੀ ਪੁਲੀਸਿੰਗ ਨੂੰ ਮਜ਼ਬੂਤ ਬਣਾਈਏ ਅਤੇ ਨਸ਼ਿਆਂ ਦੇ ਖ਼ਿਲਾਫ਼ ਜਾਣਕਾਰੀ ਨੂੰ ਸਾਂਝਾ ਕਰੀਏ ਅਤੇ ਪੰਜਾਬ ਨੂੰ ਸੁਰੱਖਿਅਤ ਬਣਾਈਏ।
ਇਹ ਵੀ ਪੜ੍ਹੋ : ਪੰਜਾਬ 'ਚ ਰਾਤ ਵੇਲੇ ਵਾਪਰੀ ਵੱਡੀ ਘਟਨਾ, ਪਿਸਤੌਲ ਦੀ ਨੋਕ 'ਤੇ 3 ਨੌਜਵਾਨਾਂ ਨੇ ਖੋਹੀ ਕਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8