ਮਰਹੂਮ ਸੁਰਿੰਦਰ ਛਿੰਦਾ ਨੇ ਤਰਾਸ਼ੇ ਸਨ ਗਾਇਕੀ ’ਚ ਤਿੰਨ ਹੀਰੇ!

07/26/2023 4:50:26 PM

ਲੁਧਿਆਣਾ (ਮੁੱਲਾਂਪੁਰੀ) : ਪੰਜਾਬੀ ਦੇ ਚੋਟੀ ਦੇ ਲੱਠ ਵਰਗੇ ਗਾਇਕ ਸੁਰਿੰਦਰ ਛਿੰਦਾ ਜੋ ਸਰਕਾਰ ਵੱਲੋਂ ਸ਼੍ਰੋਮਣੀ ਗਾਇਕ ਦੀ ਉਪਾਧੀ ਨਾਲ ਵੀ ਨਿਵਾਜੇ ਜਾ ਚੁੱਕੇ ਸਨ। ਉਨ੍ਹਾਂ ਦੀ ਦਮਦਾਰ ਆਵਾਜ਼ ਅਤੇ ਗਾਉਣ ਦੇ ਤਰੀਕੇ ’ਤੇ ਧੜੱਲੇਦਾਰ ਗਾਇਕੀ ਕਰਕੇ ਉਨ੍ਹਾਂ ਦੇ ਸ਼ਗਿਰਦ ਜੋ ਪੰਜਾਬ ਦੇ ਨਾਮੀ ਅਤੇ ਉੱਚ ਕੋਟੀ ਦੇ ਗਾਇਕ ਬਣੇ ਅਮਰ ਸਿੰਘ ਚਮਕੀਲਾ ਅਤੇ ਕੁਲਦੀਪ ਪਾਰਸ ਨੂੰ ਗਾਇਕੀ ਦੇ ਗੁਰ ਸੁਰਿੰਦਰ ਛਿੰਦਾ ਨੇ ਸਿਖਾਏ। ਛਿੰਦਾ ਜੀ ਨੇ 1985–86 ’ਚ ਇਨ੍ਹਾਂ ਕਲਾਕਾਰਾਂ ਨੂੰ ਹਰਮੋਨੀਅਮ ਦੀਆਂ ਐਸੀਆਂ ਸੁਰਾਂ ਤੋਂ ਵਾਕਿਫ ਕਰਵਾਇਆ ਕਿ ਵੇਖਦੇ ਹੀ ਵੇਖਦੇ ਇਨ੍ਹਾਂ ਕਲਾਕਾਰਾਂ ਦਾ ਨਾਂ ਸ਼ਿਖਰਾਂ ’ਤੇ ਪੁੱਜ ਗਿਆ। ਉਨ੍ਹਾਂ ਦੇ ਗੀਤ ਬਨ੍ਹੇਰਿਆਂ ’ਤੇ ਵੱਜਣ ਲਗ ਗਏ। ਭਾਵੇਂ ਛਿੰਦਾ ਜੀ ਦਾ ਇਕ ਹੋਰ ਸ਼ਗਿਰਦ ਸੋਹਣ ਸਿਕੰਦਰ ਵੀ ਹੈ ਜਿਸ ਦੇ ਗਾਏ ਗੀਤ ਵੀ ਖੂਬ ਵੱਜਦੇ ਰਹੇ। ਸੁਰਿੰਦਰ ਛਿੰਦਾ ਇਕ ਤਰ੍ਹਾਂ ਨਾਲ ਗਾਇਕੀ ਦੇ ਨਾਲ-ਨਾਲ ਆਪਣੇ ਸਮੇਂ ਦਾ ਜਿਊਣਾ ਮੋੜ ਹੀ ਲਗਦਾ ਸੀ ਜਿਸ ਦਾ ਭਰਵਾਂ ਸਰੀਰ, ਗਲ ’ਚ ਕੈਂਠਾ, ਲੜ ਵਾਲੀ ਪੱਗ, ਕੁੜਤਾ-ਚਾਦਰਾ, ਤਿੱਲੇ ਵਾਲੀ ਜੁੱਤੀ, ਮੋਢੇ ’ਤੇ ਲੋਈ ਅਤੇ ਭਰਵੀਂ ਦਾਹੜੀ ਤੇ ਮੁੱਛਾਂ ਅਤੇ ਉਸ ਦੀ ਹਾਜ਼ਰ ਜਵਾਬੀ ਦਾ ਕਹਿਣਾ ਹੀ ਕੁਝ ਹੋਰ ਸੀ।

ਇਹ ਵੀ ਪੜ੍ਹੋ : ਮਿਡ-ਡੇ-ਮੀਲ ਦੇ ਸਬੰਧ ’ਚ ਸੋਸਾਇਟੀ ਨੇ ਸਕੂਲਾਂ ’ਚ ਕੁੱਕ-ਕਮ ਹੈਲਪਰਸ ਲਈ ਨਿਰਦੇਸ਼ ਕੀਤੇ ਜਾਰੀ 

ਪੰਜਾਬ ਦੇ ਨਾਮਵਰ ਗਾਇਕਾਂ ਨਾਲ ਉਨ੍ਹਾਂ ਨੇ ਖੁੱਭ ਕੇ ਗਾਇਆ ਜਿਵੇਂ ਨਰਿੰਦਰ ਬੀਬਾ, ਸੁਰਿੰਦਰ ਸੋਨੀਆ, ਗੁਲਸ਼ਨ ਕੋਮਲ, ਸੁਖਵੰਤ ਸੁੱਖੀ, ਕੁਲਦੀਪ ਕੌਰ, ਊਸ਼ਾ ਕਿਰਨ, ਪਰਮਿੰਦਰ ਸੰਧੂ ਸਮੇਤ ਦਰਜਨਾਂ ਗਾਇਕਾਵਾਂ ਨਾਲ ਗਾਏ ਦੋਗਾਣੇ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ ’ਤੇ ਆਪ ਮੁਹਾਰੇ ਆ ਰਹੇ ਹਨ। ਇਕ ਤਰ੍ਹਾਂ ਨਾਲ ਗਾਇਕੀ ਦੇ ਨਾਲ ਜੱਟ ਜਿਊਣਾ ਮੋੜ ਨੂੰ ਵੀ ਅਮਰ ਕਰ ਗਿਆ।

ਇਹ ਵੀ ਪੜ੍ਹੋ : ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਜਲੰਧਰ ’ਚ ਖੇਡ ਸਟੇਡੀਅਮ ਬਣਾਉਣ ਦੀ ਕੀਤੀ ਮੰਗ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News