ਕੁਰਕੀ ਰੁਕਵਾਉਣ ਲਈ ਸਬ-ਤਹਿਸੀਲ ਕੰਪਲੈਕਸ ਅੱਗੇ ਡਟੇ ਕਿਸਾਨ
Monday, Oct 30, 2017 - 06:33 AM (IST)
ਲੌਂਗੋਵਾਲ, (ਵਿਜੇ, ਵਸ਼ਿਸ਼ਟ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਇਕ ਆੜ੍ਹਤੀ ਵੱਲੋਂ ਲਿਆਂਦੀ ਕੁਰਕੀ ਨੂੰ ਰੋਕਣ ਲਈ ਸਬ-ਤਹਿਸੀਲ ਕੰਪਲੈਕਸ ਦੇ ਦਫਤਰ ਅੱਗੇ 2 ਦਿਨ ਲਗਾਤਾਰ ਧਰਨਾ ਦਿੱਤਾ ਅਤੇ ਸੂਬਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਰਣਜੀਤ ਸਿੰਘ, ਅਮਰ ਸਿੰਘ ਲੌਂਗੋਵਾਲ, ਦਰਸ਼ਨ ਸਿੰਘ ਸਿੱਧੂ, ਹਰਭਜਨ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਨਾਲ ਚੋਣਾਂ ਸਮੇਂ ਜਿਥੇ ਕਰਜ਼ਾ ਮੁਆਫੀ ਅਤੇ ਕਿਸੇ ਵੀ ਕਿਸਾਨ ਦੀ ਕੁਰਕੀ ਨਾ ਹੋਣ ਦਾ ਵਾਅਦਾ ਕੀਤਾ ਸੀ, ਉਹ ਪੂਰਾ ਨਹੀਂ ਕੀਤਾ ਗਿਆ। ਅੱਜ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਵਿਰੋਧੀ ਸਾਬਤ ਹੋ ਰਹੀ ਹੈ। ਕਿਸਾਨਾਂ ਨੂੰ ਫਸਲਾਂ ਦਾ ਭਾਅ ਨਹੀਂ ਦਿੱਤਾ ਜਾ ਰਿਹਾ ਅਤੇ ਮੁਲਾਜ਼ਮਾਂ ਨੂੰ ਤਨਖਾਹਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ। ਕਿਸਾਨ ਤਰਸੇਮ ਦਾਸ ਅਤੇ ਕਿਸਾਨ ਸੁਖਦੇਵ ਸਿੰਘ ਦੀ ਜ਼ਮੀਨ ਦੀ ਕੁਰਕੀ ਲਿਆਂਦੀ ਗਈ ਹੈ, ਜੋ ਕਿ ਕਿਸੇ ਵੀ ਹਾਲਤ 'ਚ ਹੋਣ ਨਹੀਂ ਦਿੱਤੀ ਜਾਵੇਗੀ।
ਕੌਣ-ਕੌਣ ਸਨ ਸ਼ਾਮਲ : ਹਾਕਮ ਸਿੰਘ, ਨਿਰਭੈ ਸਿੰਘ ਉਭਾਵਾਲ, ਦਲਵਾਰਾ ਸਿੰਘ, ਨਛੱਤਰ ਸਿੰਘ ਪ੍ਰਧਾਨ ਬਡਰੁੱਖਾ, ਬੂਟਾ ਸਿੰਘ ਲੌਂਗੋਵਾਲ, ਸਾਧੂ ਸਿੰਘ, ਹਰਨੇਕ ਸਿੰਘ ਭੁੱਲਰ, ਸਰਦਾਰਾ ਸਿੰਘ ਕਿਲ੍ਹਾ ਭਰੀਆ, ਮਲਕੀਤ ਸਿੰਘ ਲੋਹਾਖੇੜ੍ਹਾ, ਕਰਮ ਸਿੰਘ ਲੋਹਾਖੇੜ੍ਹਾ, ਬਲਦੇਵ ਸਿੰਘ ਬੁੱਗਰ, ਗੁਰਮੀਤ ਸਿੰਘ ਬੁੱਗਰ।
